
ਇਕਲੌਤੇ ਪੁੱਤਰ ਦੇ ਗ਼ਮ 'ਚ ਪਰਿਵਾਰ ਦਾ ਰੋ-ਰੋ ਬੁਰਾ ਹਾਲ
ਨਸ਼ੇ ਨੇ ਲਈ 15 ਸਾਲਾ ਨੌਜਵਾਨ ਦੀ ਜਾਨ
-----
ਓਵਰਡੋਜ਼ ਕਾਰਨ ਗਈ ਨੌਜਵਾਨ ਦੀ ਜਾਨ
ਤਰਨ ਤਾਰਨ (ਰਵੀ ਖਹਿਰਾ) : ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਵੈਰੋਵਾਲ ਅਧੀਨ ਪੈਂਦੇ ਪਿੰਡ ਅੱਲੋਵਾਲ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਅਰਸ਼ਪ੍ਰੀਤ ਸਿੰਘ (ਉਰਫ ਅਰੁਣਪ੍ਰੀਤ ਸਿੰਘ) ਪੁੱਤਰ ਪਲਵਿੰਦਰ ਸਿੰਘ 15 ਸਾਲ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਅਰਸ਼ਪ੍ਰੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਨਸ਼ੇ ਦਾ ਆਦਿ ਹੋ ਗਿਆ ਸੀ। ਬੀਤੇ ਕੱਲ ਉਹ ਘਰੋਂ ਕਿਸੇ ਘਰੇਲੂ ਕੰਮ ਲਈ ਬਾਹਰ ਗਿਆ ਸੀ ਅਤੇ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਨਸ਼ਾ ਖਰੀਦ ਕੇ ਟੀਕਾ ਲਗਾ ਲਿਆ ਅਤੇ ਉਸ ਦੀ ਹਾਲਤ ਖ਼ਰਾਬ ਹੋ ਗਈ। ਉਸਦੇ ਦੋਸਤ ਵਲੋਂ ਪਰਿਵਾਰਿਕ ਮੈਂਬਰਾ ਨੂੰ ਫੋਨ ਕਰ ਸੂਚਿਤ ਕੀਤਾ ਗਿਆ ਅਤੇ ਅਰਸ਼ਪ੍ਰੀਤ ਨੂੰ ਡਾਕਟਰ ਕੋਲ ਲੈ ਜਾਇਆ ਗਿਆ।
ਉਥੋਂ ਹਾਲਤ ਜ਼ਿਆਦਾ ਵਿਗੜਨ ਕਾਰਨ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਬਰਾਂ ਨੇ ਇਲਾਕੇ ਵਿਚ ਸ਼ਰ੍ਹੇਆਮ ਵਿਕਰੀ ਦੇ ਵੀ ਸਰਕਾਰ ਅਤੇ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਤਰਨ ਤਾਰਨ ਦੇ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਹੈ।