
ਕੋਰੋਨਾ ਕਾਲ 'ਚ ਨੀਟ ਤੇ ਜੇ.ਈ.ਈ ਦੀ ਪ੍ਰੀਖਿਆਵਾਂ ਹੋ ਸਕਦੀਆਂ ਹਨ ਤਾਂ ਸਰਦ ਰੁੱਤ ਸੈਸ਼ਨ ਕਿਉਂ ਨਹੀਂ? : ਸੁਰਜੇਵਾਲਾ
ਨਵੀਂ ਦਿੱਲੀ, 15 ਦਸੰਬਰ : ਕੇਂਦਰ ਸਰਕਾਰ ਵਲੋਂ ਸਰਦ ਰੁੱਤ ਸੈਸ਼ਨ ਨਾ ਬੁਲਾਏ ਜਾਣ 'ਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਜੀ, ਕੋਰੋਨਾ ਕਾਲ 'ਚ ਨੀਟ ਅਤੇ ਜੇ.ਈ.ਈ ਦੀਆਂ ਪ੍ਰੀਖਿਆਵਾਂ ਸੰਭਵ ਹਨ ਤਾਂ ਸੰਸਦ ਦਾ ਸਰਦ ਰੁੱਤ ਸੈਸ਼ਨ ਕਿਉਂ ਨਹੀਂ? ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ,''ਮੋਦੀ ਜੀ, ਕੋਰੋਨਾ ਕਾਲ 'ਚ ਨੀਟ ਅਤੇ ਜੇ.ਈ.ਈ ਤੇ ਆਈ.ਏ.ਐਸ ਦੀਆਂ ਪ੍ਰੀਖਿਆਵਾਂ ਸੰਭਵ ਹਨ। ਸਕੂਲਾਂ 'ਚ ਜਮਾਤਾਂ, ਯੂਨੀਵਰਸਿਟੀਆਂ 'ਚ ਪ੍ਰੀਖਿਆਵਾਂ ਸੰਭਵ ਹਨ। ਬਿਹਾਰ-ਬੰਗਾਲ 'ਚ ਚੁਣਾਵੀ ਰੈਲੀਆਂ ਸੰਭਵ ਹਨ ਤਾਂ ਸੰਸਦ ਦਾ ਸਰਦ ਰੁੱਤ ਸੈਸ਼ਨ ਕਿਉਂ ਨਹੀਂ? ਜਦੋਂ ਸੰਸਦ 'ਚ ਜਨਤਾ ਦੇ ਮੁੱਦੇ ਹੀ ਨਹੀਂ ਉਠਣਗੇ ਤਾਂ ਲੋਕਤੰਤਰ ਦਾ ਅਰਥ ਹੀ ਕੀ ਬਚੇਗਾ? (ਪੀਟੀਆਈ)
image