ਨਕੋਦਰ ਕਤਲਕਾਂਡ ਦੇ ਤਿੰਨ ਹੋਰ ਦੋਸ਼ੀ ਗ੍ਰਿਫ਼ਤਾਰ 
Published : Dec 16, 2022, 6:47 pm IST
Updated : Dec 16, 2022, 6:47 pm IST
SHARE ARTICLE
Punjab News
Punjab News

ਫੜੇ ਗਏ ਦੋਸ਼ੀਆਂ ਤੋਂ ਕੀਤੀ ਜਾ ਰਹੀ ਤਫਤੀਸ਼ 

ਜਲੰਧਰ : ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਅਤੇ ਗੈਂਗਸਟਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਜਸਵਿੰਦਰ ਸਿੰਘ ਬਾਹਲ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਜਲੰਧਰ-ਦਿਹਾੜੀ ਦੀ ਪੁਲਿਸ ਨੇ ਇੰਮੀ ਚਾਵਲਾ ਅਤੇ ਸੀਨੀਅਰ ਸਿਪਾਹੀ ਮਨਦੀਪ ਸਿੰਘ ਡੰਬਲ ਮਰਡਰ ਕੇਸ ਨਕੋਦਰ ਦੇ ਤਿੰਨ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸਵਰਨਦੀਪ ਸਿੰਘ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦਸਿਆ ਕਿ ਵਿੱਮੀ ਚਾਵਲਾ ਅਤੇ ਸੀਨੀਅਰ ਸਿਪਾਹੀ ਮਨਦੀਪ ਸਿੰਘ ਡਬਲ ਮਰਡਰ ਕੇਸ ਨਕੋਦਰ ਦੀ ਜਾਂਚ ਜਲੰਧਰ-ਦਿਹਾਤੀ ਦੀ ਪੁਲਿਸ ਵਲੋਂ ਟੈਕਨੀਕਲ ਅਤੇ ਫਰਾਂਸਿਕ ਢੰਗ ਨਾਲ CCTV ਫੁਟੇਜ ਅਤੇ ਹਿਊਮਨ ਸੋਰਸਾਂ ਰਾਹੀਂ ਜਾਂਚ ਕਰਦੇ ਹੋਏ ਪਹਿਲਾਂ ਤਿੰਨ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਸੀ। ਜਿਹਨਾਂ ਵਿੱਚ ਮੰਗਾ ਸਿੰਘ ਉਰਫ ਬਿੱਛੂ, ਕਮਲਦੀਪ ਸਿੰਘ ਉਰਫ ਪੱਪੀ ਉਰਫ ਦੀਪ ਅਤੇ ਖੁਸ਼ਕਰਨ ਸਿੰਘ ਉਰਫ ਫੌਜੀ ਜੋ ਪੁਲਿਸ ਰਿਮਾਂਡ 'ਤੇ ਹਨ। ਜਿਹਨਾਂ ਦੀ ਪੁੱਛ ਗਿਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਟਿੰਮੀ ਚਾਵਲਾ ਅਤੇ ਸਿਪਾਹੀ ਮਨਦੀਪ ਸਿੰਘ 'ਤੇ 7 ਦਸੰਬਰ 2122 ਨੂੰ ਗੋਲੀ ਸਾਜਨ ਸਿੰਘ, ਹਰਦੀਪ ਸਿੰਘ ਉਰਫ ਠਾਕੁਰ ਅਤੇ ਮੰਗਾ ਸਿੰਘ ਉਰਫ ਬਿੱਟੂ ਨੇ ਚਲਾਈ ਸੀ ਅਤੇ ਖੁਸ਼ਕਰਨ ਉਰਫ ਫ਼ੌਜੀ ਤੇ ਕਮਲਦੀਪ ਸਿੰਘ ਉਰਫ ਪੋਪੀ ਉਰਫ ਦੀਪ ਵੱਖ ਵੱਖ ਮੋਟਰਸਾਈਕਲਾਂ ਘਰ ਡਰਾਈਵਰ ਸਨ। 

ਅਮਨਦੀਪ ਸਿੰਘ ਪੁਰੇਵਾਲ ਉਰਫ ਅਮਨਾ ਅਤੇ ਅਮਰੀਕ ਸਿੰਘ ਇਸ ਕਤਲ ਦੇ ਮਾਸਟਰ ਮਾਈਂਡ ਹਨ। ਗੁਰਵਿੰਦਰ ਸਿੰਘ ਉਰਫ ਗਿੰਦਾ, ਕਰਨਵੀਰ ਮਾਲੜੀ, ਚਰਨਜੀਤ ਚੰਨੀ ਨੇ ਵੱਖ ਵੱਖ ਦਿਨਾਂ ਵਿੱਚ ਰੇਕੀ ਕਰਵਾਈ ਸੀ। ਰੇਕੀ ਲਈ ਆਈ-20 ਗੱਡੀ ਦਾ ਇੰਤਜ਼ਾਮ ਕਰਨਵੀਰ ਮਾਲੜੀ ਨੇ ਕੀਤਾ ਸੀ। ਬੱਬਲ ਮਰਡਰ ਤੋਂ ਬਾਅਦ ਸ਼ੂਟਰ ਆਪਣੇ ਮੋਟਰਸਾਈਕਲ ਅਮਨਦੀਪ ਉਰਫ ਅਮਨਾ ਵਾਸੀ ਮਾਲੜੀ ਦੇ ਖੂਹ ਕੋਲ ਲੁਕੋ ਕੇ ਤਿੰਨ ਸੂਟਰ ਆਈ-20 ਕਾਰ ਵਿੱਚ ਅਮਨਦੀਪ ਸਿੰਘ ਉਰਫ ਅਮਨੇ ਦੇ ਸਹੁਰੇ ਪਿੰਡ ਬਹਾ ਰੁਕੇ ਸਨ। 

ਬਾਕੀ ਦੇ ਤਿੰਨ ਸ਼ੂਟਰ ਅਕਾਸ਼ਦੀਪ ਪੁੱਤਰ ਪਰਮਜੀਤ ਵਾਸੀ ਨੂਰਪੁਰ ਚੱਠਾ ਨਕੋਦਰ ਦੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਵਿਚ ਫਰਾਰ ਹੋਏ ਸਨ ਅਤੇ ਪੁਲਿਸ ਨੂੰ ਧੋਖਾ ਦੇਣ ਲਈ ਰਸਤੇ ਵਿਚ XUV ਗਡੀ ਇਸਤੇਮਾਲ ਕਰ ਕੇ ਜਲੰਧਰ ਸ਼ਹਿਰ ਦੇ ਇਕ ਫਲੈਟ ਵਿੱਚ ਰੁਕੇ ਸਨ। ਅਗਲੇ ਦਿਨ XUV ਸਵਾਰ ਅਕਾਸ਼ਦੀਪ ਅਤੇ ਕਰਨਵੀਰ ਇਹਨਾ ਤਿੰਨਾ ਸ਼ੂਟਰਾਂ ਨੂੰ ਬਸ ਸਟੈਂਡ ਜਲੰਧਰ ਛੱਡ ਆਏ ਸੀ ਜਿਥੇ ਇਹ ਸ਼ੂਟਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੀ। ਅਮਨੇ ਦੇ ਸਹੁਰੇ ਘਰ ਰਹਿਣ ਵਾਲੇ ਸ਼ੂਟਰਾ ਨੂੰ ਗੁਰਵਿੰਦਰ ਉਰਫ ਗਿਦਾ ਸ਼ਾਹਕੋਟ ਬਸ ਅੱਡੇ 'ਤੇ ਛੱਡ ਕੇ ਆਇਆ ਸੀ।

ਗੁਰਵਿੰਦਰ ਉਰਫ ਗਿੰਦੇ ਨੇ ਵਾਰਦਾਤ ਤੋਂ ਬਾਅਦ ਹਥਿਆਰ ਗਗਨਦੀਪ ਉਰਫ ਗਗਨ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਮਾਲੜੀ ਨੂੰ ਦਿੱਤੇ ਸਨ। ਗੁਰਵਿੰਦਰ ਗਿੰਦਾ ਨੇ ਸ਼ੂਟਰਾਂ ਦੀ ਠਾਹਰ, ਖਾਣ-ਪੀਣ, ਅਸਲਾ ਐਮਨੀਸ਼ਨ ਸੰਭਾਲਣ ਅਤੇ ਰੈਕੀ ਦਾ ਪ੍ਰਬੰਧ ਅਮਨਦੀਪ ਸਿੰਘ ਪੁਰੇਵਾਲ ਉਰਫ ਅਮਨਾ ਦੇ ਕਹਿਣ ਅਨੁਸਾਰ ਕਰਵਾਇਆ ਸੀ। ਜੋ ਜਲੰਧਰ-ਦਿਹਾਤੀ ਪੁਲਿਸ ਵਲੋਂ ਸਕਾਰਪੀਓ PE 08-DE-0225. ਵਿੱਚ ਅਕਾਸ਼ਦੀਪ ਉਰਵ ਘੰਟੀ ਵਾਸੀ ਨੂਰਪੁਰ ਚੱਠਾ, ਗਗਨਦੀਪ ਉਰਫ ਗਰਨ ਵਾਸੀ ਮਾਲੜੀ ਅਤੇ ਗੁਰਵਿੰਦਰ ਸਿੰਘ ਉਰਫ ਗੇਂਦਾ ਵਾਸੀ ਮਾਲੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੋ ਦੋਸ਼ੀਆਂ ਦੇ ਕੀਤੇ ਇੰਕਸ਼ਾਫ ਮੁਤਾਬਿਕ ਵਾਰਦਾਤ ਵਿੱਚ ਵਰਤੇ ਹੋਏ ਦੋਨੋਂ ਮੋਟਰਸਾਈਕਲ ਰੰਗਾ ਵਾਲੀ ਬਈ ਨਕੋਦਰ ਰੋਡ ਤੇ ਬ੍ਰਾਮਦ ਕੀਤੇ ਹਨ। ਆਈ- ਕਾਰ ਨੰਬਰੀ 1810-28-2937, ਜੋ ਕਰਨਵੀਰ ਦੀ ਹੈ ਜਿਸ ਨੇ ਗੱਡੀ ਵਿੱਚ ਰੋਹੀ ਕਰਵਾਈ ਅਤੇ ਤਿੰਨ ਸੂਟਰਾ ਨੂੰ ਉਸ ਵਿਚ ਵਾਰਦਾਤ ਤੋਂ ਬਾਅਦ ਲੈ ਕੇ ਅਮਨਦੀਪ ਉਰਫ ਅਮਨਾ ਦੇ ਸਹੁਰੇ ਗਿਆ ਸੀ ਅਤੇ ਅਗਲੇ ਦਿਨ ਉਕਤ ਤਿੰਨ ਸ਼ੂਟਰਾਂ ਨੂੰ ਸ਼ਾਹਕੋਟ ਛੱਡ ਕੇ ਆਇਆ ਸੀ ਵੀ ਬ੍ਰਾਮਦ ਕਰ ਲਈ ਹੈ। 

ਗੁਰਵਿੰਦਰ ਉਰਫ ਗਿੰਦਾ ਪਾਸੋਂ ਇਕ ਪਿਸਤੌਲ 30 ਬੋਰ ਜੋ ਵਾਰਦਾਤ ਵਿੱਚ ਵਰਤਿਆ ਸੀ, ਬਰਾਮਦ ਹੋਇਆ ਹੈ। ਮੁਕਦਮਾ ਵਿੱਚ ਦੋਸ਼ੀਆਨ ਹਰਦੀਪ ਸਿੰਘ ਉਰਫ ਠਾਕੁਰ, ਅਮਰੀਕ ਸਿੰਘ, ਕਰਨਵੀਰ ਸਿੰਘ, ਅਮਨਦੀਪ ਸਿੰਘ ਪੁਰੇਵਾਲ ਉਰਫ ਅਮਨਾ, ਚਰਨਜੀਤ ਸਿੰਘ ਉਰਫ ਚੰਨੀ ਅਤੇ ਸਾਜਨ ਸਿੰਘ ਦੀ ਭਾਲ ਵਿੱਚ ਵੱਖ ਵੱਖ ਪੁਲਿਸ ਪਾਰਟੀਆਂ ਸਟੇਟ ਇੰਟਰਸਟੇਟ ਛਾਪੇਮਾਰੀ ਕਰ ਰਹੀਆਂ ਹਨ, ਜਿਹਨਾ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। ਗ੍ਰਿਫਤਾਰ ਦੋਸ਼ੀਆਂਨ ਅਕਾਸ਼ਦੀਪ ਉਰਫ ਘੱਟੀ ਵਾਸੀ ਨੂਰਪੁਰ ਚਨਾ, ਗਗਨਦੀਪ ਉਰਫ ਗਗਨ ਵਾਸੀ ਮਾਲੜੀ ਅਤੇ ਗੁਰਵਿੰਦਰ ਸਿੰਘ ਉਰਫ ਗਿੰਦਾ ਵਾਸੀ ਮਾਲੜੀ ਨੂੰ ਪੇਸ਼ ਅਦਾਲਤ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement