ਸਦਕੇ ਜਾਈਏ ਇਸ ਬਹਾਦਰ ਧੀ ਤੋਂ ਜਿਸ ਨੇ ਸ਼ੀਸ਼ਾ ਤੋੜ ਕੇ ਬਚਾਈ ਸੰਗਰੂਰ ਦੇ 4 ਮਾਸੂਮਾਂ ਦੀ ਜਾਨ
Published : Feb 17, 2020, 11:42 am IST
Updated : Feb 17, 2020, 11:42 am IST
SHARE ARTICLE
File Photo
File Photo

ਸ਼ਨੀਵਾਰ ਨੂੰ ਪ੍ਰਾਈਵੇਟ ਸਕੂਲ ਦੀ ਇਕ ਖਸਤਾਹਾਲ ਵੈਨ ਨੂੰ ਅੱਗ ਲੱਗਣ ਕਰ ਕੇ ਬਹੁਤ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ 4 ਬੱਚਿਆਂ ਦੀ ਮੌਤ ਵੀ ਹੋਈ। ਜਿੱਥੇ 4 ਬੱਚਿਆਂ..

ਲੌਂਗੋਵਾਲ- ਸ਼ਨੀਵਾਰ ਨੂੰ ਪ੍ਰਾਈਵੇਟ ਸਕੂਲ ਦੀ ਇਕ ਖਸਤਾਹਾਲ ਵੈਨ ਨੂੰ ਅੱਗ ਲੱਗਣ ਕਰ ਕੇ ਬਹੁਤ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ 4 ਬੱਚਿਆਂ ਦੀ ਮੌਤ ਵੀ ਹੋਈ। ਜਿੱਥੇ 4 ਬੱਚਿਆਂ ਦੀ ਮੌਤ ਹੋਈ ਉੱਥੇ ਹੀ ਇਕ 9 ਸਾਲ ਦੀ ਲੜਕੀ ਨੇ ਗੱਡੀ ਦਾ ਸ਼ੀਸ਼ਾ ਤੋੜ ਕੇ 4 ਬੱਚਿਆਂ ਨੂੰ ਬਚਾ ਵੀ ਲਿਆ। ਲੜਕੀ ਅਮਨਦੀਪ ਕੌਰ ਨੇ ਦੱਸਿਆ ਕਿ ਜਦੋਂ ਸਕੂਲ ਦੀ ਵੈਨ ਨੂੰ ਅੱਗ ਲੱਗੀ ਤਾਂ ਉਸ ਨੇ ਗੱਡੀ ਦੀ ਖਿੜਕੀ ਖੋਲ੍ਹਣ ਦੀ ਕੋਸ਼ਿਸ਼ ਕੀਤੀ

PhotoPhoto

ਪਰ ਉਹ ਨਾ ਖੁੱਲ੍ਹੀ ਅਤੇ ਲੜਕੀ ਨੇ ਗੱਡੀ 'ਚ ਪਈ ਇਕ ਲੋਹੇ ਦੀ ਰਾਡ ਨਾਲ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ 4 ਬੱਚਿਆਂ ਨੂੰ ਬਾਹਰ ਕੱਢ ਲਿਆ। ਇਹ ਘਟਨਾ ਦੇਖ ਕੇ ਆਸ ਪਾਸ ਦੇ ਖੇਤਾਂ ਵਿਚ ਕੰਮ ਕਰ ਰਹੇ ਲੋਕਾਂ ਨੇ ਬਾਕੀ ਬੱਚਿਆਂ ਨੂੰ ਵੀ ਬਾਹਰ ਕੱਢ ਲਿਆ। ਪਰ ਅਫਸੋਸ ਦੀ ਗੱਲ ਹੈ ਕਿ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ 4 ਬੱਚਿਆਂ ਨੂੰ ਨਹੀਂ ਬਚਾਇਆ ਗਿਆ।

File PhotoFile Photo

ਪੀੜਤ ਪਰਿਵਾਰਾਂ ਨੇ ਹੁਣ ਮੰਗ ਕੀਤੀ ਹੈ ਕਿ ਇਸ ਬੱਚੀ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਲੜਕੀ ਨੂੰ ਸ਼ਾਬਾਸ਼ ਦਿੱਤੀ ਹੈ ਅਤੇ ਉਹਨਾਂ ਨੇ ਟਵੀਟ ਕਰ ਕੇ ਕਿਹਾ ਕਿ ਉਹ ਜਲਦੀ ਹੀ ਇਸ ਬਹਾਦਰ ਲੜਕੀ ਨਾਲ ਮੁਲਾਕਾਤ ਕਰਨਗੇ।  ਦੱਸ ਦਈਏ ਕਿ ਬੀਤੇ ਦਿਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿਚ ਵਾਪਰੇ ਭਿਆਨਕ ਹਾਦਸੇ ਨੇ ਹਰ ਵਿਅਕਤੀ ਦੀ ਰੂਹ ਨੂੰ ਕੰਬਾ ਕੇ ਰੱਖ ਦਿੱਤਾ ਹੈ। ਇਸ ਹਾਦਸੇ ਤੋਂ ਬਾਅਦ ਪੂਰੇ ਪੰਜਾਬ ਵਿਚ ਮਾਤਮ ਛਾ ਗਿਆ। ਸਿਮਰਨ ਪਬਲਿਕ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗਣ ਕਾਰਨ 4 ਛੋਟੇ ਬੱਚਿਆਂ ਦੀ ਜਿਉਂਦੇ ਸੜਨ ਨਾਲ ਦਰਦਨਾਕ ਮੌਤ ਹੋ ਗਈ।

File Photo

 ਦਰਅਸਲ ਇਹ ਵੈਨ ਇਕ ਦਿਨ ਪਹਿਲਾਂ ਹੀ 20 ਹਜ਼ਾਰ ਰੁਪਏ ਵਿਚ ਕਬਾੜੀਏ ਕੋਲੋਂ ਖਰੀਦੀ ਗਈ ਸੀ, ਜਿਸ ਨੇ ਚਾਰ ਬੱਚਿਆਂ ਦੀ ਜਾਨ ਲੈ ਲਈ। ਕੱਲ ਇਹਨਾਂ ਬੱਚਿਆਂ ਨੂੰ ਪਹਿਲੇ ਦਿਨ ਹੀ ਇਸ ਵੈਨ ਵਿਚ ਲਿਜਾਇਆ ਜਾ ਰਿਹਾ ਸੀ। ਪਟਿਆਲੇ ਦੇ ਨੰਬਰ ਵਾਲੀ ਇਹ ਵੈਨ 20-22 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਇਸ ਵਿਚ ਕੋਈ ਅੱਗ ਬੁਝਾਊ ਯੰਤਰ ਨਹੀਂ ਸੀ।

PhotoPhoto

ਅੱਜ ਕਰੀਬ 10 ਵਜੇ ਉਹਨਾਂ 4 ਬੱਚਿਆਂ ਦਾ ਸਸਕਾਰ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਹਾਦਸੇ ਵਿਚ 8 ਬੱਚਿਆਂ ਨੂੰ ਬਚਾ ਲਿਆ ਗਿਆ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਵੈਨ ਵਿਚ 12 ਬੱਚੇ ਸਨ। ਅੱਗ ਇੰਨੀ ਭਿਆਨਕ ਸੀ ਕਿ ਪੂਰੀ ਵੈਨ ਹੀ ਸੜ ਗਈ। ਇਸ ਭਿਆਨਕ ਘਟਨਾ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁਖ ਪ੍ਰਗਟਾਇਆ ਹੈ।

File PhotoPhoto

ਇਸ ਦੇ ਨਾਲ ਉਹਨਾਂ ਨੇ ਘਟਨਾ ਦੀ ਮਜਿਸਟ੍ਰੇਟ ਜਾਂਚ ਦੇ ਆਦੇਸ਼ ਵੀ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਜਾਂਚ ਤੋਂ ਬਾਅਦ ਆਰੋਪੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਵੈਨ ਵਿਚ ਲੱਗੀ ਅੱਗ ਬਾਰੇ ਡ੍ਰਾਇਵਰ ਨੂੰ ਸੁਚੇਤ ਕੀਤਾ ਸੀ ਪਰ ਉਸ ਨੇ ਉਹਨਾਂ ਦੀਆਂ ਗੱਲਾਂ ‘ਤੇ ਧਿਆਨ ਨਹੀਂ ਦਿੱਤਾ।

PhotoPhoto

ਇਸ ਹਾਦਸੇ ਵਿਚ ਮਾਰੇ ਗਏ 4 ਬੱਚਿਆਂ ਵਿਚੋਂ 3 ਇਕ ਹੀ ਪਰਿਵਾਰ ਦੇ ਸਨ ਜੋ ਕਿ ਬਾਜਵਾ ਪਰਿਵਾਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿੰਦਾ ਬਚਣ ਵਾਲੇ ਬੱਚਿਆਂ ਵਿਚ ਢਾਈ ਸਾਲ ਦੀ ਇਕ ਬੱਚੀ ਅੱਜ ਪਹਿਲੇ ਦਿਨ ਹੀ ਸਕੂਲ ਗਈ ਸੀ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਭਾਰੀ ਗਿਣਤੀ ਵਿਚ ਇਕੱਠੇ ਹੋ ਕੇ ਸਕੂਲ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement