ਆਮ ਆਦਮੀ ਪਾਰਟੀ ਨੇ ਜਗਰਾਉਂ ਹਾਈਵੇ ਕੀਤਾ ਜਾਮ, ਮੁੜ ਵੋਟਾਂ ਦੀ ਗਿਣਤੀ ਕਰਾਉਣ ਦੀ ਕੀਤੀ ਮੰਗ
Published : Feb 17, 2021, 1:53 pm IST
Updated : Feb 17, 2021, 1:53 pm IST
SHARE ARTICLE
Bibi Manuke
Bibi Manuke

ਜਗਰਾਉਂ ਦੇ ਜ਼ਿਆਦਾਤਰ ਵਾਰਡਾਂ ਦੇ ਵਿੱਚ ਹੋਈ ਕਾਂਗਰਸ ਦੀ ਜਿੱਤ ਅਤੇ ਆਮ....

ਜਗਰਾਉਂ: ਜਗਰਾਉਂ ਦੇ ਜ਼ਿਆਦਾਤਰ ਵਾਰਡਾਂ ਦੇ ਵਿੱਚ ਹੋਈ ਕਾਂਗਰਸ ਦੀ ਜਿੱਤ ਅਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਖ਼ਾਤਾ ਨਾ ਖੁੱਲ੍ਹਣ ਕਰਕੇ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਵੱਲੋਂ ਜਗਰਾਉਂ ਹਾਈਵੇ ਜਾਮ ਕਰ ਦਿੱਤਾ ਗਿਆ ਹੈ ਅਤੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਮੁੜ ਤੋਂ ਵੋਟਾਂ ਦੀ ਗਿਣਤੀ ਕਰਵਾਈ ਜਾਵੇ ਕਿਉਂਕਿ ਵੋਟਾਂ ਦਾ ਘਪਲਾ ਕੀਤਾ ਗਿਆ ਹੈ।

sarbjeet kaur Manukesarbjeet kaur Manuke

ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਜਗਰਾਉਂ ਹਾਈਵੇ ਦਾ ਜਾਇਜ਼ਾ ਲਿਆ ਗਿਆ ਆਮ ਆਦਮੀ ਪਾਰਟੀ ਦੀ ਜਗਰਾਉਂ ਤੋਂ ਵਿਧਾਇਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਜਗਰਾਉਂ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਜਗਰਾਉਂ ਦੇ ਐੱਸਡੀਐੱਮ ਵੱਲੋਂ ਉਨ੍ਹਾਂ ਨੂੰ ਵੋਟਿੰਗ ਸੈਂਟਰ ਦੇ ਵਿਚ ਨਹੀਂ ਜਾਣ ਦਿੱਤਾ ਗਿਆ ਉਨ੍ਹਾਂ ਕਿਹਾ ਜਦੋਂ ਕਿ ਕਾਂਗਰਸ ਦੇ ਹਲਕਾ ਇੰਚਾਰਜ ਵੀ ਵੋਟਿੰਗ ਸੈਂਟਰ ਦੇ ਵਿੱਚ ਸਨ।

Sarabjit Kaur ManukeSarabjit Kaur Manuke

ਉਨ੍ਹਾਂ ਕਿਹਾ ਕਿ ਸਰਕਾਰ ਸਿੱਧੇ ਤੌਰ ਤੇ ਧੱਕਾ ਕਰ ਰਹੀ ਹੈ ਇੱਥੋਂ ਤੱਕ ਕਿ ਵੋਟਾਂ ਦਾ ਹਿਸਾਬ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਨਹੀਂ ਦਿੱਤਾ ਜਾ ਰਿਹਾ... ਉਨ੍ਹਾਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਖੁਦ ਆਪਣੀ ਅਗਵਾਈ ਦੇ ਵਿਚ ਮੁੜ ਤੋਂ ਵੋਟਾਂ ਦੀ ਗਿਣਤੀ ਕਰਵਾਉਣ ਦੀ ਮੰਗ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement