ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤੀ "ਸਾਲਾਨਾ ਪ੍ਰਿੰਸੀਪਲ ਕਨਕਲੇਵ 2025" ਦੀ ਮੇਜ਼ਬਾਨੀ
Published : Dec 16, 2025, 6:15 pm IST
Updated : Dec 16, 2025, 6:15 pm IST
SHARE ARTICLE
Chandigarh University hosts
Chandigarh University hosts "Annual Principal's Conclave 2025"

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ 150 ਤੋਂ ਵੱਧ ਸਰਕਾਰੀ ਤੇ ਨਿੱਜੀ ਸਕੂਲ ਪ੍ਰਿੰਸੀਪਲਾਂ ਨੇ ਲਿਆ ਹਿੱਸਾ

Chandigarh University hosts "Annual Principal's Conclave 2025: ਚੰਡੀਗੜ੍ਹ ਯੂਨੀਵਰਸਿਟੀ ਨੇ 'ਐਡਵਿਜ਼ਨ, ਐਨੂਅਲ ਪ੍ਰਿੰਸੀਪਲ ਕਨਕਲੇਵ 2025: ਏਆਈ ਦੇ ਯੁੱਗ ਵਿੱਚ ਸਿੱਖਿਆ ਦੇ ਬਦਲਦੇ ਮਿਆਰ' ਦੀ ਚੰਡੀਗੜ੍ਹ ਵਿਖੇ ਮੇਜ਼ਬਾਨੀ ਕੀਤੀ, ਜਿਸ ਵਿੱਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਚੋਟੀ ਦੇ ਨਿੱਜੀ ਅਤੇ ਸਰਕਾਰੀ ਸਕੂਲਾਂ ਦੇ 150 ਤੋਂ ਵੱਧ ਪ੍ਰਿੰਸੀਪਲ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਯੁੱਗ ਵਿੱਚ ਸਿੱਖਿਆ ਦੇ ਭਵਿੱਖ ਬਾਰੇ ਚਰਚਾ ਕਰਨ ਲਈ ਇਕੱਠੇ ਹੋਏ।

ਕਨਕਲੇਵ ਦਾ ਉਦਘਾਟਨ ਮੁੱਖ ਮਹਿਮਾਨ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਅਤੇ ਵਿਸ਼ੇਸ਼ ਮਹਿਮਾਨ ਡੀਪੀਆਈ (ਕਾਲਜਾਂ) ਡਾ. ਰਾਧਿਕਾ ਸਿੰਘ ਅਤੇ ਕਲਾਊਡ ਈਕਿਊ ਦੇ ਸੈਂਟਰ ਆਫ਼ ਐਕਸੀਲੈਂਸੀ ਦੇ ਉੱਪ ਪ੍ਰਧਾਨ ਨਿਸ਼ਾਂਤ ਜੌਹਰ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਇਸ ਖ਼ਾਸ ਮੌਕੇ 'ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਵੀਰਾਜਾ ਐਨ ਸੀਤਾਰਾਮ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰਐਸ ਬਾਵਾ ਨੇ ਵੀ ਹਾਜ਼ਰੀ ਭਰੀ।

ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ 150 ਤੋਂ ਵੱਧ ਸਕੂਲ ਪ੍ਰਿੰਸੀਪਲਾਂ ਨੂੰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਅਤੇ ਇਸ ਵਿੱਚ ਉੱਤਮਤਾ ਲਿਆਉਣ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਸਨਮਾਨਤ ਕੀਤਾ ਗਿਆ।

ਕਨਕਲੇਵ ਵਿੱਚ ਹਿੱਸਾ ਲੈਂਦੇ ਹੋਏ, ਸਿੱਖਿਆ ਲੀਡਰਾਂ ਨੇ ਕਿਹਾ ਕਿ "ਏਆਈ ਨਵੀਂ ਸਿੱਖਿਆ ਨੀਤੀ ਦੇ ਨਾਲ ਪੜ੍ਹਾਈ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਰਿਹਾ ਹੈ। 21ਵੀਂ ਸਦੀ ਦੇ ਹਿਸਾਬ ਨਾਲ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਅਜਿਹੀ ਐਡਵਾਂਸ ਤਕਨਾਲੋਜੀ ਨੂੰ ਸ਼ਾਮਲ ਕਰਨਾ ਬੇਹੱਦ ਜ਼ਰੂਰੀ ਹੈ।

ਕਨਕਲੇਵ ਵਿੱਚ ਸ਼ਾਮਲ ਚੋਟੀ ਦੇ ਸਿੱਖਿਆਵਿਦਾਂ ਨੇ ਕਿਹਾ ਕਿ ਏਆਈ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਮੁੱਲਾਂਕਣ ਕਰਨ ਲਈ ਬੇਹਤਰੀਨ ਸਾਧਨ ਹੈ। ਇਸ ਦੇ ਨਾਲ ਵਿਦਿਆਰਥੀਆਂ ਦੀਆਂ ਸ਼ਕਤੀਆਂ, ਕਮਜ਼ੋਰੀਆਂ ਅਤੇ ਚੁਣੌਤੀਆਂ ਨੂੰ ਸਮਝ ਕੇ ਉਸੇ ਦਿਸ਼ਾ ਵਿੱਚ ਕੰਮ ਕਰਨ ਲਈ ਮਦਦ ਮਿਲੇਗੀ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਏਆਈ ਨੂੰ ਹੁਣ ਵਿਦਿਅਕ ਅਦਾਰਿਆਂ ਵਿੱਚ ਇੱਕ ਸਾਧਨ ਦੀ ਥਾਂ ਮੁੱਖ ਬੁਨਿਆਦੀ ਢਾਂਚੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਕਿਉਂਕਿ ਏਆਈ ਵਿੱਚ ਅਜਿਹੀ ਤਾਕਤ ਹੈ ਕਿ ਉਹ ਵਿਦਿਆਰਥੀ ਦੇ ਸਿੱਖਣ ਦੇ ਤਜਰਬੇ ਨੂੰ ਬੇਤਰੀਨ ਬਣਾ ਸਕਦਾ ਹੈ, ਜਿਸ ਨਾਲ ਉਨ੍ਹਾਂ ਦਾ ਹੁਨਰ ਨਿੱਖਰ ਕੇ ਬਾਹਰ ਆ ਸਕਦਾ ਹੈ।

ਸਿੱਖਿਆਵਿਦਾਂ ਨੇ ਕਿਹਾ ਕਿ ਏਆਈ ਦੀ ਸਹੀ ਵਰਤੋਂ ਹਰ ਵਿਦਿਆਰਥੀ ਨੂੰ ਉਸ ਦੀਆਂ ਚੁਣੌਤੀਆਂ ਅਤੇ ਮੁਸ਼ਕਲਾਂ ਹੱਲ ਕਰਨ ਵਿੱਚ ਮਦਦ ਕਰੇਗੀ। ਇਸ ਲਈ ਨਵੀਂ ਕੌਮੀ ਸਿੱਖਿਆ ਨੀਤੀ, 2020 ਦੇ ਅਨੁਸਾਰ, ਸਕੂਲਾਂ ਵਿੱਚ ਸ਼ੁਰੂਆਤੀ ਪੜਾਅ ਤੋਂ ਹੀ ਏਆਈ ਵਰਗੀ ਤਕਨਾਲੋਜੀ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਏਆਈ ਅਧਿਆਪਕਾਂ ਨੂੰ ਸਿੱਖਿਆ ਵਿੱਚ ਨਿਵੇਕਲਾਪਣ ਲਿਆਉਣ ਵਿੱਚ ਮਦਦ ਕਰੇਗਾ, ਕਿਉਂਕਿ ਬਾਰ-ਬਾਰ ਉਹੀ ਸਿਲੇਬਸ ਨੂੰ ਦੋਹਰਾਉਣਾ ਵਿਦਿਆਰਥੀਆਂ ਨੂੰ ਅਕਾ ਦਿੰਦਾ ਹੈ। ਨੌਜਵਾਨਾ ਦੇ ਅੰਦਰ ਦੀ ਰਚਨਾਤਮਕਤਾ ਨੂੰ ਜਗਾਉਣ ਲਈ ਉਨ੍ਹਾਂ ਨੂੰ ਹਰ ਵਾਰ ਨਵੇਂ ਟਾਸਕ ਦੇਣਾ ਜ਼ਰੂਰੀ ਹੈ।

ਸਿੱਖਿਆਵਿਦਾਂ ਵੱਲੋਂ ਕੀਤੀ ਗਈ ਵਿਚਾਰ ਚਰਚਾ ਦੌਰਾਨ ਵਿਦਿਆਰਥੀਆਂ ਨੂੰ ਏਆਈ ਵਾਲੇ ਕਲਾਸਰੂਮ, ਏਆਈ ਦੇ ਸਹੀ ਇਸਤੇਮਾਲ ਅਤੇ ਏਆਈ ਦੁਆਰਾ ਸੰਚਾਲਿਤ ਕਰੀਅਰ ਬਾਰੇ ਸਿਖਲਾਈ ਦੇਣਾ ਜ਼ਰੂਰੀ ਹੈ। ਕਨਕਲੇਵ ਦੌਰਾਨ ਪ੍ਰਿੰਸੀਪਲਾਂ ਨੂੰ ਆਪਣੇ ਸਕੂਲਾਂ ਨੂੰ ਏਆਈ ਨਾਲ ਲੈਸ ਬਣਾਉਣ ਲਈ ਜ਼ਰੂਰੀ ਨੁਕਤੇ ਦੱਸੇ ਗਏ ਅਤੇ ਪੜ੍ਹਾਈ ਨਾਲ ਸਬੰਧਤ ਹਰ ਚੀਜ਼ ਨੂੰ ਏਆਈ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਗਿਆ, ਜਿਵੇਂ ਕਿ ਏਆਈ ਵਾਲੇ ਕਲਾਸਰੂਮ, ਏਆਈ ਸਮਰਥਿਤ ਮੁੱਲਾਂਕਣ, ਸਮਾਰਟ ਕਲਾਸਰੂਮ। ਇਸਨੇ ਖੋਜ, ਹੁਨਰ-ਨਿਰਮਾਣ ਅਤੇ ਸਮਰੱਥਾ ਵਿਕਾਸ ਲਈ ਸਕੂਲਾਂ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿਚਕਾਰ ਸਹਿਯੋਗ ਨੂੰ ਵੀ ਮਜ਼ਬੂਤ ​​ਕੀਤਾ।

ਕਨਕਲੇਵ ਦੌਰਾਨ ਹੋਈ ਪੈਨਲ ਚਰਚਾ ਵਿੱਚ, ਸਿੱਖਿਆਵਿਦਾਂ ਨੇ ਰੋਜ਼ਮਰਰਾ ਦੀ ਪੜ੍ਹਾਈ ਅਤੇ ਸਕੂਲ ਕਾਰਜਾਂ ਵਿੱਚ ਏਆਈ ਨੂੰ ਅਪਣਾਉਣ ਦੀਆਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਮੁੱਖ ਮਹਿਮਾਨ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਨੇ ਕਿਹਾ, ਸਾਡੇ ਪ੍ਰਧਾਨ ਮੰਤਰੀ ਨੇ ਸਾਨੂੰ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਦਿੱਤਾ ਹੈ। ਭਾਵੇਂ ਵਿਿਦਿਆਰਥੀ ਹੋਣ, ਅਧਿਆਪਕ ਹੋਣ, ਪ੍ਰਸ਼ਾਸਕ ਹੋਣ, ਕਿਸਾਨ ਹੋਣ, ਕਾਰੋਬਾਰੀ ਹੋਣ ਜਾਂ ਫ਼ਿਰ ਸਾਰੇ ਦੇਸ਼ਵਾਸੀ, ਵਿਕਸਿਤ ਭਾਰਤ ਦਾ ਸੁਪਨਾ ਸਾਡਾ ਸਾਰਿਆਂ ਦਾ ਸਾਂਝਾ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਸਭ ਤੋਂ ਅਹਿਮ ਭੂਮਿਕਾ ਸਿਖਿਆਵਿਦ ਨਿਭਾਉਣਗੇ। ਜੇਕਰ ਅਸੀਂ ਵਿਕਸਿਤ ਭਾਰਤ ਬਣਾਉਣਾ ਹੈ, ਤਾਂ ਇਹ ਉਦੋਂ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਨੌਜਵਾਨ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਨਾ ਦੇਣ।"

ਉਨ੍ਹਾਂ ਨੇ ਅੱਗੇ ਕਿਹਾ, "ਸਾਡਾ ਦੇਸ਼ ਉਦੋਂ ਤੱਕ ਵਿਕਸਿਤ ਰਾਸ਼ਟਰ ਨਹੀਂ ਬਣ ਸਕਦਾ, ਜਦੋਂ ਤੱਕ ਅਸੀਂ ਤਕਨਾਲੋਜੀ ਵਿੱਚ ਮੋਹਰੀ ਨਾ ਹੋਈਏ। ਸਾਡਾ ਬੁਨਿਆਦੀ ਢਾਂਚਾ ਬੇਹਤਰੀਨ ਹੋਣਾ ਚਾਹੀਦਾ ਹੈ। ਇਸ ਦੇ ਨਾਲ ਨਾਲ ਸਾਨੂੰ ਹਰ ਖੇਤਰ ਵਿੱਚ ਮੋਹਰੀ ਬਣਨਾ ਪਵੇਗਾ, ਜਿਵੇਂ ਕਿ ਖੇਤੀਬਾੜੀ ਅਤੇ ਫ਼ੂਡ ਪ੍ਰੋਸੈਸਿੰਗ ਨੂੰ ਆਧੁਨਿਕ ਬਣਾਉਣਾ, ਉਦਯੋਗੀਕਰਨ ਕਰਨਾ ਅਤੇ ਅਤਿ ਆਧੁੁਨਿਕ ਵਿੱਤੀ ਢਾਂਚਾ। ਇਸ ਕਰਕੇ ਭਵਿੱਖ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨੌਜਵਾਨਾਂ ਨੂੰ ਤਿਆਰ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾ ਮਾਇਨੇ ਰਖਵਾਉਂਦੀ ਹੈ। ਸਾਡੇ ਲਈ ਤਕਨਾਲੋਜੀ, ਉਦਯੋਗ, ਖੇਤੀਬਾੜੀ ਜਾਂ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨਾ ਹੀ ਕਾਫ਼ੀ ਨਹੀਂ ਹੈ, ਸਾਡਾ ਟੀਚਾ ਇੱਕ ਖ਼ੁਸ਼ਹਾਲ, ਸ਼ਾਂਤੀਪੂਰਨ, ਸੁਰੱਖਿਅਤ ਦੇਸ਼ ਦਾ ਨਿਰਮਾਣ ਕਰਨਾ ਹੈ, ਜਿੱਥੇ ਹਰ ਨਾਗਰਿਕ ਨੂੰ ਬਰਾਬਰ ਦਾ ਅਧਿਕਾਰ ਮਿਲੇ। ਇਸ ਟੀਚੇ ਨੂੰ ਹਾਸਲ ਕਰਨ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਅਧਿਆਪਕਾਂ ਦੀ ਹੁੰਦੀ ਹੈ।

ਆਪਣੇ ਸੰਬੋਧਨ ਵਿੱਚ, ਕਲਾਉਡਈਕਿਊ ਦੇ ਸੈਂਟਰ ਆਫ਼ ਐਕਸੀਲੈਂਸ ਦੇ ਉੱਪ ਪ੍ਰਧਾਨ ਨਿਸ਼ਾਂਤ ਜੌਹਰ ਨੇ ਕਿਹਾ, "ਅਸੀਂ ਸਾਰੇ ਏਆਈ ਦੇ ਇਸ ਨਵੇਂ ਮੋੜ 'ਤੇ ਹਾਂ, ਅਤੇ ਸਾਨੂੰ ਏਆਈ ਦੇ ਯੁੱਗ ਵਿੱਚ ਸਿੱਖਿਆ ਲੀਡਰਸ਼ਿਪ ਬਾਰੇ ਸੋਚਣ ਦੀ ਜ਼ਰੂਰਤ ਹੈ। ਏਆਈ ਨੇ ਹੁਣ ਸਾਨੂੰ ਮਨੁੱਖੀ ਬੁੱਧੀ ਨੂੰ ਸਮਝਣ ਵਿੱਚ ਸਹਾਇਤਾ ਕੀਤੀ ਹੈ। ਪਰ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਮਨੁੱਖੀ ਬੁੱਧੀ (ਐਚਆਈ ਜਾਂ ਹਿਊਮਨ ਇੰਟੈਲੀਜੈਂਸ) ਦੀ ਜਗ੍ਹਾ ਨਹੀਂ ਲੈ ਸਕਦੀ। ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਏਆਈ ਸਿੱਖਿਆ ਸਾਥੀ ਬਣਨ ਜਾ ਰਿਹਾ ਹੈ। ਇਸ ਲਈ, ਜਿਵੇਂ-ਜਿਵੇਂ ਤਕਨਾਲੋਜੀ ਦੀ ਇਹ ਸੁਨਾਮੀ ਸਾਡੇ ਨੇੜੇ ਆ ਰਹੀ ਹੈ, ਸਾਨੂੰ ਅੱਗੇ ਵਧਣ ਲਈ ਇਸ ਤਕਨਾਲੋਜੀ ਨੂੰ ਅਪਣਾਉਣ ਬਾਰੇ ਸਕਾਰਾਤਮਕ ਮਹਿਸੂਸ ਕਰਨਾ ਚਾਹੀਦਾ ਹੈ। ਪਰ ਸਾਨੂੰ ਵਿਦਿਆਰਥੀਆਂ ਲਈ ਸਿੱਖਿਆ ਲਈ ਏਆਈ ਦੀ ਸਭ ਤੋਂ ਵਧੀਆ ਵਰਤੋਂ ਕਰਨ ਲਈ ਖੇਡ ਦੇ ਨਿਯਮ ਨਿਰਧਾਰਤ ਕਰਨ ਦੀ ਜ਼ਰੂਰਤ ਹੈ।"

ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਰਵੀਰਾਜਾ ਐਨ. ਸੀਤਾਰਾਮ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਅੱਜ ਦੇ ਸਮੇਂ ਵਿੱਚ ਕੋਈ ਵੀ ਦੇਸ਼ ਸਿਰਫ਼ ਆਧੁਨਿਕ ਹਥਿਆਰਾਂ ਨਾਲ ਤਾਕਤਵਰ ਨਹੀਂ ਬਣਦਾ, ਸਗੋਂ ਸਗੋਂ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਨਾਲ ਬਣਦਾ ਹੈ। ਜਿਵੇਂ ਕਿ AI ਹਰ ਖੇਤਰ ਨੂੰ ਬਦਲ ਰਿਹਾ ਹੈ, ਇਸ ਲਈ AI ਨੂੰ ਪੜ੍ਹਾਈ, ਸਿੱਖਿਆ, ਸਿਲੇਬਸ ਅਤੇ ਖੋਜ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ, ਸਾਨੂੰ ਇਹ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਨਿਯਮਤ ਸਿੱਖਿਆ, ਸਿਲੇਬਸ ਅਤੇ ਦੂਜੇ ਖੇਤਰਾਂ ਵਿੱਚ AI ਦੀ ਵਰਤੋਂ ਕਿਵੇਂ ਕਰਦੇ ਹਾਂ, ਕਿਉਂਕਿ AI ਦਾ ਏਕੀਕਰਨ ਸਮਾਰਟ ਸਮੱਗਰੀ, ਵਰਚੁਅਲ ਲੈਬਾਂ, ਅਤੇ AR ਅਤੇ VR ਵਰਗੇ ਇਮਰਸਿਵ ਅਨੁਭਵਾਂ ਰਾਹੀਂ ਸਿੱਖਿਆ ਨੂੰ ਵਿਅਕਤੀਗਤ ਬਣਾ ਕੇ ਸਿੱਖਿਆ ਨੂੰ ਬਦਲ ਰਿਹਾ ਹੈ। ਇਸ ਲਈ, ਵਿਦਿਆਰਥੀਆਂ ਲਈ ਸਹੀ ਸੰਸਥਾ ਦੀ ਚੋਣ ਕਰਨਾ ਮਹੱਤਵਪੂਰਨ ਹੈ ਜੋ ਸਹੀ ਸਿਲੇਬਸ, ਮਾਹਰ ਫੈਕਲਟੀ, ਮਜ਼ਬੂਤ ​​ਬੁਨਿਆਦੀ ਢਾਂਚਾ, ਪ੍ਰਤਿਸ਼ਠਾ ਅਤੇ ਮਾਨਤਾ, ਗਲੋਬਲ ਐਕਸਪੋਜ਼ਰ, ਨੈੱਟਵਰਕਿੰਗ ਮੌਕੇ, ਹੱਥੀਂ ਸਿਖਲਾਈ, ਅਤੇ ਇੰਟਰਨਸ਼ਿਪ ਅਤੇ ਨੌਕਰੀ ਪਲੇਸਮੈਂਟ ਲਈ ਸਹਾਇਤਾ ਪ੍ਰਦਾਨ ਕਰਦੀ ਹੈ।”

ਉਨ੍ਹਾਂ ਅੱਗੇ ਕਿਹਾ, "ਲਗਾਤਾਰ ਤਿੰਨ ਸਾਲਾਂ ਤੋਂ QS ਏਸ਼ੀਆ ਯੂਨੀਵਰਸਿਟੀ ਰੈਂਕਿੰਗ ਵਿੱਚ ਭਾਰਤ ਦੀ ਨੰਬਰ 1 ਯੂਨੀਵਰਸਿਟੀ ਹੋਣ ਦੇ ਨਾਤੇ, ਚੰਡੀਗੜ੍ਹ ਯੂਨੀਵਰਸਿਟੀ ਕੋਲ ਭਾਰਤ ਵਿੱਚ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੀ ਇੱਕ ਅਮੀਰ ਵਿਰਾਸਤ ਹੈ ਅਤੇ ਅੱਜ ਦੇ ਸੰਸਾਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਉਦਯੋਗ ਦੇ ਸਹਿਯੋਗ ਨਾਲ ਪ੍ਰੋਗਰਾਮਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪੇਸ਼ ਕਰਦੀ ਹੈ। ਇਹੀ ਕਾਰਨ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਚੋਟੀ ਦੀਆਂ ਕੌਮੀ ਅਤੇ ਕੌਮਾਂਤਰੀ ਕੰਪਨੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ, ਜਿਸ ਵਿੱਚ ਮਾਈਕ੍ਰੋਸਾਫਟ, ਐਮਾਜ਼ਾਨ, ਵਾਲਟ ਡਿਜ਼ਨੀ IBM, ਫਲਿੱਪਕਾਰਟ ਅਤੇ SAP ਲੈਬਜ਼ ਸਮੇਤ 1100 ਤੋਂ ਵੱਧ ਕੰਪਨੀਆਂ ਦੇ ਨਾਮ ਸ਼ਾਮਲ ਹਨ, ਇਨ੍ਹਾਂ ਕੰਪਨੀਆਂ ਨੇ 2024-25 ਅਕਾਦਮਿਕ ਸੈਸ਼ਨ ਵਿੱਚ ਵੱਖ-ਵੱਖ ਖੇਤਰਾਂ ਦੇ ਵਿਦਿਆਰਥੀਆਂ ਨੂੰ 9,500 ਤੋਂ ਵੱਧ ਨੌਕਰੀਆਂ ਦਿੱਤੀਆਂ ਹਨ।"

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement