
ਬੀਤੇ ਦਿਨ ਵੀ 1 ਕਿਸਾਨ ਦੀ ਵਿਗੜੀ ਸੀ ਸਿਹਤ
ਖਨੌਰੀ ਬਾਰਡਰ: ਖਨੌਰੀ ਬਾਰਡਰ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ 122 ਕਿਸਾਨ ਮਰਨ ਵਰਤ ਉੱਤੇ ਬੈਠੇ ਹਨ। ਅੱਜ ਭਾਵ ਸ਼ੁਕਰਵਾਰ ਨੂੰ ਦੋ ਕਿਸਾਨਾਂ ਦੀ ਸਿਹਤ ਖਰਾਬ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬਾਦਲ ਸਿੰਘ ਜੋ ਬਠਿੰਡਾ ਦਾ ਕਿਸਾਨ ਹੈ ਉਸ ਦੇ ਪੇਟ ਵਿੱਚ ਅਚਾਨਕ ਦਰਦ ਹੋਣ ਲੱਗਿਆ। ਕਿਸਾਨ ਦੀ ਸਿਹਤ ਖਰਾਬ ਹੁੰਦੇ ਸਾਰ ਹੀ ਡਾ. ਸਵੈਮਾਨ ਦੀ ਟੀਮ ਨੇ ਚੈੱਕਅਪ ਕੀਤਾ।
ਦੂਜਾ ਕਿਸਾਨ ਪਲਵਿੰਦਰ ਸਿੰਘ ਮਾਹਲ ਦਾ ਸ਼ੂਗਰ ਲੈਵਲ ਘੱਟਣ ਕਰਕੇ ਉਸ ਦੀ ਸਿਹਤ ਖਰਾਬ ਹੋ ਗਈ। ਡਾਕਟਰਾਂ ਦੀ ਟੀਮ ਵੱਲੋਂ ਕਿਸਾਨ ਦਾ ਚੈੱਕਅਪ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਦਿਨ ਵੀ 1 ਕਿਸਾਨ ਦੀ ਸਿਹਤ ਵਿਗੜ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨੋਂ -ਦਿਨ ਵਿਗੜੀ ਜਾ ਰਹੀ ਹੈ।