ਵੋਟਾਂ ਦੀ ਹੋਣ ਵਾਲੀ ਗਿਣਤੀ ਲਈ ਪੂਰੇ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਗਿਆ
ਚੰਡੀਗੜ੍ਹ:14 ਦਸੰਬਰ ਨੂੰ ਪੰਜਾਬ ਵਿਚ 22 ਬਲਾਕ ਸੰਮਤੀਆਂ ਅਤੇ 153 ਜ਼ਿਲ੍ਹਾ ਪ੍ਰੀਸ਼ਦਾਂ ਲਈ ਪਈਆਂ ਵੋਟਾਂ ਦੀਆਂ ਸੰਦੂਕੜੀਆਂ 17 ਦਸੰਬਰ ਨੂੰ ਖੁਲ੍ਹਣ ਬਾਅਦ ਨਤੀਜੇ ਆਉਣਗੇ। ਇਹ ਪੇਂਡੂ ਚੋਣਾਂ ਲਈ 48 ਫ਼ੀ ਸਦੀ ਵੋਟਿੰਗ ਹੋਈ ਸੀ। ਰਾਜ ਚੋਣ ਕਮਿਸ਼ਨ ਵਲੋਂ ਇਨ੍ਹਾਂ ਵੋਟਾਂ ਦੀ ਹੋਣ ਵਾਲੀ ਗਿਣਤੀ ਲਈ ਪੂਰੇ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਗਿਆ ਹੈ। ਵੋਟ ਬਕਸੇ ਸਖ਼ਤ ਸੁਰੱਖਿਆ ਹੇਠ ਰੱਖੇ ਗਏ ਹਨ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਈਆਂ ਇਹ ਵੋਟਾਂ ਕਾਫ਼ੀ ਅਹਿਮ ਹਨ ਅਤੇ ਵੱਖ ਵੱਖ ਪਾਰਟੀਆਂ ਦਾ ਅਗਲੀ ਰਣਨੀਤੀ ਤੈਅ ਕਰਨ ਵਿਚ ਮਦਦਗਾਰ ਸਾਬਤ ਹੋਣਗੀਆਂ।
