CM Channi ਦੇ ਵਾਅਦੇ ਜ਼ਮੀਨੀ ਪੱਧਰ 'ਤੇ ਵੀ ਹੋ ਰਹੇ ਲਾਗੂ
Published : Dec 16, 2021, 1:41 pm IST
Updated : Dec 16, 2021, 5:23 pm IST
SHARE ARTICLE
 Photo
Photo

10-10 ਹਜ਼ਾਰ ਰੁਪਏ ਦਾ ਬਿਜਲੀ ਬਿੱਲ ਭਰਨ ਵਾਲਿਆਂ ਦਾ ਐਤਕੀਂ 500 ਰੁਪਏ ਤੋਂ ਵੀ ਘੱਟ ਆਇਆ ਬਿੱਲ

 

  ਲੁਧਿਆਣਾ (ਹਰਵਿੰਦਰ ਸਿੰਘ ਢਿੱਲੋਂ): ਚਰਨਜੀਤ ਸਿੰਘ ਚੰਨੀ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹਰ ਵਰਗ ਲਈ ਕੋਈ ਨਾ ਕੋਈ ਐਲਾਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਜਿਸ ਤਰ੍ਹਾਂ ਆਪਣੇ ਵਾਅਦੇ ਪੂਰੇ ਕਰਦੇ ਹੋਏ ਰਾਹਤ ਪ੍ਰਦਾਨ ਕੀਤੀ ਹੈ, ਉਸ ਨਾਲ ਸਮਾਜ ਦੇ ਸਾਰੇ ਵਰਗ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ। 

 

PHOTOPHOTO

 

ਮਹਿੰਗੀ ਬਿਜਲੀ ਕਾਰਨ ਗਰੀਬ ਆਦਮੀ ਤਾਂ ਪ੍ਰਭਾਵਿਤ ਹੁੰਦਾ ਹੀ ਹੈ, ਉਥੇ ਹੀ ਦਰਮਿਆਨੇ ਵਰਗ ਦੇ ਲੋਕ ਵੀ ਬਿਜਲੀ ਦੀਆਂ ਦਰਾਂ ਵਧਣ ਕਰਕੇ ਪ੍ਰੇਸ਼ਾਨ ਹੋ ਚੁੱਕੇ ਸਨ।  ਚੰਨੀ ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ  7 ਕਿਲੋਵਾਟ ਤੱਕ 3 ਰੁਪਏ  ਬਿਜਲੀ ਸਸਤੀ ਕਰ ਦਿੱਤੀ। ਪੁਰਾਣੇ ਬਿੱਲ ਮਾਫ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿਤੀ।  

 

Manpreet kaurManpreet kaur

 

ਪੰਜਾਬ ਵਿਚ ਪੂਰੇ ਹਿੰਦੁਸਤਾਨ ਨਾਲੋਂ ਸਸਤੀ ਬਿਜਲੀ ਹੈ। ਇਸ ਬਾਰੇ ਪਿੰਡ ਦੁਗਰੀ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ ਕਿ  ਵਿਰੋਧੀ ਪਾਰਟੀਆਂ ਵਲੋਂ ਤਾਂ ਸਿਰਫ ਕਿਹਾ ਗਿਆ ਜਾ ਰਿਹਾ ਹੈ ਕਿ ਬਿਜਲੀ ਦੇ ਬਿੱਲ ਮਾਫ ਕਰ ਦੇਵਾਂਗੇ, ਬਿਜਲੀ ਸਸਤੀ ਕੀਤੀ ਜਾਵੇਗੀ ਪਰ ਅੱਜ ਤੱਕ ਕੁੱਝ ਵੀ ਨਹੀਂ ਹੋਇਆ ਪਰ ਚੰਨੀ ਸਰਕਾਰ  ਨੇ ਸੱਤਾ ਵਿਚ ਆਉਂਦਿਆਂ ਹੀ ਲੋਕਾਂ ਦੇ ਪੁਰਾਣੇ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ।

Bhupinder SinghBhupinder Singh

ਤਿੰਨ ਰੁਪਏ ਬਿਜਲੀ ਸਸਤੀ ਕਰ ਦਿੱਤੀ। ਇਸ ਤੋਂ ਵਧੀਆਂ ਸਰਕਾਰ ਨਹੀਂ ਹੋ ਸਕਦੀ।  ਮੁੱਖ ਮੰਤਰੀ ਚੰਨੀ ਨੇ ਕੋਈ ਵਾਅਦਾ, ਕੋਈ ਲਾਰਾ ਨਹੀਂ ਲਾਇਆ ਸਗੋਂ ਸਿੱਧਾ ਆਉਂਦਿਆਂ ਹੀ ਕੰਮ ਕੀਤਾ। ਭੁਪਿੰਦਰ ਸਿੰਘ ਨੇ ਬਿਜਲੀ ਦਾ ਬਿੱਲ ਵਿਖਾਉਂਦਿਆਂ ਕਿਹਾ ਕਿ ਪਹਿਲਾਂ ਬਿੱਲ 9300, 5000 ਰੁਪਏ ਆਉਂਦਾ ਸੀ ਪਰ ਹੁਣ ਉਹੀ ਬਿੱਲ  ਘੱਟ ਕੇ 470 ਰੁਪਏ ਆਇਆ ਹੈ।  ਉਹਨਾਂ ਕਿਹਾ ਕਿ  ਸਾਨੂੰ ਨਹੀਂ ਲੱਗਦਾ ਕਿ ਕੋਈ ਹੋਰ ਸਰਕਾਰ ਇਸ ਤਰ੍ਹਾਂ ਕਰ ਸਕਦੀ ਹੈ।  

 

PHOTOPHOTO

ਜੋ ਵਾਅਦੇ ਚੰਨੀ ਸਰਕਾਰ ਕਰ ਰਹੀ ਹੈ ਉਹ ਨਾਲ ਦੀ ਨਾਲ ਨਿਭਾ ਵੀ ਰਹੀ ਹੈ।  ਲੋਕ ਉਹਨਾਂ ਤੋਂ  ਬਹੁਤ ਸੰਤੁਸ਼ਟ ਹਨ। ਹੁਣ ਅਗਲੀ ਵਾਰ ਵੀ ਕਾਂਗਰਸ ਦੀ ਸਰਕਾਰ ਆਵੇਗੀ। ਮਾਤਾ ਹਰਦੀਰ ਕੌਰ ਨੇ ਗੱਲਬਾਤ ਕਰਦਿਆਂ ਆਖਿਆ ਹੈ ਪਹਿਲਾਂ 1700 ਬਿੱਲ ਸੀ ਹੁਣ ਘੱਟ ਕੇ 470 ਰੁਪਏ ਆਇਆ ਹੈ। ਉਹਨਾਂ ਕੈਪਟਨ 'ਤੇ ਤੰਜ਼ ਕੱਸਦਿਆਂ ਕਿਹਾ ਕਿ ਕੈਪਟਨ ਨੇ ਸਾਢੇ ਚਾਰ ਸਾਲਾਂ ਵਿਚ ਕੁਝ ਵੀ ਨਹੀਂ ਕੀਤਾ ਪਰ ਚੰਨੀ ਸਰਕਾਰ ਨੇ ਆਉਂਦਿਆਂ ਹੀ ਹਰ ਵਰਗ ਦੇ ਲੋਕਾਂ ਨੂੰ ਰਾਹਤ ਦਿਤੀ।  ਚੰਨੀ ਸਰਕਾਰ 'ਤੇ ਸਾਨੂੰ ਪੂਰਾ ਭਰੋਸਾ ਹੈ। ਉਹ ਪੈਟਰੋਲ, ਡੀਜ਼ਲ, ਸਸਤੀ ਬਿਜਲੀ ਦੇ ਨਾਲ ਨਾਲ ਰਸੋਈ ਗੈਸ ਦੀਆਂ ਕੀਮਤਾਂ ਵਿਚ ਵੀ ਕਟੌਤੀ ਕਰਨਗੇ। ਅਸੀਂ ਸੀਐਮ ਚੰਨੀ ਨੂੰ ਹੀ ਵੋਟ ਪਾਵਾਂਗੇ।

PHOTOPHOTO

 ਭੁਪਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਦੇ ਜਾਣ ਮਗਰੋਂ  ਕਾਂਗਰਸ ਸਰਕਾਰ ਹੋਰ ਵੀ ਜ਼ਿਆਦਾ ਮਜ਼ਬੂਤ ਹੋਈ ਹੈ ਕਿਉਂਕਿ ਜਦੋਂ ਕੈਪਟਨ ਮੁੱਖ ਮੰਤਰੀ ਸਨ ਉਦੋਂ ਕਾਂਗਰਸ ਦਾ ਗ੍ਰਾਫ ਦਿਨੋ ਦਿਨ ਹੇਠਾਂ ਜਾ ਰਿਹਾ ਸੀ ਪਰ ਜਦੋਂ ਤੋਂ ਚੰਨੀ ਸਰਕਾਰ ਨੇ ਕਮਾਨ ਸੰਭਾਲੀ ਹੈ ਉਦੋਂ ਤੋਂ ਕਾਂਗਰਸ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਇਸ ਲਈ ਹਰ ਘਰ ਵਿਚ ਇਹੀ ਗੱਲ ਚੱਲ ਰਹੀ ਹੈ ਕਿ ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦਾ ਨਾਮ ਲੋਕਾਂ ਦੇ ਮੂੰਹ ਤੇ ਇੰਨਾ ਜਿਆਦਾ ਚੜ੍ਹ ਚੁੱਕਿਆ ਹੈ ਕਿ ਹੁਣ ਕੈਪਟਨ ਚਾਹੇ ਬੀਜੇਪੀ, ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਨਾਲ ਮਿਲ ਜਾਵੇ ਪਰ ਉਹ ਜਿੱਤ ਨਹੀਂ ਸਕਦੇ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement