ਕਿਹਾ- ਜੇਕਰ ਸਿੱਖ ਕੌਮ ਨਾ ਹੁੰਦੀ ਤਾਂ ਭਾਰਤ 'ਭਾਰਤ' ਨਾ ਹੁੰਦਾ, ਸਿੱਖ ਕੌਮ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਹੈ
ਜਲੰਧਰ : 1984 ਸਿੱਖ ਨਸਲਕੁਸ਼ੀ 'ਤੇ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸਦਨ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਪਹਿਲਾਂ ਹੀ ਆਪਣਾ ਅਤੇ ਕਾਂਗਰਸ ਪਾਰਟੀ ਦਾ ਸਟੈਂਡ ਸਪਸ਼ਟ ਕਰ ਚੁੱਕੇ ਹਨ। ਉਨ੍ਹਾਂ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ।
ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਸਿਰਫ ਪੰਜਾਬੀਆਂ ਦੀ ਹੀ ਨਹੀਂ ਸਗੋਂ ਸਿੱਖ ਭਾਈਚਾਰੇ ਦੀ ਵੀ ਬਹੁਤ ਤਾਰੀਫ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਸਿੱਖ ਕੌਮ ਲਈ ਮੇਰੇ ਦਿਲ ਵਿਚ ਬਹੁਤ ਇੱਜ਼ਤ ਹੈ। ਇਹ ਪਿਆਰ ਦਾ ਹੀ ਸਵਾਲ ਹੈ।
ਉਨ੍ਹਾਂ ਕਿਹਾ ਕਿ ਮੇਰਾ ਪੰਜਾਬ ਦੇ ਲੋਕਾਂ ਖ਼ਾਸ ਕਰ ਸਿੱਖ ਭਾਈਚਾਰੇ ਨਾਲ ਅਥਾਹ ਪਿਆਰ ਹੈ। ਸਿੱਖ ਕੌਮ ਨੇ ਜੋ ਵੀ ਕੀਤਾ ਅਤੇ ਜੋ ਵੀ ਭਵਿੱਖ 'ਚ ਕਰੇਗੀ, ਉਸ ਕਾਰਨ ਮੇਰੇ ਦਿਲ 'ਚ ਉਨ੍ਹਾਂ ਲਈ ਬਹੁਤ ਇੱਜ਼ਤ ਅਤੇ ਸਤਿਕਾਰ ਹੈ। ਅੱਗੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਸਿੱਖ ਕੌਮ ਨਾ ਹੁੰਦੀ ਤਾਂ ਭਾਰਤ 'ਭਾਰਤ' ਨਾ ਹੁੰਦਾ। ਸਿੱਖ ਕੌਮ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਹੈ।