Khanuri border News : ਭਲਕੇ ਪਾਤੜਾਂ ’ਚ SKM ਅਤੇ ਗੈਰ ਰਾਜਨੀਤਿਕ SKM ਦੀ ਹੋਵੇਗੀ ਮੀਟਿੰਗ

By : BALJINDERK

Published : Jan 17, 2025, 7:20 pm IST
Updated : Jan 18, 2025, 1:21 pm IST
SHARE ARTICLE
 ਅਭਿਮਨਿਉ ਕੋਹਾੜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
 ਅਭਿਮਨਿਉ ਕੋਹਾੜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Khanuri border News : ਬੀਤੀ ਰਾਤ ਜਗਜੀਤ ਡੱਲੇਵਾਲ ਨੂੰ ਕਈ ਵਾਰ ਉਲਟੀ ਆਈ, ਸਿਹਤ ਬਹੁਤ ਹੀ ਨਾਜੁਕ ਹੈ- ਅਭੀਮਨਿਉ ਕੋਹਾੜ

Khanuri border News in Punjabi : ਖਨੌਰੀ ਬਾਰਡਰ ਤੋਂ ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਕੀਤੀ ਗਈ। ਕਾਨਫ਼ਰੰਸ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਜਗਜੀਤ ਡੱਲੇਵਾਲ ਦਾ ਮਰਨ ਵਰਤ ਅੱਜ 53ਵੇਂ ਦਿਨ ਜਾਰੀ ਰਿਹਾ ਹੈ। ਡੱਲੇਵਾਲ ਦਾ 20 ਕਿਲੋ ਭਾਰ ਘੱਟ ਗਿਆ ਹੈ।  ਕਿਸਾਨ ਆਗੂ ਕਿਸਾਨ ਆਗੂ ਅਭਿਮਨਿਉ ਕੋਹਾੜ ਨੇ ਗੱਲਬਾਤ ਕਰਦੇ ਹੋਏ ਕਿਹਾ 70 ਦਿਨਾਂ ਬਾਅਦ ਡੱਲੇਵਾਲ ਜੀ ਦਾ ਬਚਣ ਮੁਸ਼ਕਿਲ ਹੈ।

ਕਿਸਾਨ ਆਗੂ ਨੇ ਕਿਹਾ 111 ਕਿਸਾਨਾਂ ਦੇ ਮਰਨ ਵਰਤ ਦਾ ਤਸੀਰਾ ਦਿਨ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ ਦੇ ਹੌਂਸਲੇ ਪੂਰੇ ਬੁਲੰਦ ਹਨ। ਉਨ੍ਹਾਂ ਕਿਹਾ ਜਦੋਂ ਤੱਕ ਇਹ ਸੰਘਰਸ਼ ਜਿੱਤਿਆ ਨਹੀਂ ਜਾਂਦਾ ਹੈ ਸਾਡੇ 111 ਕਿਸਾਨ ਭਰਾ ਇਸੇ ਤਰ੍ਹਾਂ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ 111 ਮਰਨ ਉੱਤੇ ਬੈਠੇ ਕਿਸਾਨ ਕੋਈ ਵੀ ਟੈਸਟ ਨਹੀਂ ਕਰਵਾਉਣਗੇ ਅਤੇ ਨਾ ਹੀ ਕੋਈ ਦਵਾਈ ਲੈਣਗੇ। ਉਹਨਾਂ ਨੇ ਇਹ ਵੀ ਕਹਿ ਦਿੱਤਾ ਸਾਨੂੰ ਸਾਡਾ ਪਰਿਵਾਰ ਨਾ ਮਿਲਣ ਆਵੇ। ਸਾਡੇ ਸਰੀਰ ਨੂੰ ਕੋਈ ਸਮੱਸਿਆ ਆਉਂਦੀ ਤਾਂ ਸਾਡੀ ਮ੍ਰਿਤਕ ਦੇਹ ਵੀ ਇੱਥੇ ਰਹੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦੇ ਕੋਨੇ -ਕੋਨੇ ’ਚ ਐਮਐਸਪੀ ਦੀ ਗੱਲ ਚੱਲ ਰਹੀ ਹੈ। ਉਨ੍ਹਾਂ ਬਿਲਕੁਲ ਚੜ੍ਹਦੀ ਕਲਾ ਵਿਚ ਹੈ। 111 ਕਿਸਾਨਾਂ ਦਾ ਮਨੋਬਲ ਬਿਲਕੁਲ ਮਜ਼ਬੂਤ ਹੈ। 

ਹਰਿਆਣਾ ਦੇ ਕਿਸਾਨ ਆਗੂ ਅਭਿਮਨਿਉ ਕੋਹਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਤੀ ਰਾਤ ਜਗਜੀਤ ਡੱਲੇਵਾਲ ਨੂੰ ਕਈ ਵਾਰ ਉਲਟੀਆਂ ਆਈਆਂ ਉਨ੍ਹਾਂ ਦੀ ਸਿਹਤ ਬਹੁਤ ਹੀ ਨਾਜ਼ੁਕ ਹੈ। ਕੋਹਾੜ ਨੇ ਕਿਹਾ ਕਿ ਹਰਿਆਣਾ ਦੇ ਹੋਰ 10 ਕਿਸਾਨ ਅੱਜ ਤੋਂ ਮਰਨ ਵਰਤ ਤੋਂ ਸ਼ੁਰੂ ਕਰਨਗੇ। ਜਿਨ੍ਹਾਂ ’ਚ ਅੱਜ, ਹਰਿਆਣਾ ਦੇ 10 ਕਿਸਾਨ ਭੁੱਖ ਹੜਤਾਲ ਵਿੱਚ 111 ਕਿਸਾਨਾਂ ਨਾਲ ਸ਼ਾਮਲ ਹੋਏ ਹਨ। ਉਨ੍ਹਾਂ ਦੇ ਨਾਮ ਦਸ਼ਰਥ ਮਲਿਕ (ਹਿਸਾਰ), ਵੀਰੇਂਦਰ ਖੋਖਰ (ਸੋਨੀਪਤ), ਹੰਸਬੀਰ ਖਰਬ (ਸੋਨੀਪਤ), ਰਣਬੀਰ ਭੂਕਰ (ਪਾਣੀਪਤ), ਰਾਮਪਾਲ ਉਝਾਨਾ (ਜੀਂਦ), ਬੇਦੀ ਦਹੀਆ ਹਨ। ( ਸੋਨੀਪਤ), ਸੁਰੇਸ਼ ਜੁਲਹੇਰਾ (ਜੀਂਦ), ਜਗਬੀਰ ਬੇਰਵਾਲ (ਹਿਸਾਰ), ਬਲਜੀਤ ਸਿੰਘਮਾਰ (ਜੀਂਦ), ਰੋਹਤਾਸ਼ ਰਾਠੀ (ਪਾਣੀਪਤ) ਸ਼ਾਮਲ ਸਨ। ਕੋਹਾੜ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਡਾਕਟਰਾਂ ਦੀ ਟੀਮ ਹਰ ਰੋਜ਼ ਜਗਜੀਤ ਡੱਲੇਵਾਲ ਮੀਡੀਆ ਵਿੱਚ ਮੈਡੀਕਲ ਬੁਲਟਿਨ ਜਾਰੀ ਕਰੇ।

ਕਿਸਾਨ ਆਗੂਆਂ ਨੇ ਦੱਸਿਆ ਕਿ ਕੱਲ੍ਹ ਨੂੰ ਪਾਤੜਾਂ ’ਚ SKM ਅਤੇ SKM ਗੈਰ ਰਾਜਨੀਤਿਕ ਦੀ ਮੀਟਿੰਗ 11-12 ਵਜੇ ਦੇ ਕਰੀਬ ਹੋਵੇਗੀ। ਉਸ ਤੋਂ ਪਹਿਲਾ ਖਨੌਰੀ ਬਾਰਡਰ ’ਤੇ ਸਾਡੇ ਦੋਵੇਂ ਮੋਰਚਿਆਂ ਕਿਸਾਨ ਮਜ਼ਦੂਰ ਮੋਰਚਾ, SKM ਗੈਰ ਰਾਜਨੀਤਿਕ ਦੇ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ।

ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਡੱਲੇਵਾਲ ਦੀ ਸਿਹਤ ਸਬੰਧੀ ਝੂਠ ਬੋਲਿਆ ਹੈ ਕਿ ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਇਹ ਝੂਠੇ ਕੇਸ ਵਿਚ ਉਲਝਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ 5 ਜਨਵਰੀ 2022 ਨੂੰ ਵੱਡੀਆਂ ਸੰਘਰਸ਼ ਸੀਲ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ।  ਕਿਉਂਕਿ ਉਨ੍ਹਾਂ ਨੇ ਵਾਅਦਾ ਖਿਲਾਫ਼ੀ ਕੀਤੀ ਸੀ। ਉਥੇ ਕੋਈ ਟਕਰਾਅ ਨਹੀਂ ਹੋਇਆ ਸੀ । 

(For more news apart from Big statement Abhimanyu Kohar from Khanuri border, said - 10 more farmers Haryana will start death fast from today News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement