ਆਉਣ ਵਾਲੇ ਦਿਨਾਂ 'ਚ ਸਿੰਘੂ ਬਾਰਡਰ 'ਤੇ ਪ੍ਰਦਰਸ਼ਨ 'ਚ ਸ਼ਾਮਲ ਹੋ ਸਕਦੀਆਂ ਨੇ 2000 ਤੋਂ ਵਧੇਰੇ ਕਿਸਾਨ
Published : Dec 16, 2020, 12:22 am IST
Updated : Dec 16, 2020, 12:22 am IST
SHARE ARTICLE
image
image

ਆਉਣ ਵਾਲੇ ਦਿਨਾਂ 'ਚ ਸਿੰਘੂ ਬਾਰਡਰ 'ਤੇ ਪ੍ਰਦਰਸ਼ਨ 'ਚ ਸ਼ਾਮਲ ਹੋ ਸਕਦੀਆਂ ਨੇ 2000 ਤੋਂ ਵਧੇਰੇ ਕਿਸਾਨ ਬੀਬੀਆਂ

ਕਿਸਾਨ ਆਗੂਆਂ ਵਲੋਂ ਤੰਬੂ, ਵਖਰਾ ਲੰਗਰ ਤੇ ਹੋਰ ਸਹੂਲਤਾਂ ਦੀ ਤਿਆਰੀ

ਨਵੀਂ ਦਿੱਲੀ, 15 ਦਸੰਬਰ : ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁਧ ਦਿੱਲੀ ਨਾਲ ਲਗਦੀਆਂ ਸਰਹੱਦਾਂ 'ਤੇ ਜਾਰੀ ਕਿਸਾਨਾਂ ਦਾ ਪ੍ਰਦਰਸ਼ਨ ਆਉਣ ਵਾਲੇ ਦਿਨਾਂ 'ਚ ਹੋਰ ਤੇਜ਼ ਹੋ ਸਕਦਾ ਹੈ। ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਪ੍ਰਵਾਰਾਂ ਦੀਆਂ 2000 ਤੋਂ ਵੱਧ ਬੀਬੀਆਂ ਉੱਥੇ ਕੁੱਝ ਦਿਨਾਂ 'ਚ ਪਹੁੰਚ ਸਕਦੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆ ਰਹੀਆਂ ਬੀਬੀਆਂ ਲਈ ਪ੍ਰਬੰਧ ਕਰ ਰਹੇ ਹਾਂ। ਤੰਬੂ ਲਗਾਏ ਗਏ ਹਨ, ਅਲੱਗ ਤੋਂ ਲੰਗਰ ਚਲਾਉਣ ਦੀ ਯੋਜਨਾ ਬਣਾਈ ਗਈ ਹੈ ਅਤੇ ਵਾਧੂ ਪਖਾਨਿਆਂ ਦੀ ਵਿਵਸਥਾ ਵੀ ਕੀਤੀ ਗਈ ਹੈ। ਵੱਖ-ਵੱਖ ਸੂਬਿਆਂ ਦੇ ਕਿਸਾਨ ਸਤੰਬਰ 'ਚ ਪਾਸ ਹੋਏ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਦਿੱਲੀ ਨਾਲ ਲਗਦੇ ਸਿੰਘੂ, ਟਿਕਰੀ ਅਤੇ ਗਾਜੀਪੁਰ ਬਾਰਡਰ 'ਤੇ 2 ਹਫ਼ਤਿਆਂ ਤੋਂ ਡਟੇ ਹੋਏ ਹਨ। ਇਸ ਦੇ ਮੱਦੇਨਜ਼ਰ ਕਈ ਮਾਰਗ ਬੰਦ ਕੀਤੇ ਗਏ ਹਨ ਅਤੇ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਣ ਲਈ ਵਿਕਲਪਿਕ ਰਸਤਿਆਂ ਤੋਂ ਜਾਣ ਦੀ ਸਲਾਹ ਦਿਤੀ ਗਈ ਹੈ। ਪੁਲਿਸ ਨੇ ਦਸਿਆ ਕਿ ਸਿੰਘੂ, ਔਚੰਦੀ, ਪਿਆਊ ਮਨਿਆਰੀ, ਸਬੋਲੀ ਅਤੇ ਮੰਗੇਸ਼ ਬਾਰਡਰ ਬੰਦ ਹਨ ਲੋਕਾਂ ਨੂੰ ਲਾਮਪੁਰ, ਸਾਫ਼ੀਆਬਾਦ ਅਤੇ ਸਿੰਘੂ ਸਕੂਲ ਟੋਲ ਟੈਕਸ ਬਾਰਡਰ ਤੋਂ ਹੋ ਕੇ ਵਿਕਲਪਿਕ ਮਾਰਗ 'ਤੇ ਜਾਣ ਲਈ ਕਿਹਾ ਗਿਆ ਹੈ ਅਤੇ ਮੁਕਰਬਾ ਅਤੇ ਜੀਟੀਕੇ ਰੋਡ ਤੋਂ ਆਵਾਜਾਈ ਬਦਲ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਟਰ ਰਿੰਗ ਰੋਡ, ਜੀਟੀਕੇ ਰੋਡ ਅਤੇ ਐਨਐਚ-44 'ਤੇ ਜਾਣ ਤੋਂ ਬਚੋ।
 ਪ੍ਰਦਰਸ਼ਨ ਕਾਰਨ ਗਾਜੀਆਬਾਦ ਤੋਂ ਦਿੱਲੀ ਆਉਣ ਵਾਲੇ ਲੋਕਾਂ ਲਈ ਗਾਜੀਪੁਰ ਬਾਰਡਰ ਬੰਦ ਰਹਿਣਗੇ। ਲੋਕਾਂ ਨੂੰ ਅਨੰਦ ਵਿਹਾਰ, ਡੀਐਨਡੀ, ਚਿੱਲਾ, ਅਪਸਰਾ ਅਤੇ ਭੋਮਪੁਰਾ ਬਾਰਡਰ ਤੋਂ ਹੋ ਕੇ ਆਉਦ ਦੀ ਸਲਾਹ ਦਿਤੀ ਜਾਂਦੀ ਹੈ। ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਸਥਲ 'ਤੇ ਕਈ ਬੈਰੀਕੇਡ ਲਗਾਏ ਗਏ ਹਨ ਅਤੇ ਵਾਧੂ ਪੁਲਿਸ ਬਲ ਤੈਨਾਤ ਹਨ। ਸੱਭ ਤੋਂ ਪਹਿਲਾਂ ਉਥੇ ਕੰਡਿਆਲੀ ਤਾਰਾਂ ਲਗਾਈਆਂ ਗਈਆਂ ਹਨ। ਇਸ ਦੇ ਬਾਅਦ ਦਿੱਲੀ ਪੁਲਿਸ ਨੇ ਬੈਰੀਕੇਡ ਲਗਾਏ ਹਨ, ਜਿਸ ਦੇ ਕੋਲ ਆਰ.ਏ.ਐਫ਼ ਅਤੇ ਅਰਧ ਸੈਨਿਕ ਬਲ ਦੇ ਕਰਮੀ ਤੈਨਾਤ ਹਨ। (ਪੀਟੀਆਈ)

SHARE ARTICLE

ਏਜੰਸੀ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement