ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ਵਿਚ ਵਿਜੇ ਦਿਵਸ ਦੀ ਜਿੱਤ ਦੀ ਤਸਵੀਰ ਲਗਾਉਣ ਦੀ ਕੀਤੀ ਮੰਗ
Published : Dec 16, 2024, 5:08 pm IST
Updated : Dec 16, 2024, 5:08 pm IST
SHARE ARTICLE
photo
photo

ਡਾ. ਸਾਹਨੀ ਨੇ ਕਿਹਾ ਕਿ 1971 ਦੀ ਆਜ਼ਾਦੀ ਦੀ ਜੰਗ ਇਤਿਹਾਸ ਦਾ ਇੱਕ ਅਹਿਮ ਪਲ ਸੀ........

ਭਾਰਤ ਦੀ ਪ੍ਰਤੀਕਾਤਮਕ ਜਿੱਤ ਅਤੇ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿਜੇ ਦਿਵਸ ਦੇ ਮੌਕੇ 'ਤੇ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਕਿ 16 ਦਸੰਬਰ 1971 ਨੂੰ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਸਾਹਮਣੇ ਜਨਰਲ ਨਿਆਜ਼ੀ ਦੇ ਆਤਮ ਸਮਰਪਣ ਨੂੰ ਦਰਸਾਉਂਦੀ ਇਤਿਹਾਸਕ ਤਸਵੀਰ ਨਵੀਂ ਸੰਸਦ ਇਮਾਰਤ ਦੀ ਗੈਲਰੀ ਵਿੱਚ ਪ੍ਰਦਰਸ਼ਿਤ ਕੀਤੀ ਜਾਵੇ।

ਡਾ. ਸਾਹਨੀ ਨੇ ਕਿਹਾ ਕਿ 1971 ਦੀ ਆਜ਼ਾਦੀ ਦੀ ਜੰਗ ਇਤਿਹਾਸ ਦਾ ਇੱਕ ਅਹਿਮ ਪਲ ਸੀ, ਜਦੋਂ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਬਹਾਦਰੀ ਭਰੇ ਯਤਨਾਂ ਅਤੇ ਬੰਗਲਾਦੇਸ਼ (ਉਸ ਸਮੇਂ ਪੂਰਬੀ ਪਾਕਿਸਤਾਨ) ਦੇ ਲੋਕਾਂ ਦੇ ਸੰਕਲਪ ਦੇ ਨਾਲ, ਇੱਕ ਸੁਤੰਤਰ ਬੰਗਲਾਦੇਸ਼ ਦੀ ਸਿਰਜਣਾ ਸੰਭਵ ਹੋ ਸਕੀ। ਇਹ ਜੰਗ, ਜਿਸ ਵਿੱਚ 93,000 ਤੋਂ ਵੱਧ ਪਾਕਿਸਤਾਨੀ ਫੌਜੀ ਜਵਾਨਾ ਨੇ ਹਥਿਆਰ ਸੁੱਟੇ।  ਇਤਿਹਾਸ ਵਿੱਚਇਹ  ਸਭ ਤੋਂ ਵੱਡਾ ਫੌਜੀ ਸਮਰਪਣ ਤਾਂ ਸੀ ਹੀ, ਲੋਕਤੰਤਰ, ਮਨੁੱਖੀ ਅਧਿਕਾਰਾਂ ਅਤੇ ਨਿਆਂ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ  ਵੀ ਸੀ।

ਡਾ. ਸਾਹਨੀ ਨੇ ਦੱਸਿਆ ਕਿ ਇਸ ਯੁੱਧ ਵਿੱਚ 3,000 ਤੋਂ ਵੱਧ ਬਹਾਦਰ ਭਾਰਤੀ ਸੈਨਿਕ ਸ਼ਹੀਦ ਹੋਏ ਸਨ, ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਸ਼ਾਂਤੀ ਅਤੇ ਇੱਕ ਨਵੇਂ ਰਾਸ਼ਟਰ ਦੀ ਸਥਾਪਨਾ ਦਾ ਰਾਹ ਪੱਧਰਾ ਕੀਤਾ। ਡਾ. ਸਾਹਨੀ ਨੇ ਕਿਹਾ ਕਿ ਜਦੋਂ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਨੇ ਜਨਰਲ ਨਿਆਜ਼ੀ ਤੋਂ ਆਤਮ ਸਮਰਪਣ ਸਵੀਕਾਰ ਕੀਤਾ ਉਸ ਵੇਲੇ ਦੇ ਇਸ ਇਤਿਹਾਸਕ ਪਲ ਨੂੰ ਦਰਸਾਉਣ ਵਾਲੀ ਤਸਵੀਰ , ਭਾਰਤੀ ਹਥਿਆਰਬੰਦ ਸੈਨਾਵਾਂ ਦੀ ਹਿੰਮਤ, ਰਣਨੀਤੀ ਅਤੇ ਅਗਵਾਈ ਦਾ ਇੱਕ ਸ਼ਕਤੀਸ਼ਾਲੀ ਪ੍ਰਮਾਣ ਹੈ। "ਇਹ ਤਸਵੀਰ ਸਿਰਫ਼ ਫੌਜੀ ਜਿੱਤ ਦਾ ਪ੍ਰਤੀਕ ਨਹੀਂ ਹੈ, ਸਗੋਂ ਵਿਸ਼ਵ ਪੱਧਰ 'ਤੇ ਦੱਬੇ-ਕੁਚਲੇ ਲੋਕਾਂ ਲਈ ਖੜ੍ਹੇ ਹੋਣ ਅਤੇ ਨਿਆਂ ਲਈ ਲੜਨ ਦੇ ਭਾਰਤ ਦੇ ਸੰਕਲਪ ਦਾ ਵੀ ਪ੍ਰਤੀਕ ਹੈ। ਡਾ.ਸਾਹਨੀ ਨੇ ਕਿਹਾ “ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਲਈ ਇਸਨੂੰ ਰਾਸ਼ਟਰੀ ਸੰਸਥਾਵਾਂ ਵਿੱਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ।“

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement