ਪੁਲਵਾਮਾ ਆਤੰਕੀ ਹਮਲਾ ਪਾਕਿ 'ਤੇ ਹਮਲਾ ਕਰਨ ਲਈ 31 ਸ਼ਿਵ ਸੈਨਿਕ ਮਾਨਵਬੰਬ ਬਣਨ ਲਈ ਤਿਆਰ -ਨਿਸ਼ਾਂਤ ਸ਼ਰਮਾ
Published : Feb 17, 2019, 9:35 am IST
Updated : Feb 17, 2019, 9:35 am IST
SHARE ARTICLE
Shiv Sena
Shiv Sena

ਅਤਿਵਾਦੀਆਂ ਦੀ ਯੂਨੀਵਰਸਟੀ ਬਣ ਚੁਕਾ ਪਾਕਿਸਤਾਨ ਨੇ ਪੁਲਵਾਮਾ ਇਲਾਕੇ ਵਿਚ ਸੀ. ਆਰ. ਪੀ. ਐਫ਼ ਦੇ ਕਾਫ਼ਲੇ 'ਤੇ ਕੀਤੇ ਹਮਲੇ ਨੂੰ ਲੈ ਕੇ ਅੱਜ.....

ਐੱਸ. ਏ. ਐੱਸ. ਨਗਰ : ਅਤਿਵਾਦੀਆਂ ਦੀ ਯੂਨੀਵਰਸਟੀ ਬਣ ਚੁਕਾ ਪਾਕਿਸਤਾਨ ਨੇ ਪੁਲਵਾਮਾ ਇਲਾਕੇ ਵਿਚ ਸੀ. ਆਰ. ਪੀ. ਐਫ਼ ਦੇ ਕਾਫ਼ਲੇ 'ਤੇ ਕੀਤੇ ਹਮਲੇ ਨੂੰ ਲੈ ਕੇ ਅੱਜ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਸਮੇਤ 31 ਆਗੂਆਂ ਵਲੋਂ ਮਾਨਵਬੰਬ ਬਣ ਕੇ ਪਾਕਿ 'ਤੇ ਹਮਲਾ ਕਰਨ ਲਈ ਭਾਰਤ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ। ਨਿਸ਼ਾਂਤ ਸ਼ਰਮਾ ਨੇ 31 ਆਗੂਆਂ ਦੀ ਲਿਸਟ ਜਾਰੀ ਕਰਦਿਆਂ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਹਮਲਾ ਕਰਨ ਲਈ ਸਾਨੂੰ ਆਰ. ਡੀ. ਐਕਸ ਤੋਂ ਇਲਾਵਾ ਹੋਰ ਸਾਜੋਸਮਾਨ ਮੁਹਈਆ ਕਰਵਾਇਆ ਜਾਵੇ ਤਾਂ ਜੋ ਕਸ਼ਮੀਰੀ ਅਤਿਵਾਦੀਆਂ ਵਲੋਂ ਆਏ ਦਿਨ ਫ਼ੌਜੀਆਂ ਦੇ ਕਾਫ਼ਲੇ 'ਤੇ ਕੀਤੇ ਜਾ

ਰਹੇ ਹਮਲਿਆਂ ਕਰ ਕੇ ਸੁਰੱਖਿਆ ਕਰਮੀਆਂ ਨੂੰ ਸ਼ਹੀਦ ਕਰਨ ਤੇ ਪਾਕਿਸਤਾਨ ਨੂੰ ਉਸ ਦੀ ਹੀ ਜੁਬਾਨ ਵਿਚ ਮੂੰਹ ਤੋੜਵਾਂ ਜਵਾਬ ਦਿਤਾ ਜਾਵੇ। । ਨਿਸ਼ਾਂਤ ਸ਼ਰਮਾ ਮਾਨਵਬੰਬ ਬਣਨ ਲਈ ਜਾਰੀ ਕੀਤੀ ਲਿਸਟ ਵਿਚ ਨਿਸ਼ਾਂਤ ਸ਼ਰਮਾ ਤੋਂ ਇਲਾਵਾ ਅਮਿਤ ਅਰੋੜਾ ਲੁਧਿਆਣਾ, ਰਾਹੁਲ ਦੂਆ ਲੁਧਿਆਣਾ, ਇਸ਼ਾਤ ਸ਼ਰਮਾ ਜਲੰਧਰ, ਹਰਕੀਰਤ ਸਿੰਘ ਖੁਰਾਣਾ ਲੁਧਿਆਣਾ, ਯੋਗੇਸ਼ ਬਖ਼ਸ਼ੀ ਲੁਧਿਆਣਾ, ਧੀਰਜ ਸ਼ਰਮਾ ਊਨਾ, ਅਨੁਜ ਗੁਪਤਾ ਖੰਨਾ, ਰਾਜਨ ਕੋਹਲੀ ਲੁਧਿਆਣਾ, ਅਨਿਲ ਭਾਰਗਵ ਜੀਰਕਪੁਰ, ਰਾਹੁਲ ਮੰਨਚੰਦਾ ਖਰੜ, ਰਾਜਕੁਮਾਰ ਭੱਟੀ ਮੁਹਾਲੀ, ਅਜੇ ਦਹੀਆ ਝੱਜਰ (ਹਰਿਆਣਾ), ਸਾਹਿਲ ਸੂਦ ਲੁਧਿਆਣਾ, ਵਿਜੇ ਸਿੰਗਲਾ ਜ਼ੀਰਕਪੁਰ,

ਸ਼ੈਲਜਾ ਠਾਕੁਰ ਕਾਲਕਾ, ਸੋਨੂੰ ਰਾਣਾ ਮੁਹਾਲੀ, ਰਾਜਿੰਦਰ ਧਾਲੀਵਾਲ ਮੁਹਾਲੀ, ਨਰਿੰਦਰ ਧਿਮਾਨ ਕਾਂਗੜਾ, ਵਿਸ਼ਾਲ ਅਗਨੀਹੋਤਰੀ ਕਾਂਗੜਾ, ਰਾਕੇਸ਼ ਠਾਕੁਰ ਬਿਲਾਸਪੁਰ, ਨੀਰਜ ਚੌਧਰੀ ਕਾਂਗੜਾ, ਰਾਹੁਲ ਸ਼ਰਮਾ ਅਮਿੰਤਸਰ, ਜਗਦੀਪ ਰਾਣਾ ਬਲਟਾਣਾ ਮੁਹਾਲੀ, ਆਸ਼ਾ ਕਾਲੀਆ ਮੁਹਾਲੀ, ਕੀਤਰ ਸਿੰਘ ਮੁਹਾਲੀ, ਸ਼ਿਵ ਜੋਸ਼ੀ ਬਠਿੰਡਾ, ਰਾਜੇਸ਼ ਸਿੰਗਲਾ ਲੁਧਿਆਣਾ, ਰਾਜੇਸ਼ ਗੌੜ ਮੋਗਾ, ਰਾਜੇਸ਼ ਕੁਮਾਰ ਊਨਾ ਅਤੇ ਵਿਕਾਸ ਕੁਮਾਰ ਊਨਾ ਸ਼ਾਮਲ ਹਨ। ਉਨ੍ਹਾਂ ਕਿਹਾ ਪਾਕਿਸਤਾਨ ਨੂੰ ਸਬਕ ਸਿਖਾਉਣਾ ਹੁਣ ਸਮੇਂ ਦੀ ਲੋੜ ਬਣ ਗਿਆ ਹੈ ਕਿਉਂਕਿ ਪਾਕਿਸਤਾਨੀ ਅਤਿਵਾਦੀ ਆਏ ਦਿਨ ਜੰਮੂ ਕਸ਼ਮੀਰ ਵਿੱਚ ਦਹਿਸ਼ਤ ਫੈਲਾਉਣ ਲਈ ਹਮਲੇ ਕਰ ਕੇ ਫ਼ੌਜੀਆਂ ਦੇ ਨਾਲ ਨਾਲ ਸਥਾਨਕ ਵਸਨੀਕਾਂ ਨੂੰ ਵੀ ਮੌਤ ਦੇ ਘਾਟ ਉਤਾਰ ਰਹੇ ਹਨ । 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement