Jagraon News: ਜਗਰਾਓਂ 'ਚ ਬੀਡੀਪੀਓ ਬਲਜੀਤ ਸਿੰਘ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

By : GAGANDEEP

Published : Dec 16, 2023, 10:58 am IST
Updated : Dec 16, 2023, 11:01 am IST
SHARE ARTICLE
 BDPO Baljit Singh caught red-handed while taking bribe in Jagraon News in punjabi
BDPO Baljit Singh caught red-handed while taking bribe in Jagraon News in punjabi

Jagraon News: ਪਿੰਡ ਬਸੈਮੀ ਦੇ ਸਰਪੰਚ ਸੁਖਵਿੰਦਰ ਸਿੰਘ ਕੋਲੋਂ 15 ਹਜ਼ਾਰ ਰੁਪਏ ਲੈਣ ਦੇ ਲੱਗੇ ਇਲਜ਼ਾਮ

 BDPO Baljit Singh caught red-handed while taking bribe in Jagraon News in punjabi : ਜਗਰਾਓਂ ਦੇ ਸਿੱਧਵਾਂ ਬੇਟ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬਲਜੀਤ ਸਿੰਘ ਨੂੰ ਸਰਪੰਚ ਕੋਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਡੀ. ਪੀ. ਓ. ਵੱਲੋਂ ਪਿੰਡ ਬਸੈਮੀ ਦੇ ਸਰਪੰਚ ਸੁਖਵਿੰਦਰ ਸਿੰਘ ਤੋਂ ਪੰਚਾਇਤੀ ਫੰਡਾਂ ਦੀ ਕਲੀਅਰੈਂਸ ਦੇਣ ਲਈ 15000 ਰਿਸ਼ਵਤ ਦੇਣ ਦੀ ਮੰਗ ਕੀਤੀ ਸੀ। ਸਰਪੰਚ ਬਸੈਮੀ ਵੱਲੋਂ ਇਹ ਮਾਮਲਾ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾ.  ਕੇ. ਐੱਨ. ਐੱਸ. ਕੰਗ ਦੇ ਧਿਆਨ ਵਿਚ ਲਿਆਂਦਾ ਗਿਆ।

ਇਹ ਵੀ ਪੜ੍ਹੋ: Punjab weather News : ਪੰਜਾਬ ਵਿਚ ਵਧੀ ਠੰਢ, ਮੌਸਮ ਵਿਭਾਗ ਵਲੋਂ ਮੀਂਹ ਪੈਣ ਦਾ ਅਲਰਟ ਜਾਰੀ

 ਜਿਸ ਤੋਂ ਬਾਅਦ ਪੂਰੀ ਪਲਾਨਿੰਗ ਦੇ ਤਹਿਤ ਰਿਸ਼ਵਤ ਦੇਣ ਦਾ ਫੈਸਲਾ ਕੀਤਾ ਗਿਆ, ਪਰ ਰਿਸ਼ਵਤ ਦੀ ਰਕਮ ਦੇਣ ਤੋਂ ਪਹਿਲਾਂ ਨੋਟਾਂ ਦੇ ਨੰਬਰ ਆਦਿ ਨੋਟ ਕਰ ਲਏ ਗਏ। ਫਿਰ ਬੀਡੀਪੀਓ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਪੈਸੇ ਬੀਡੀਪੀਓ ਨੂੰ ਦੇ ਦਿੱਤੇ ਗਏ।

ਇਹ ਵੀ ਪੜ੍ਹੋ: Ratan Tata Death Threats: ਵੱਡੇ ਉਦਯੋਗਪਤੀ ਨੂੰ ਮਿਲੀ ਜਾਨੋਂ ਮਾਰਨ ਦੀਆਂ ਧਮਕੀ, ਮੁੰਬਈ ਪੁਲਿਸ ਨੂੰ ਪਈਆਂ ਭਾਜੜਾਂ  

ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਕਥਿਤ ਤੌਰ ‘ਤੇ ਬੀਡੀਪੀਓ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਇੰਨਾ ਹੀ ਨਹੀਂ ਰਿਸ਼ਵਤ ਦੀ ਰਕਮ ਉਸ ਦੇ ਬਟੂਏ ਤੋਂ ਕੱਢੀ ਗਈ, ਜਿਸ ਤੋਂ ਬਾਅਦ ਬੀਡੀਪੀਓ ਹੱਥ ਜੋੜ ਕੇ ਆਪ ਨੇਤਾ ਸਣੇ ਸਾਰੇ ਲੋਕਾਂ ਤੋਂ ਵਾਰ-ਵਾਰ ਮੁਆਫੀ ਮੰਗਣ ਲੱਗਾ, ਪਰ ਭੜਕੇ ਲੋਕਾਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰਨ ਦੀ ਗੱਲ ਕਹੀ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement