
ਕੇਂਦਰ ਦੀ ਮੋਦੀ ਸਰਕਾਰ ਅਪਣੀ ਹਉਮੇ ਛੱਡੇ : ਮਨਪ੍ਰੀਤ ਬਾਦਲ
ਸ਼ਹਿਰ 'ਚ ਕਈ ਥਾਂ ਨੁੱਕੜ ਮੀਟਿੰਗਾਂ ਨੂੰ ਕੀਤਾ ਸੰਬੋਧਨ
ਬਠਿੰਡਾ, 16 ਜਨਵਰੀ (ਸੁਖਜਿੰਦਰ ਮਾਨ): ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਬਿਲਾਂ ਨੂੰ ਵਾਪਸ ਲੈਣ ਦੀ ਅਪੀਲ ਕਰਦਿਆਂ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੋਦੀ ਨੂੰ ਹਉਮੇ ਛੱਡਣ ਲਈ ਆਖਿਆ ਹੈ | ਅੱਜ ਬਠਿੰਡਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ''ਕਿਸਾਨਾਂ ਦੇ ਏਡੇ ਵੱਡੇ ਸੰਘਰਸ਼ ਦੇ ਬਾਵਜੂਦ ਵੀ ਸਰਕਾਰ ਇਸ ਮੁੱਦੇ ਨੂੰ ਅਪਣੇ ਹਊਮੇ ਨਾਲ ਜੋੜੀ ਬੈਠੀ ਹੈ |''
ਉਨ੍ਹਾਂ ਕਿਹਾ ਕਿ ਖ਼ੁਦ ਕੇਂਦਰ ਸਰਕਾਰ ਇੰਨ੍ਹਾਂ ਬਿੱਲਾਂ 'ਚ ਇੰਨੀਆਂ ਸੋਧਾਂ ਲਈ ਤਿਆਰ ਹੋ ਗਈ ਹੈ ਜਿਸ ਤੋਂ ਬਾਅਦ ਇੰਨ੍ਹਾਂ ਬਿਲਾਂ ਵਿਚ ਕੁੱਝ ਬਾਕੀ ਨਹੀਂ ਬਚਣਾ ਹੈ ਜਿਸ ਤਾੋ ਬਿਹਤਰ ਹੈ ਕਿ ਸਰਕਾਰ ਖੇਤੀ ਬਿਲਾਂ ਨੂੰ ਵਾਪਸ ਲੈ ਕੇ ਨਵੇਂ ਬਿਲ ਲਿਆਵੇ |
ਸ: ਬਾਦਲ ਨੇ ਕਿਹਾ ਕਿ ਨਵੇਂ ਬਿਲ ਲਿਆਉਣ ਤੋਂ ਪਹਿਲਾਂ ਕੇਂਦਰ ਸੂਬਾ ਸਰਕਾਰਾਂ, ਕਿਸਾਨਾਂ ਤੇ ਹਰ ਉਸ ਸਖ਼ਸ਼ ਨਾਲ ਸਲਾਹ-ਮਸ਼ਵਰਾ ਕਰੇਂ, ਜੋਕਿ ਇੰਨ੍ਹਾਂ ਬਿਲਾਂ ਤੋਂ ਪ੍ਰਭਾਵਤ ਹੁੰਦਾ ਹੋਵੇ | ਇਸ ਦੌਰਾਨ ਵਿਤ ਮੰਤਰੀ ਨੇ ਸ਼ਹਿਰ ਦੇ ਗੁਰੂ ਨਾਨਕਪੁਰਾ ਮੁਹੱਲੇ ਵਿਚ ਐਸ.ਬੀ.ਆਈ ਦੇ ਸੀਐਸਪੀ ਦਾ ਉਦਘਾਟਨ ਕਰਨ ਤੋਂ ਇਲਾਵਾ ਉਘੇ ਕਾਂਗਰਸੀ ਆਗੂ ਟਹਿਲ ਸਿੰਘ ਬੁੱਟਰ ਦੀ ਪਤਨੀ ਮਨਜੀਤ ਕੌਰ ਦੇ ਹੱਕ ਵਿਚ ਵਾਰਡ ਨੰਬਰ 15 ਵਿਚ ਕਈ ਮੀਟਿੰਗਾਂ ਕੀਤੀਆਂ | ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ ਉਤੇ ਨਗਰ ਨਿਗਮ ਚੋਣਾਂ ਲੜ ਰਹੀ ਹੈ |
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਗਰ ਨਿਗਮ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਕੇ ਅਪਣਾ ਮੇਅਰ ਬਣਾਏਗੀ ਜਿਸ ਤੋਂ ਬਾਅਦ ਸ਼ਹਿਰ ਦਾ ਹੋਰ ਵੀ ਰਿਕਾਰਡ ਤੋੜ ਵਿਕਾਸ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬਾਹਰਲੀਆਂ ਬਸਤੀਆਂ ਸਮੇਤ ਸਮੂਹ ਲੋਕਾਂ ਨੂੰ ਮੁੱਢਲੀਆਂ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਤੇ ਜ਼ੋਰ ਦਿੱਤਾ ਜਾਵੇਗਾ | ਸ਼ਹਿਰ ਦੇ ਵਿਕਾਸ ਅਤੇ ਇਸ ਨੂੰ ਅੱਗੇ ਲੈ ਕੇ ਜਾਣ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਬਹੁਮਤ ਨਾਲ ਜਿਤਾਉਣ | ਦੌਰੇimage ਦੌਰਾਨ ਉਨ੍ਹਾਂ ਨਾਲ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਤੋਂ ਇਲਾਵਾ ਓ.ਐਸ.ਡੀ ਜਗਤਾਰ ਸਿੰਘ ਢਿੱਲੋਂ, ਰਾਜਨ ਗਰਗ, ਗੁਰਇਕਬਾਲ ਸਿੰਘ ਚਾਹਲ ਆਦਿ ਵੀ ਹਾਜ਼ਰ ਸਨ |
ਇਸ ਖ਼ਬਰ ਨਾਲ ਸਬੰਧਤ ਫੋਟੋ 16 ਬੀਟੀਆਈ 04 ਨੰਬਰ ਵਿਚ ਭੇਜੀ ਜਾ ਰਹੀ ਹੈ |