ਬੈਂਕਾਂ ਨੂੰ ਪੱਤਰ ਲਿਖ ਕੇ ਖਾਤਿਆਂ ’ਚ ਹੋਈਆਂ ਟ੍ਰਾਂਜੈਕਸ਼ਨਾਂ ਸਬੰਧੀ ਮੰਗੀ ਜਾਣਕਾਰੀ
ਚੰਡੀਗੜ੍ਹ : ਰੋਪੜ ਰੇਂਜ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਰਿਸ਼ਵਤਕਾਂਡ ਮਾਮਲੇ ’ਚ ਈ.ਡੀ. ਚੰਡੀਗੜ੍ਹ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਈ.ਡੀ. ਨੇ ਸੀ.ਬੀ.ਆਈ. ਚੰਡੀਗੜ੍ਹ ਤੋਂ ਭੁੱਲਰ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਲਈ ਹੈ। ਈ.ਡੀ. ਨੇ 7 ਬੈਂਕ ਪ੍ਰਬੰਧਨਾਂ ਨੂੰ ਪੱਤਰ ਲਿਖ ਕੇ ਭੁੱਲਰ ਦੇ ਖਾਤਿਆਂ ’ਚ ਹੋਈ ਟ੍ਰਾਂਜੈਕਸ਼ਨ ਨੂੰ ਲੈ ਕੇ ਜਾਣਕਾਰੀ ਮੰਗੀ ਹੈ। ਇਕ ਲੱਖ ਤੋਂ ਤੋਂ ਉਪਰ ਭੁੱਲਰ ਦੇ ਵੱਖ-ਵੱਖ ਬੈਂਕ ਖਾਤਿਆਂ ’ਚ ਜਿੰਨੀ ਵਾਰ ਵੀ ਟ੍ਰਾਂਜੈਕਸ਼ਨ ਹੋਈ ਹੈ ਅਤੇ ਉਨ੍ਹਾਂ ਨੇ ਕਿਹੜੇ-ਕਿਹੜੇ ਲੋਕਾਂ ਨੂੰ ਰਾਸ਼ੀ ਭੇਜੀ ਹੈ, ਉਨ੍ਹਾਂ ਸਭ ਜਾਣਕਾਰੀ ਮੰਗੀ ਹੈ।
ਇਸ ਤੋਂ ਇਲਾਵਾ ਕੈਨੇਡਾ ਅਤੇ ਦੁਬਈ ’ਚ ਭੁੱਲਰ ਦੇ ਹੋਟਲ, ਪ੍ਰਾਪਰਟੀ ਅਤੇ ਹੋਰ ਸਾਧਨਾਂ ਤੋਂ ਆਵੁਣ ਵਾਲੇ ਪੈਸਿਅ ਦੇ ਬਾਰੇ ’ਚ ਵੀ ਜਾਣਕਾਰੀ ਮੰਗੀ ਹੈ। ਈ.ਡੀ. ਨੇ ਭੁੱਲਰ ਦੇ ਖ਼ਿਲਾਫ਼ ਪੀ.ਐਮ.ਐਲ.ਏ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਈ.ਡੀ. ਭੁੱਲਰ ਦੀ ਬੇਨਾਮੀ ਸੰਪਤੀਆਂ ਦਾ ਵੀ ਪਤਾ ਲਗਾ ਰਹੀ ਹੈ। ਜਲਦੀ ਹੀ ਈ.ਡੀ. ਭੁੱਲਰ ਦੀ ਸੰਪਤੀਆਂ ਨੂੰ ਅਟੈਚ ਕਰਨ ਦੀ ਕਾਰਵਾਈ ਵੀ ਸ਼ੁਰੂ ਕਰੇਗੀ।
ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਬੀਤੇ ਦਿਨੀਂ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਸੀ.ਬੀ.ਆਈ. ਨੇ ਉਨ੍ਹਾਂ ਦੇ ਘਰੋਂ 7 ਕਰੋੜ ਰੁਪਏ ਨਕਦ, ਗਲਜ਼ਰੀ ਘੜੀਆਂ, ਮਹਿੰਗੀਆਂ ਗੱਡੀਆਂ ਸਮੇਤ ਹੋਰ ਕਾਫ਼ੀ ਕੁੱਝ ਬਰਾਮਦ ਕੀਤਾ ਸੀ। ਹੁਣ ਇਸ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵੀ ਐਂਟਰੀ ਹੋ ਗਈ ਹੈ, ਜਿਸ ਵੱਲੋਂ ਭੁੱਲਰ ਦੇ ਖਾਤਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
