ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ 'ਚ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 
Published : Jan 17, 2021, 12:06 am IST
Updated : Jan 17, 2021, 12:06 am IST
SHARE ARTICLE
image
image

ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ 'ਚ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 


ਮੁੱਖ ਮੰਤਰੀ ਦੀ ਹਾਜ਼ਰੀ 'ਚ ਪਹਿਲੀਆਂ ਪੰਜ ਖ਼ੁਰਾਕਾਂ ਸਿਹਤ ਕਾਮਿਆਂ ਨੂੰ ਲਗਾਈਆਂ

ਐਸ.ਏ.ਐਸ ਨਗਰ, 16 ਜਨਵਰੀ (ਸੁਖਦੀਪ ਸੋਈਾ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਪੜਾਅ ਵਿਚ 1.74 ਲੱਖ ਸਿਹਤ-ਸੰਭਾਲ ਕਾਮਿਆਂ ਦੇ ਟੀਕਾਕਰਨ ਮੁਹਿੰਮ ਦੀ ਵਰਚੁਅਲ ਤੌਰ 'ਤੇ ਸ਼ੁਰੂਆਤ ਕੀਤੀ ਅਤੇ ਇਥੇ ਉਨ੍ਹਾਂ ਦੀ ਮੌਜੂਦਗੀ ਵਿਚ ਪੰਜ ਸਿਹਤ-ਸੰਭਾਲ ਕਾਮਿਆਂ ਨੂੰ ਕੋਵਿਡ ਵੈਕਸੀਨ ਲਾਈ ਗਈ | 
ਅੱਜ ਮੁਹਾਲੀ ਦੇ 6-ਫ਼ੇਜ਼ ਸਥਿਤ ਸਿਵਲ ਹਸਪਤਾਲ ਵਿਚ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਪਹਿਲੀਆਂ ਪੰਜ ਖ਼ੁਰਾਕਾਂ ਡਾ. ਸੰਦੀਪ ਸਿੰਘ, ਡਾ. ਚਰਨ ਕਮਲ, ਡਾ. ਡਿੰਪਲ ਧਾਲੀਵਾਲ ਸ੍ਰੀਵਾਸਤਵਾ, ਕੰਪਿਊਟਰ ਅਪ੍ਰੇਟਰ ਆਸ਼ਾ ਯਾਦਵ ਅਤੇ ਦਰਜਾਚਾਰ ਕਰਮਚਾਰੀ ਸੁਰਜੀਤ ਸਿੰਘ ਨੂੰ ਲਾਈਆਂ ਗਈਆਂ | ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਹਸਪਤਾਲ ਵਿਖੇ ਇਨ੍ਹਾਂ ਪੰਜ ਸਿਹਤ ਕਾਮਿਆਂ ਨੂੰ ਸਨੇਹ ਵਜੋਂ ਤੋਹਫ਼ੇ ਦੇ ਤੌਰ 'ਤੇ ਬੂਟੇ ਭੇਟ ਕੀਤੇ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੱਭ ਤੋਂ ਪਹਿਲਾ ਵੈਕਸੀਨ ਲਗਵਾਉਣਾ ਚਾਹੁੰਦੇ ਸਨ ਪਰ ਭਾਰਤ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਪਹਿਲੇ ਪੜਾਅ ਵਿਚ ਸਿਰਫ਼ ਸਿਹਤ-ਸੰਭਾਲ ਕਾਮਿਆਂ ਨੂੰ ਹੀ ਇਸ ਵਿਚ ਕਵਰ ਕੀਤਾ ਜਾ ਸਕਦਾ ਸੀ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਮੈਂ ਅਗਲੇ ਪੜਾਅ ਵਿਚ ਨਿਸ਼ਚਤ ਤੌਰ 'ਤੇ ਵੈਕਸੀਨ ਲੁਆਵਾਂਗਾ |'' 

ਮੁੱਖ ਮੰਤਰੀ ਨੇ ਦਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪਹਿਲਾਂ ਸਿਹਤ ਕਾਮਿਆਂ ਨੂੰ ਵੈਕਸੀਨ ਦਿਤੀ ਜਾਵੇਗੀ ਅਤੇ ਉਸ ਤੋਂ ਬਾਅਦ 
ਫ਼
ੌਜੀ ਸੈਨਿਕਾਂ ਅਤੇ ਪੁਲਿਸ ਮੁਲਾਜ਼ਮਾਂ ਦਾ ਟੀਕਾਕਰਨ ਹੋਵੇਗਾ | ਉਨ੍ਹਾਂ ਇਹ ਵੀ ਪ੍ਰਗਟਾਵਾ ਕੀਤਾ ਕਿ ਉਹ ਘੱਟ ਆਮਦਨ ਵਾਲੇ ਗਰੁਪਾਂ ਨਾਲ ਸਬੰਧਤ ਲੋਕਾਂ ਨੂੰ ਵੈਕਸੀਨ ਮੁਫ਼ਤ ਮੁਹਈਆ ਕਰਵਾਉਣ ਦੀ ਆਗਿਆ ਦੇਣ ਬਾਰੇ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖ ਚੁੱਕੇ ਹਨ | ਇਸ ਟੀਕਾਕਰਨ ਦੀ ਸੁਰੱਖਿਆ ਬਾਰੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਵੈਕਸੀਨ ਨੂੰ ਉਸ ਵੇਲੇ ਤਕ ਪ੍ਰਵਾਨਗੀ ਨਹੀਂ ਦਿਤੀ ਗਈ ਜਦੋਂ ਤਕ ਵਿਗਿਆਨੀਆਂ ਨੇ ਇਸ ਦੇ ਸੁਰੱਖਿਅਤ ਹੋਣ ਦੀ ਜ਼ਾਮਨੀ ਨਹੀਂ ਦਿਤੀ |
ਇਸ ਤੋਂ ਪਹਿਲਾਂ ਕਿਸਾਨ ਵਿਕਾਸ ਚੈਂਬਰ ਵਿਚ ਅਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਟੀਕਾਕਰਨ ਦੀ ਸੂਬਾ ਪਧਰੀ ਸ਼ੁਰੂਆਤ ਦਾ ਐਲਾਨ ਕਰਦਿਆਂ ਉਹ ਖ਼ੁਸ਼ੀ ਮਹਿਸੂਸ ਕਰ ਰਹੇ ਹਨ | ਇਸ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਹਿਨਣ, ਸਮਾਜਕ ਦੂਰੀ ਅਤੇ ਹੋਰ ਸੁਰੱਖਿਆ ਉਪਾਵਾਂ ਦਾ ਪਾਲਣ ਕਰਦੇ ਰਹਿਣ ਦੀ ਅਪੀਲ ਕੀਤੀ | ਮੁੱਖ ਮੰਤਰੀ ਨੇ ਸੂਬੇ ਵਿਚ ਕੋਵਿਡ ਦਾ ਫੈਲਾਅ ਰੋਕਣ ਲਈ ਸਿਹਤ-ਸੰਭਾਲ ਕਾਮਿਆਂ ਅਤੇ ਹੋਰਾਂ ਦੀ ਸ਼ਲਾਘਾ ਕੀਤੀ ਜਿਸ ਨਾਲ ਹੁੁਣ ਕੋਵਿਡ ਪਾਜ਼ੇਟਿਵ ਦੀ ਗਿਣਤੀ 3700 ਦੇ ਸਿਖਰ 'ਤੇ ਪਹੁੰਚ ਗਈ ਸੀ, ਹੁਣ ਘੱਟ ਕੇ 242 ਰਹਿ ਗਈ ਹੈ | ਉਨ੍ਹਾਂ ਕਿਹਾ ਕਿ ਇਹ ਗਿਣਤੀ ਵੀ ਸਿਫ਼ਰ 'ਤੇ ਲਿਆਉਣ ਦਾ ਟੀਚਾ ਹੈ ਅਤੇ ਉਨ੍ਹਾਂ ਦੀ ਸਰਕਾਰ ਪੰਜਾਬੀਆਂ ਦੇ ਹਿਤਾਂ ਦੀ ਰਾਖੀ ਲਈ ਅਪਣੇ ਉਪਰਾਲੇ ਜਾਰੀ ਰੱਖੇਗੀ |
ਅਪਣੇ ਸੰਬੋਧਨ ਵਿਚ ਸਿਹਤ ਤੇ ਪ੍ਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਟੀਕੇ ਦੀ ਖ਼ਰੀਦ ਲਈ ਮਾਮਲਾ ਲਗਾਤਾਰ ਕੇਂਦਰ ਕੋਲ ਉਠਾਉਣ ਲਈ ਮੁੱਖ ਮੰਤਰੀ ਧਨਵਾਦ ਕੀਤਾ, ਜੋ ਕਿ ਸਮੇਂ ਦੀ ਲੋੜ ਸੀ | ਉਨ੍ਹਾਂ ਕਿਹਾ ਕਿ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਜਿਸ ਵਿਚ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਅਤੇ ਟੀਕਾਕਰਨ ਲਈ 366 ਥਾਵਾਂ ਕਾਰਜਸ਼ੀਲ ਹਨ | ਮੁਢਲੇ ਪੜਾਅ ਵਿਚ ਲਗਭਗ 408 ਟੀਕਾਕਰਨ ਟੀਮਾਂ ਗਠਤ ਕੀਤੀਆਂ ਗਈਆਂ ਹਨ ਅਤੇ 59 ਟੀਮਾਂ ਤੁਰਤ ਕਾਰਜ ਸ਼ੁਰੂ ਕਰਨਗੀਆਂ | ਸਿੱਧੂ ਨੇ ਦਸਿਆ ਕਿ ਢੁਕਵੇਂ ਤਾਪਮਾਨ 'ਤੇ ਵਾਇਲਜ਼ (ਸ਼ੀਸ਼ੀਆਂ) ਸਟੋਰ ਕਰਨ ਲਈ ਸੂਬੇ ਵਿਚ 729 ਕੋਲਡ ਚੇਨ ਪੁਆਇੰਟਸ ਸਥਾਪਤ ਕੀਤੇ ਗਏ ਹਨ | Êਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੋਈ ਵੀ ਸੂਬਾ ਜਾਂ ਕੇਂਦਰ ਸਰਕਾਰ ਰਖਿਆ, ਖ਼ੁਰਾਕ ਅਤੇ ਸਿਹਤ ਵਰਗੇ ਪ੍ਰਮੁੱਖ ਸੈਕਟਰਾਂ ਦਾ ਨਿਜੀਕਰਨ ਨਹੀਂ ਕਰ ਸਕਦੀ | ਉਨ੍ਹਾਂ ਕਿਹਾ ਕਿ ਇਨ੍ਹਾਂ ਸੈਕਟਰਾਂ ਵਿਚ ਕੁੱਝ ਹੱਦ ਤਕ ਤਾਂ ਨਿਜੀ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਉਪਰ ਸੰਪੂਰਨ ਤੌਰ 'ਤੇ ਨਿਰਭਰ ਨਹੀਂ ਹੋਇਆ ਜਾ ਸਕਦਾ | 

SHARE ARTICLE

ਏਜੰਸੀ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement