ਹਾਲਤ ਨਾਜ਼ੁਕ ਹੋਣ ਦੇ ਬਾਵਜੂਦ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੇ ਹੌਂਸਲੇ ਬੁਲੰਦ
Published : Dec 16, 2024, 10:58 pm IST
Updated : Dec 16, 2024, 10:58 pm IST
SHARE ARTICLE
Jagjit Singh Dallewal
Jagjit Singh Dallewal

ਐਮ.ਐਸ.ਪੀ. ਨੂੰ ਲੈ ਕੇ ਅਮਿਤ ਸ਼ਾਹ ਨੇ ਕੀਤਾ ਪਲਟਵਾਰ, ਕਿਹਾ, ਗ਼ਲਤ ਜਾਣਕਾਰੀ ਨਾ ਦਿਉ ਤੇ ਅਹੁਦੇ ਦੀ ਮਰਿਆਦਾ ਕਾਇਮ ਰੱਖੋ

ਰਾਜਾ ਵੜਿੰਗ, ਕੋਟਲੀ, ਕੰਬੋਜ, ਮਲਵਿੰਦਰ ਕੰਗ, ਅਭੈ ਚੌਟਾਲਾ ਤੇ ਪੰਜ ਪਿਆਰਿਆਂ ਨੇ ਵੀ ਖਨੌਰੀ ਪਹੁੰਚ ਕੇ ਡੱਲੇਵਾਲ ਨੂੰ ਦਿਤਾ ਸਮਰਥਨ

ਚੰਡੀਗੜ੍ਹ : ਹਰਿਆਣਾ ਦੇ ਬਾਰਡਰ ਉਪਰ ਕਿਸਾਨਾਂ ਦਾ ਮੋਰਚਾ ਜਾਰੀ ਹੈ। ਖਨੌਰੀ ਬਾਰਡਰ ਉਪਰ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਦੇ ਮੁਖੀ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਇਥੇ 21ਵੇਂ ਦਿਨ ਵਿਚ ਦਾਖ਼ਲ ਹੋ ਚੁੱਕਾ ਹੈ, ਉਥੇ ਅੱਜ ਪੰਜਾਬ ਨੂੰ ਛੱਡ ਕੇ ਹਰਿਆਣਾ ਤੇ ਹੋਰ ਕਈ ਰਾਜਾਂ ਵਿਚ ਡੱਲੇਵਾਲ ਨਾਲ ਇਕਜੁਟਤਾ ਤੇ ਸਮਰਥਨ ਪ੍ਰਗਟ ਕਰਨ ਲਈ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੀਤੇ ਗਏ। ਹਾਲਤ ਨਾਜ਼ੁਕ ਹੋਣ ਦੇ ਬਾਵਜੂਦ ਕਿਸਾਨ ਆਗੂ ਡੱਲੇਵਾਲ ਦੇ ਹੌਂਸਲੇ ਬੁਲੰਦ ਹਨ। 

ਅੱਜ ਇਕ ਵਾਰ ਫਿਰ ਉਨ੍ਹਾਂ ਨੂੰ ਮਰਨ ਵਰਤ ਵਾਲੀ ਥਾਂ ਤੋਂ ਸਹਾਰੇ ਨਾਲ ਸਾਥੀ ਕਿਸਾਨ ਆਗੂਆਂ ਵਲੋਂ ਸੰਘਰਸ਼ ਦੀ ਸਟੇਜ ਸਾਹਮਣੇ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਛੋਟਾ ਜਿਹਾ ਪੋਤਰਾ ਵੀ ਉਨ੍ਹਾਂ ਨਾਲ ਮੋਰਚੇ ਵਿਚ ਡਟਿਆ ਹੋਇਆ ਹੈ। ਡਾਕਟਰਾਂ ਵਲੋਂ ਜ਼ਿਆਦਾ ਬੋਲਣ ਦੀ ਮਨਾਹੀ ਦੇ ਬਾਵਜੂਦ ਅੱਜ ਡੱਲੇਵਾਲ ਨੇ ਕਿਸਾਨਾਂ ਨੂੰ ਸੰਖੇਪ ਸ਼ਬਦਾਂ ਨਾਲ ਸੰਬੋਧਤ ਕੀਤਾ। ਉਨ੍ਹਾਂ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਐਮ.ਐਸ.ਪੀ. ਨੂੰ ਲੈ ਕੇ ਦਿਤੇ ਬਿਆਨ ਉਪਰ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦਾ ਅਹੁਦਾ ਦੇਸ਼ ਲਈ ਬਹੁਤ ਵੱਡਾ ਹੁੰਦਾ ਹੈ ਅਤੇ ਇਸ ਦੀ ਮਰਿਆਦਾ ਕਾਇਮ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਅਮਿਤ ਸ਼ਾਹ ਵਲੋਂ ਪਿਛਲੇ ਸਾਲਾਂ ਦੌਰਾਨ ਕਿਸਾਨਾਂ ਨੂੰ ਤਿੰਨ ਗੁਣਾ ਵਾਧੇ ਨਾਲ ਐਮ.ਐਸ.ਪੀ. ਦਿਤੇ ਜਾਣ ਦੇ ਬਿਆਨ ਬਾਰੇ ਕਿਹਾ ਕਿ ਗ਼ਲਤ ਜਾਣਕਾਰੀ ਦੇ ਕੇ ਲੋਕਾਂ ਵਿਚ ਭਰਮ ਭੁਲੇਖੇ ਪੈਦਾ ਨਹੀਂ ਕਰਨੇ ਚਾਹੀਦੇ। ਉਨ੍ਹਾਂ ਤੱਥਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ 10 ਸਾਲਾਂ ਦੌਰਾਨ ਸਿਰਫ਼ ਕਣਕ ’ਤੇ 875 ਰੁਪਏ ਵਾਧਾ ਮਿਲਿਆ ਜੋ 56 ਫ਼ੀ ਸਦੀ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕਿਸਾਨਾਂ ਦੇ ਲਾਗਤ ਖ਼ਰਚੇ ਜ਼ਿਆਦਾ ਵਧੇ ਹਨ। ਇਸ ਸਮੇਂ ਦੌਰਾਨ ਇਹ ਖ਼ਰਚੇ 56.5 ਫ਼ੀ ਸਦੀ ਹੋਏ ਹਨ। ਉਨ੍ਹਾਂ ਅਮਿਤ ਸ਼ਾਹ ਵਲੋਂ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਦੇ ਦਾਅਵੇ ’ਤੇ ਸਵਾਲ ਕਰਦਿਆਂ ਪੁਛਿਆ ਕਿ ਜੇਕਰ ਇਹ ਦੇ ਰਹੇ ਹੋ ਤਾਂ ਐਮ. ਐਸ.ਪੀ. ਦੀ ਗਰੰਟੀ ਦਾ ਕਾਨੂੰਨ ਬਣਾਉਣ ਵਿਚ ਕੀ ਮੁਸ਼ਕਲ ਹੈ? 

ਉਨ੍ਹਾਂ ਕਿਹਾ ਕਿ ਯੂ.ਪੀ., ਬਿਹਾਰ ਤੇ ਮੱਧ ਪ੍ਰਦੇਸ਼ ਵਿਚ ਤਾਂ ਐਮ.ਐਸ.ਪੀ. ਤੇ ਖ਼ਰੀਦ ਹੀ ਨਹੀਂ ਹੁੰਦੀ। ਡੱਲੇਵਾਲ ਨੇ ਅੱਜ ਇਹ ਖਦਸ਼ਾ ਵੀ ਪ੍ਰਗਟ ਕੀਤਾ ਕਿ ਉਨ੍ਹਾਂ ਨੂੰ ਮਰਨ ਵਰਤ ਤੋਂ ਪੁਲਿਸ ਚੁਕ ਸਕਦੀ ਹੈ ਪਰ ਕਿਸਾਨ ਵਲੰਟੀਅਰ ਇਸ ਨੂੰ ਰੋਕਣ ਲਈ ਅਪਣੀ ਡਿਊਟੀ ਨਿਭਾ ਰਹੇ ਹਨ ਜੋ ਮੋਰਚੇ ਨੂੰ ਬਚਾਉਣ ਲਈ ਜ਼ਰੂਰੀ ਹੈ। ਇਸੇ ਦੌਰਾਨ ਅੱਜ ਵੀ ਡੱਲੇਵਾਲ ਨੂੰ ਮਿਲਣ ਆਉਣ ਵਾਲੇ ਆਗੂਆਂ ਤੇ ਸੰਗਠਨਾਂ ਦਾ ਤਾਂਤਾ ਲੱਗਿਆ ਰਿਹਾ। ਅੱਜ ਡੱਲੇਵਾਲ ਦਾ ਹਾਲ ਜਾਨਣ ਅਤੇ ਅਪਣਾ ਸਮਰਥਨ ਦੇਣ ਲਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਗੁਰਕੀਰਤ ਕੋਟਲੀ, ਹਰਦਿਆਲ ਸਿੰਘ ਕੰਬੋਜ, ‘ਆਪ’ ਸੰਸਦ ਮਲਵਿੰਦ ਸਿੰਘ ਕੰਗ ਅਤੇ ਇਨੈਲੋ ਮੁਖੀ ਅਭੈ ਚੌਟਾਲਾ ਤੋਂ ਇਲਾਵਾ ਪੰਜਾਬ ਪਿਆਰਿਆਂ ਦਾ ਜਥਾ ਵੀ ਪਹੁੰਚਿਆ।

ਹਰਿਆਣਾ ਤੇ ਹੋਰ ਕਈ ਰਾਜਾਂ ਵਿਚ ਕੱਢੇ ਟਰੈਕਟਰ ਮਾਰਚ

ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਅਨੁਸਾਰ ਅੱਜ ਪੰਜਾਬ ਨੂੰ ਛੱਡ ਕੇ ਹਰਿਆਣਾ ਤੇ ਹੋਰ ਕਈ ਰਾਜਾਂ ਵਿਚ ਕਿਸਾਨਾਂ ਵਲੋਂ ਟਰੈਕਟਰ ਮਾਰਚ ਕੱਢੇ ਗਏ। ਇਸ ਦਾ ਮਕਸਦ ਇਹ ਦਰਸਾਉਣਾ ਸੀ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਉਪਰ ਚਲ ਰਿਹਾ ਮੋਰਚਾ ਸਿਰਫ਼ ਪੰਜਾਬ ਦੇ ਕਿਸਾਨਾਂ ਦਾ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਲਈ ਲੜਾਈ ਲੜੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਹਰਿਆਣਾ ਵਿਚ ਅੰਬਾਲਾ ਖੇਤਰ ਤੋਂ ਇਲਾਵਾ ਹਿਸਾਰ, ਸੋਨੀਪਤ, ਚਰਖੀ ਦਾਦਰੀ, ਸਿਰਸਾ, ਫ਼ਤਿਹਾਬਾਦ ਅਤੇ ਕੈਥਲ ਵਿਚ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਟਰੈਕਟਰ ਮਾਰਚ ਕੱਢ ਕੇ ਕਿਸਾਨ ਮੋਰਚੇ ਦੀ ਮਜ਼ਬੂਤੀ ਲਈ ਲੋਕਾਂ ਵਿਚ ਸੁਨੇਹਾ ਦਿਤਾ। 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement