
PM ਦੇ ਕਾਫਲੇ ਨੂੰ ਰੋਕਣ ਦੇ ਮਾਮਲੇ 'ਚ ਧਾਰਾ 283 ਤੋਂ ਇਲਾਵਾ ਜੋੜੀ ਗਈ ਧਾਰਾ 307
ਖਨੌਰੀ ਬਾਰਡਰ: PM ਵਾਲੀ FIR ਨੂੰ ਲੈ ਕੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਕਿਹਾ ਹੈ ਕਿ 5 ਜਨਵਰੀ 2022 ਨੂੰ ਪੀਐੱਮ ਮੋਦੀ ਦਾ ਫਿਰੋਜ਼ਪੁਰ ਦੌਰਾ ਸੀ ਉਸ ਸਮੇਂ ਕਿਸਾਨ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ। ਉਸ ਸਮੇ 13-14 ਜਥੇਬੰਦੀਆਂ ਨੇ ਲਖੀਮਪੁਰ ਬਾਰੇ ਕੇਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਪੀਐੱਮ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਪਰਚਾ ਦਰਜ ਕੀਤਾ ਗਿਆ ਸੀ।
ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਕਿਹਾ ਹੈ ਕਿਸਾਨਾਂ ਨੂੰ ਪਤਾ ਨਹੀ ਸੀ ਕਿ ਉਹ ਰੋਡ ਦੁਆਰਾ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਜਦੋਂ ਪੀਐੱਮ ਮੋਦੀ ਵਾਪਸ ਚੱਲਾ ਗਿਆ ਸੀ ਫਿਰ ਹੀ ਕਿਸਾਨਾਂ ਨੂੰ ਪਤਾ ਲੱਗਿਆ ਸੀ। ਉਸ ਸਮੇਂ ਧਾਰਾ 283 ਤਹਿਤ ਪਰਚੇ ਹੋਏ ਸਨ। ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਹੁਣ ਸਰਕਾਰ ਨੇ 307 ਧਾਰਾ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਧਾਰਾ 283 ਤਹਿਤ -18-19 ਕਿਸਾਨਾਂ ਦੀ ਜ਼ਮਾਨਤ ਕਰਵਾਈ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾ ਵਾਲੇ ਮਾਮਲੇ ਵਿੱਚ ਧਾਰਾ 307 ਨਹੀਂ ਸੀ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਅੰਦੋਲਨ ਨੂੰ ਵੇਖਦੇ ਹੋਏ ਕਿਸਾਨਾਂ ਉੱਤੇ 307 ਧਾਰਾ ਲਗਾ ਦਿੱਤੀ ਸੀ।
ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਅੱਗੇ ਕਿਹਾ ਹੈ ਕਿ ਮੁੱਢਲੀ ਐਫਆਈਆਰ ਵਿੱਚ 307 ਧਾਰਾ ਨਹੀ ਸੀ ਪਰ ਹੁਣ ਧਾਰਾ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੇ ਆਪਣਾ ਖੌਫ਼ ਬਣਾਉਣ ਲਈ ਇਹ ਧਾਰਾ ਜੋੜ ਦਿੱਤੀ ਹੈ। ਕਿਸਾਨ ਆਗੂ ਨੇ ਦੱਸਿਆ ਹੈ ਕਿ ਉਸ ਸਮੇਂ ਕਿਸਾਨਾਂ ਨੇ ਥਾਣੇ ਵਿੱਚ ਜ਼ਮਾਨਤ ਕਰਵਾ ਲਈ ਸੀ ਕਿਉਕਿ ਉਹ 283 ਧਾਰਾ ਸੀ ਜੇਕਰ 307 ਹੁੰਦੀ ਤਾਂ ਫਿਰ ਥਾਣੇ ਵਿੱਚ ਜ਼ਮਾਨਤ ਨਹੀਂ ਹੋਣੀ ਸੀ।
ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਕਿਹਾ ਹੈ ਕਿ ਥਾਣਾ ਕੁਲਵਾੜੀ ਵਿੱਚ ਮਾਮਲਾ ਦਰਜ ਹੋਇਆ ਅਤੇ ਐਸਐਚਓ ਨੇ ਬਲਦੇਵ ਸਿੰਘ ਸਿਰਸਾ ਨੂੰ ਕਾਲ ਕੀਤੀ 307 ਧਾਰਾ ਜੋੜ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਵਣ ਸਿੰਘ ਪੰਧੇਰ ਜਥੇਬੰਦੀ ਦੇ ਵੀ ਕੁਝ ਕਿਸਾਨ ਹਨ। ਉਨ੍ਹਾਂ ਨੇ ਕਿਹਾ ਹੈਕਿ ਜੇਕਰ ਧਾਰਾ ਰੱਦ ਨਹੀਂ ਹੁੰਦੀ ਤਾਂ ਅਸੀਂ ਵੱਡਾ ਰੋਸ ਪ੍ਰਦਰਸ਼ਨ ਕਰਾਂਗੇ।
ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਅੱਗੇ ਕਿਹਾ ਹੈ ਕਿ ਕੰਗਨਾ ਰਣੌਤ ਨੇ ਦਿੱਲੀ ਅੰਦੋਲਨ ਤੋਂ ਹੀ ਉਹ ਵਿਵਾਦਿਤ ਬਿਆਨ ਦਿੰਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਾਈਲਾਈਟ ਹੋਣ ਉਹ ਬੋਲਦੀ ਹੈ। ਕਿਸਾਨ ਆਗੂ ਨੇ ਕੰਗਨਾ ਰਣੌਤ ਦਾ ਸਿਆਸੀ ਧੰਦਾ ਹੈ ਉਹ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਭੜਕਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਭੜਕਾ ਬਿਆਨ ਦੇ ਕੇ ਲੋਕਾਂ ਨੂੰ ਭੜਕਾ ਰਹੀ ਹੈ।