CM ਭਗਵੰਤ ਮਾਨ ਨੇ ਮੋਤੀ ਨਗਰ 'ਚ 'ਆਪ' ਉਮੀਦਵਾਰ ਸ਼ਿਵ ਚਰਨ ਗੋਇਲ ਲਈ ਕੀਤਾ ਰੋਡ ਸ਼ੋਅ
Published : Jan 17, 2025, 7:41 pm IST
Updated : Jan 17, 2025, 7:41 pm IST
SHARE ARTICLE
CM Bhagwant Mann held a roadshow for AAP candidate Shiv Charan Goyal in Moti Nagar.
CM Bhagwant Mann held a roadshow for AAP candidate Shiv Charan Goyal in Moti Nagar.

ਸਿਰਫ਼ 'ਆਪ' ਹੀ ਵਿਕਾਸ ਅਤੇ ਇਮਾਨਦਾਰ ਸ਼ਾਸਨ ਲਈ ਖੜ੍ਹੀ ਹੈ, ਦਿੱਲੀ 'ਆਪ' ਨੂੰ ਇੱਕ ਵਾਰ ਫਿਰ ਇਤਿਹਾਸਕ ਫਤਵਾ ਦੇਣ ਲਈ ਤਿਆਰ ਹੈ: ਮੁੱਖ ਮੰਤਰੀ ਮਾਨ

ਮੋਤੀ ਨਗਰ/ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸ਼ਿਵ ਚਰਨ ਗੋਇਲ ਦੇ ਸਮਰਥਨ ਵਿੱਚ ਮੋਤੀ ਨਗਰ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 'ਆਪ' ਦੀ ਸ਼ਾਨਦਾਰ ਜਿੱਤ ਯਕੀਨੀ ਬਣਾ ਕੇ 5 ਫਰਵਰੀ ਨੂੰ ਦਿੱਲੀ ਲਈ ਇਤਿਹਾਸਕ ਦਿਨ ਬਣਾਉਣ। ਮਾਨ ਨੇ ਕਿਹਾ, "ਦਿੱਲੀ ਇਤਿਹਾਸ ਲਿਖਣ ਲਈ ਤਿਆਰ ਹੈ। ਤੁਹਾਡੇ ਭਾਰੀ ਸਮਰਥਨ ਨੇ ਪਹਿਲਾਂ ਹੀ ਦਿਖਾ ਦਿੱਤਾ ਹੈ ਕਿ ਸ਼ਿਵ ਚਰਨ ਗੋਇਲ ਜੇਤੂ ਬਣ ਕੇ ਉਭਰਨਗੇ। ਉਹ ਤੁਹਾਡੇ ਵਿੱਚੋਂ ਇੱਕ ਹਨ ਅਤੇ ਤੁਹਾਡੀ ਸਮਸਿਆਵਾਂ ਨੂੰ ਸਮਝਦੇ ਹਨ।"

'ਆਪ' ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਮਾਨ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, "ਕੇਜਰੀਵਾਲ ਨੇ ਤੁਹਾਡੇ ਵੱਡੇ ਭਰਾ ਵਜੋਂ ਕੰਮ ਕੀਤਾ ਹੈ, ਇੱਕ ਸਿਆਸਤਦਾਨ ਵਜੋਂ ਨਹੀਂ। ਉਨ੍ਹਾਂ ਦੀ ਅਗਵਾਈ ਵਿੱਚ, ਦਿੱਲੀ ਦੇ ਸਕੂਲ, ਹਸਪਤਾਲ ਅਤੇ ਬੁਨਿਆਦੀ ਢਾਂਚੇ ਵਿੱਚ ਬੇਮਿਸਾਲ ਬਦਲਾਅ ਆਇਆ ਹੈ। ਔਰਤਾਂ ਬੱਸਾਂ ਵਿੱਚ ਮੁਫਤ ਯਾਤਰਾ ਕਰਦੀਆਂ ਹਨ, ਅਤੇ ਆਮ ਲੋਕਾਂ ਨੂੰ ਮੁਫਤ ਬਿਜਲੀ ਅਤੇ ਪਾਣੀ ਮਿਲਦਾ ਹੈ। ਇਹ ਆਪ' ਦੀ ਕੰਮ ਦੀ ਰਾਜਨੀਤੀ ਨੂੰ ਦਰਸਾਉਂਦੀ ਹੈ।"

ਮਾਨ ਨੇ ਪੰਜਾਬ ਸਰਕਾਰ ਦਾ ਜਿਕਰ ਕਰਦੇ ਹੋਏ ਕਿਹਾ, "ਪੰਜਾਬ ਵਿੱਚ, 90% ਘਰਾਂ ਦੇ ਬਿਜਲੀ ਦੇ ਬਿੱਲ ਜੀਰੋ ਆਉਂਦੇ ਹਨ। ਅਸੀਂ ਤਿੰਨ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ 50,000 ਤੋਂ ਵੱਧ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਪੱਖਪਾਤ ਦੇ ਦਿਤੀਆਂ। ਮੁਹੱਲਾ ਕਲੀਨਿਕ, ਅਤਿ-ਆਧੁਨਿਕ ਹਸਪਤਾਲ, ਅਤੇ ਸ਼ਾਨਦਾਰ ਸਰਕਾਰੀ ਸਕੂਲ ਬਣਾਏ। ਇਹ ਸਭ ਦਰਸਾਉਂਦਾ ਹੈ ਕਿ 'ਆਪ' ਆਪਣੇ ਵਾਅਦੇ ਪੂਰੇ ਕਰਦੀ ਹੈ।"

ਵਿਰੋਧੀ ਧਿਰ 'ਤੇ ਤਨਜ਼ ਕੱਸਦੇ ਹੋਏ ਮਾਨ ਨੇ ਟਿੱਪਣੀ ਕੀਤੀ, "ਭਾਜਪਾ ਨੂੰ ਹਰ ਜਗ੍ਹਾ 'ਅਬਕੀ ਬਾਰ....' ਵਰਗੇ ਨਾਅਰੇ ਲਗਾਉਣਾ ਪਸੰਦ ਹੈ, ਪਰ ਉਹ ਦਿੱਲੀ ਵਿੱਚ ਇਹ ਕਹਿਣ ਤੋਂ ਬਚਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇੱਥੇ ਉਨ੍ਹਾਂ ਲਈ ਕੋਈ ਮੌਕਾ ਨਹੀਂ ਹੈ। ਕਾਂਗਰਸ ਜ਼ੀਰੋ ਸੀਟਾਂ ਦਾ ਆਪਣਾ ਰਿਕਾਰਡ ਬਣਾਈ ਰੱਖੇਗੀ - ਉਨ੍ਹਾਂ ਕੋਲ ਗੁਆਉਣ ਲਈ ਕੁਝ ਨਹੀਂ ਹੈ।"

ਉਨ੍ਹਾਂ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਭਲਾਈ ਯੋਜਨਾਵਾਂ ਨੂੰ "ਮੁਫ਼ਤ" ਕਹਿ ਰਹੀ ਹੈ ਜਦੋਂ ਕਿ ਹੁਣ ਆਪਣੇ ਮੈਨੀਫੈਸਟੋ ਵਿੱਚ ਨਕਦ ਲਾਭਾਂ ਦਾ ਵਾਅਦਾ ਕਰ ਰਹੀ ਹੈ। "ਜਦੋਂ ਕੇਜਰੀਵਾਲ ਲੋਕਾਂ ਨੂੰ ਰਾਹਤ ਪ੍ਰਦਾਨ ਕਰਦੇ ਹਨ, ਤਾਂ ਉਹ ਇਸਨੂੰ ਮੁਫ਼ਤ ਕਹਿੰਦੇ ਹਨ। ਪਰ ਜਦੋਂ ਭਾਜਪਾ ਅਜਿਹਾ ਕਰਦੀ ਹੈ, ਤਾਂ ਉਹ ਇਸਨੂੰ ਆਪਣਾ ਫਰਜ਼ ਕਹਿੰਦੇ ਹਨ। ਉਨ੍ਹਾਂ ਨੂੰ ਜੋ ਮਰਜ਼ੀ ਕਹਿਣ ਦਿਓ; ਸੱਚਾਈ ਇਹ ਹੈ ਕਿ 'ਆਪ' ਲੋਕਾਂ ਅਤੇ ਲੋਕ ਭਲਾਈ ਲਈ ਕੰਮ ਕਰਦੀ ਹੈ, ਨਿੱਜੀ ਲਾਭ ਲਈ ਨਹੀਂ।"

ਮਾਨ ਨੇ ਵੋਟਰਾਂ ਨੂੰ ਵੰਡ ਪਾਊ ਅਤੇ ਭ੍ਰਿਸ਼ਟ ਰਾਜਨੀਤੀ ਨੂੰ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਸਿਰਫ਼ ਆਮ ਆਦਮੀ ਪਾਰਟੀ ਹੀ ਵਿਕਾਸ ਅਤੇ ਇਮਾਨਦਾਰ ਸ਼ਾਸਨ ਲਈ ਖੜੀ ਹੈ। 5 ਫਰਵਰੀ ਨੂੰ ਝਾੜੂ ਵਾਲਾ ਬਟਨ ਦਬਾਓ ਆਪ ਨੂੰ ਜੇਤੂ ਬਣਾਓ।"

'ਆਪ' ਉਮੀਦਵਾਰ ਸ਼ਿਵ ਚਰਨ ਗੋਇਲ ਨੇ ਮੋਤੀ ਨਗਰ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀਆਂ ਸਮਸਿਆਵਾਂ ਨੂੰ ਦੂਰ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦਾ ਵੀ ਸਮਰਥਨ ਲਈ ਧੰਨਵਾਦ ਵੀ ਕੀਤਾ।

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement