ਸੁਪਾਰੀ ਲੈ ਕੇ ਕਤਲ ਕਰਨ ਵਾਲਿਆ ਦਾ ਪਰਦਾਫਾਸ਼, ਪੁਲਿਸ ਨੇ 3 ਕੀਤੇ ਗ੍ਰਿਫ਼ਤਾਰ 

By : KOMALJEET

Published : Jan 17, 2023, 7:26 pm IST
Updated : Jan 17, 2023, 7:26 pm IST
SHARE ARTICLE
PUnjab News
PUnjab News

ਇੱਕ .32 ਬੋਰ ਪਿਸਤੌਲ, ਕਾਰਤੂਸ ਅਤੇ ਇੱਕ ਗੱਡੀ ਵੀ ਹੋਈ ਬਰਾਮਦ 

ਮੋਹਾਲੀ : ਬੀਤੇ ਦਿਨੀਂ ਖਰੜ ਵਿਖੇ ਇੱਕ ਗੱਡੀ ਵਿਚ ਬੈਠੇ ਵਿਅਕਤੀ ਦੇ ਸਿਰ ਵਿਚ ਗੋਲ਼ੀ ਮਾਰ ਕੇ ਫਰਾਰ ਹੋਣ ਵਾਲੇ ਗੈਂਗ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਤਿੰਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ ਇੱਕ .32 ਬੋਰ ਦਾ ਪਿਸਤੌਲ, ਕੁਝ ਕਾਰਤੂਸ ਅਤੇ ਇੱਕ ਗੱਡੀ ਵੀ ਬਰਾਮਦ ਹੋਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 7 ਜਨਵਰੀ ਦੀ ਰਾਤ ਨੂੰ ਵਕਤ ਕਰੀਬ 11:10 ਨੂੰ ਤਿੰਨ ਨਾ-ਮਾਲੂਮ ਨਕਾਬਪੋਸ਼ ਨੌਜਵਾਨ ਪੋਲੋ ਕਾਰ ਵਿੱਚ ਸਵਾਰ ਹੋ ਕੇ ਅਵਧ ਰੈਸਟੋਰੈਂਟ ਖਰੜ ਦੇ ਬਾਹਰ ਆਏ। ਜਿੱਥੇ ਕਮੇਸ਼ ਕੁਮਾਰ ਪੁੱਤਰ ਨਿਰਮਲ ਸਿੰਘ ਦੇ ਕਾਰ ਵਿੱਚ ਬੈਠੇ ਨੂੰ ਸਿਰ ਵਿੱਚ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਸੀ। ਜਿਸ ਪਰ ਮੁਕੱਦਮਾ ਨੰਬਰ 09 ਮਿਤੀ 08-01-2023 ਅ/ਧ 37, 34 ਭਦ, 25, 27 ਅਸਲਾ ਐਕਟ ਥਾਣਾ ਸਦਰ ਖਰੜ, ਮੋਹਾਲੀ (ਵਾਧਾ ਜੁਰਮ 302 ਭ:ਦ:) ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।


ਮੁਕੱਦਮੇ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਧਿਆਨ ਵਿੱਚ ਰੱਖ ਦੇ ਹੋਏ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ. ਨਗਰ ਅਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ), ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸ. ਸ਼ਿਵ ਕੁਮਾਰ, ਇਚਾਰਜ ਸੀ.ਆਈ.ਏ ਸਟਾਫ, ਮੋਹਾਲੀ ਦੀ ਟੀਮ ਵੱਲੋਂ ਮੁਕੱਦਮਾ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਦੀ ਗਈ। 

ਮੁਕੱਦਮੇ ਦੀ ਤਫਤੀਸ਼ ਟੈਕਨੀਕਲ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਕਰਦੇ ਹੋਏ ਮੁਕੱਦਮਾ ਉਕਤ ਵਿਚ (1) ਰਣਜੀਤ ਸਿੰਘ ਉੱਰਫ ਜੀਤਾ ਫੌਜੀ (ਸਾਬਕਾ ਫੌਜੀ) ਪੁੱਤਰ ਮਦਨ ਸਿੰਘ ਵਾਸੀ ਪਿੰਡ ਡਾਲੋਵਾਲ ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਉਮਰ ਕਰੀਬ 46 ਸਾਲ (2) ਮਨਜੀਤ ਸਿੰਘ ਉਰਫ ਬਿੱਲਾ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਖੜਕ ਬੱਲੜਾ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਉਮਰ ਕਰੀਬ 34 ਸਾਲ (3) ਨਵੀਨ ਕੁਮਾਰ ਸ਼ਰਮਾ ਉਰਫ ਨਵੀਂ ਪੰਡਿਤ ਪੁੱਤਰ ਅਜੇ ਕੁਮਾਰ ਵਾਸੀ ਪਿੰਡ ਬੇਗਪੁਰ ਕਮਲੂਹ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਉਮਰ ਕਰੀਬ 34 ਸਾਲ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਵਰਤਿਆ ਗਿਆ ਰਿਵਾਲਵਰ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਪੋਲੇ ਨੂੰ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਦੋਸ਼ੀਆ ਵੱਲੋਂ ਕਰੀਬ ਤਿੰਨ ਵਾਰ ਪਹਿਲਾ ਮ੍ਰਿਤਕ ਕਮੇਸ਼ ਕੁਮਾਰ ਦੇ ਘਰ ਅਤੇ ਕਾਰ ਦੀ ਰੇਕੀ ਕੀਤੀ ਸੀ। ਇਸ ਤੋਂ ਬਾਅਦ ਦੋਸ਼ੀਆਨ ਨੇ 7 ਜਨਵਰੀ ਨੂੰ ਸਵੇਰੇ ਤੜਕੇ 04:00 AM ਵਜੇ ਮ੍ਰਿਤਕ ਕਮੇਸ਼ ਕੁਮਾਰ ਦੀ ਕਾਰ ਜੋ ਘਰ ਦੇ ਬਾਹਰ ਖੜੀ ਵਿੱਚ GPS (Tracker) ਲਗਾ ਦਿੱਤਾ ਗਿਆ। 

7 ਜਨਵਰੀ ਨੂੰ ਮ੍ਰਿਤਕ ਕਮੇਸ਼ ਕੁਮਾਰ ਆਪਣੇ ਪਰਿਵਾਰ ਨਾਲ ਕਾਰ ਵਿੱਚ ਅੰਬਾਲਾ ਨੂੰ ਗਿਆ ਸੀ ਅਤੇ ਦੋਸ਼ੀਆ ਵਲ ਵੀ ਆਪਣੀ ਕਾਰ ਪੋਲੋ ਪਰ ਜਾਅਲੀ ਨੰਬਰ: HR01-AD-8911 ਲਗਾ ਕੇ ਉਸ ਦਾ ਪਿੱਛਾ ਕੀਤਾ ਸੀ। ਪ੍ਰੰਤੂ ਦੋਸ਼ੀ ਅੰਬਾਲਾ ਵਿਖੇ ਕੋਈ ਕਾਰਵਾਈ ਨਹੀ ਕਰ ਸਕੇ। ਇਸ ਉਪਰੰਤ ਰਾਤ ਸਮੇਂ ਮ੍ਰਿਤਕ ਕਮੇਸ਼ ਕੁਮਾਰ ਪਰਿਵਾਰ ਨੂੰ ਘਰ ਛਡ ਕੇ ਆਪਣੇ ਜੀਜਾ ਨਾਲ ਅਵਧ ਰੈਸਟੋਰੈਂਟ, ਖਰੜ ਤੋਂ ਖਾਣਾ ਲੈਣ ਲਈ ਆਏ ਤਾਂ ਦੋਸ਼ੀਆਨ ਨੇ ਹਨੇਰੇ ਦਾ ਲਾਭ ਲੈਂਦੇ ਹੋਏ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਮ੍ਰਿਤਕ ਦੀ ਸਵਿਫਟ ਕਾਰ ਵਿੱਚ ਫਿੱਟ ਕੀਤੇ ਹੋਏ GPS (Tracker) ਨੂੰ ਉਤਾਰ ਕੇ ਆਪਣੀ ਪੋਲੋ ਕਾਰ ਰਾਹੀਂ ਤਿੰਨੇ ਦੋਸ਼ੀ ਫਰਾਰ ਹੋ ਗਏ ਸੀ।


ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਮੁਲਜ਼ਮਾਂ ਤੋਂ  ਇੱਕ ਰਿਵਾਲਵਰ .32 ਬੋਰ, 2 ਜ਼ਿੰਦਾ ਰੌਂਦ ਅਤੇ 3 ਚਲੇ ਹੋਏ ਖਾਲੀ ਰੌਂਦ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇਕ ਕਾਰ ਪੋਲੋ ਰੰਗ ਚਿੱਟਾ ਨੰਬਰ HR 42 B-5991 ਵੀ ਬਰਾਮਦ ਹੋਈ ਹੈ ਜੋ ਵਾਰਦਾਤ ਵਿੱਚ ਵਰਤੀ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement