ਉਤਰਾਖੰਡ 'ਚ ਤਪੋਵਨ ਸੁਰੰਗ ਤੋਂ ਮਿਲੀਆਂ 2 ਹੋਰ ਲਾਸ਼ਾਂ, ਬਚਾਅ ਕਾਰਜ ਜਾਰੀ
Published : Feb 17, 2021, 7:28 am IST
Updated : Feb 17, 2021, 7:28 am IST
SHARE ARTICLE
image
image

ਉਤਰਾਖੰਡ 'ਚ ਤਪੋਵਨ ਸੁਰੰਗ ਤੋਂ ਮਿਲੀਆਂ 2 ਹੋਰ ਲਾਸ਼ਾਂ, ਬਚਾਅ ਕਾਰਜ ਜਾਰੀ


 ਮਰਨ ਵਾਲਿਆਂ ਦੀ ਗਿਣਤੀ 58 ਹੋਈ  


ਤਪੋਵਨ, 16 ਫ਼ਰਵਰੀ: ਉਤਰਾਖੰਡ ਦੀ ਆਫ਼ਤ ਪ੍ਰਭਾਵਤ ਤਪੋਵਨ ਸੁਰੰਗ ਤੋਂ ਮੰਗਲਵਾਰ ਨੂੰ  2 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ | ਪਿਛਲੇ ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਸੁਰੰਗ 'ਚ ਫਸੇ ਲੋਕਾਂ ਨੂੰ  ਬਾਹਰ ਕੱਢਣ ਲਈ ਫ਼ੌਜ ਸਣੇ ਵੱਖ-ਵੱਖ ਏਜੰਸੀਆਂ ਦੀ ਸਾਂਝੀ ਬਚਾਅ ਅਤੇ ਤਲਾਸ਼ੀ ਮੁਹਿੰਮ ਜੰਗੀ ਪੱਧਰ 'ਤੇ ਚੱਲ ਰਹੀ ਹੈ | ਲਾਸ਼ਾਂ ਨੂੰ  ਰਖਣ ਲਈ ਤਪੋਵਨ 'ਚ ਬਣਾਏ ਗਏ ਅਸਥਾਈ ਮੁਰਦਾਘਰ 'ਚ ਤਾਇਨਾਤ ਇਕ ਅਧਿਕਾਰੀ ਨੇ ਦਸਿਆ ਕਿ ਸੁਰੰਗ ਤੋਂ ਹੁਣ ਤਕ 11 ਲਾਸ਼ਾਂ ਕਢੀਆਂ ਜਾ ਚੁਕੀਆਂ ਹਨ |
7 ਫ਼ਰਵਰੀ ਨੂੰ  ਚਮੋਲੀ ਜ਼ਿਲ੍ਹੇ ਦੀ ਰਿਸ਼ੀਗੰਗਾ ਘਾਟੀ 'ਚ ਆਏ ਹੜ੍ਹ ਦੇ ਸਮੇਂ ਐੱਨ.ਟੀ.ਪੀ.ਸੀ. ਦੀ 520 ਮੈਗਾਵਾਟ ਤਪੋਵਨ-ਵਿਸ਼ਨੂੰਗਾੜ੍ਹ ਜਲ-ਬਿਜਲੀ ਪ੍ਰਾਜੈਕਟ ਦੀ ਇਸ ਸੁਰੰਗ 'ਚ ਲੋਕ ਕੰਮ ਕਰ ਰਹੇ ਸਨ | ਨਿਰਮਾਣ ਅਧੀਨ ਤਪੋਵਨ-ਵਿਸ਼ਨੂੰਗਾੜ੍ਹ ਪ੍ਰਾਜੈਕਟ ਨੂੰ  ਹੋਏ ਭਾਰੀ ਨੁਕਸਾਨ ਤੋਂ ਇਲਾਵਾ, ਰੈਂਣੀ 'ਚ ਸਥਿਤ 13.2 ਮੈਗਾਵਾਟ ਰਿਸ਼ੀਗੰਗਾ ਜਲ-ਬਿਜਲੀ ਪ੍ਰਾਜੈਕਟ ਵੀ ਹੜ੍ਹ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ | ਆਫ਼ਤ ਪੀੜਤ ਖੇਤਰ ਤੋਂ ਹੁਣ ਤਕ ਕੁਲ 58 ਲਾਸ਼ਾਂ ਬਰਾਮਦ ਕੀਤੀਆਂ ਹਨ ਜਦਕਿ 146 ਲੋਕ ਅਜੇ ਵੀ ਲਾਪਤਾ ਹਨ | (ਏਜੰਸੀ)
0------

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement