ਕਪੂਰਥਲਾ ਦੀ ਕਾਲੀ ਵੇਈਂ 'ਚ ਡੁੱਬੀ ਪੇਂਟਰ ਦੀ ਲਾਸ਼ ਮਿਲੀ, 5 ਦਿਨ ਪਹਿਲਾਂ ਕੋਈ ਚੀਜ਼ ਲੱਭਣ ਲਈ ਮਾਰੀ ਸੀ ਛਾਲ 
Published : Dec 16, 2022, 6:05 pm IST
Updated : Dec 16, 2022, 6:05 pm IST
SHARE ARTICLE
Vicky
Vicky

ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

 

ਕਪੂਰਥਲਾ - ਪੰਜਾਬ ਦੇ ਕਪੂਰਥਲਾ ਦੇ ਪਿੰਡ ਦੌਲਤਪੁਰ 'ਚ ਕਾਲੀ ਵੇਈ 'ਚ ਡੁੱਬਣ ਵਾਲੇ 22 ਸਾਲਾ ਪੇਂਟਰ ਵਿੱਕੀ ਦੀ ਲਾਸ਼ 5 ਦਿਨਾਂ ਬਾਅਦ ਬਰਾਮਦ ਕਰ ਲਈ ਗਈ ਹੈ। ਉਸ ਦੀ ਭਾਲ ਲਈ NDRF ਦੀ ਟੀਮ ਨੇ 3 ਦਿਨਾਂ ਤੱਕ ਬਚਾਅ ਮੁਹਿੰਮ ਵੀ ਚਲਾਈ ਪਰ ਉਹ ਕਿਧਰੇ ਵੀ ਨਹੀਂ ਮਿਲਿਆ। ਵਿੱਕੀ ਦੀ ਲਾਸ਼ ਪਾਣੀ ਦੇ ਅੰਦਰ ਕਿਤੇ ਫਸੀ ਹੋਈ ਮਿਲੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

ਦੱਸ ਦਈਏ ਕਿ 5 ਦਿਨ ਪਹਿਲਾਂ ਕਪੂਰਥਲਾ ਦੇ ਪਿੰਡ ਦੌਲਤਪੁਰ ਦਾ ਇੱਕ ਪੇਂਟਰ ਵਿੱਕੀ ਪਿੰਡ ਤੋਂ ਲੰਘਦੀ ਕਾਲੀ ਵੇਈਂ ਵਿਚ ਡੁੱਬ ਗਿਆ ਸੀ। ਰਿਸ਼ਤੇਦਾਰਾਂ ਅਨੁਸਾਰ ਉਸ ਨੇ ਖਾੜੀ ਵਿਚ ਕੁਝ ਚਮਕਦਾਰ ਚੀਜ਼ ਦੇਖੀ। ਜਿਸ ਨੂੰ ਹਾਸਲ ਕਰਨ ਲਈ ਉਸ ਨੇ ਖਾੜੀ ਵਿਚ ਛਾਲ ਮਾਰ ਦਿੱਤੀ, ਇਸ ਤੋਂ ਬਾਅਦ ਵਿੱਕੀ ਬਾਹਰ ਨਹੀਂ ਆ ਸਕਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਨੇ ਵਿੱਕੀ ਦੀ ਭਾਲ ਲਈ NDRF ਅਤੇ PAP ਦੀ SDRF ਟੀਮ ਨੂੰ ਬੁਲਾਇਆ ਸੀ।

ਮੌਕੇ 'ਤੇ NDRF ਅਤੇ SDRF ਟੀਮ ਦੇ ਜਵਾਨਾਂ ਵਲੋਂ ਬਚਾਅ ਕਾਰਜ ਚਲਾਇਆ ਗਿਆ। ਪਰ NDRF ਦੀ ਟੀਮ 3 ਦਿਨਾਂ ਬਾਅਦ ਵਾਪਸ ਪਰਤ ਆਈ। ਸ਼ੁੱਕਰਵਾਰ ਸਵੇਰੇ ਕਰੀਬ 11.30 ਵਜੇ SDRF ਦੀ ਟੀਮ ਨੇ ਕਾਲੀ ਖਾੜੀ 'ਚ ਡੁੱਬੇ ਨੌਜਵਾਨ ਵਿੱਕੀ ਦੀ ਲਾਸ਼ ਬਰਾਮਦ ਕੀਤੀ। ਉਹ ਪਾਣੀ ਦੇ ਅੰਦਰ ਇੱਕ ਬੂਟੀ ਵਿਚ ਫਸਿਆ ਹੋਇਆ ਪਾਇਆ ਗਿਆ। 

ਡੀਐਸਪੀ ਸੁਲਤਾਨਪੁਰ ਲੋਧੀ ਸੁਖਵਿੰਦਰ ਸਿੰਘ ਨੇ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐਸਡੀਆਰਐਫ ਦੀ ਟੀਮ ਨੇ ਬਚਾਅ ਕਾਰਜ ਦੌਰਾਨ ਲਾਸ਼ ਬਰਾਮਦ ਕੀਤੀ ਹੈ। ਫਿਲਹਾਲ ਵਿੱਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement