
ਗਲਵਾਨ ਘਾਟੀ ਦੇ ਸ਼ਹੀਦ ਗੁਰਤੇਜ ਸਿੰਘ 'ਤੇ ਬਣੇਗੀ ਹਿੰਦੀ ਫ਼ਿਲਮ
ਬੁਢਲਾਡਾ, 16 ਫ਼ਰਵਰੀ (ਕੁਲਵਿੰਦਰ ਚਹਿਲ): ਭਾਰਤ ਤੇ ਚੀਨੀ ਫ਼ੌਜੀਆਂ ਵਿਚਾਲੇ ਹੋਏ 15 ਜੂਨ 2020 ਨੂੰ ਸਰਹੱਦੀ ਮੁਕਾਬਲੇ ਦੌਰਾਨ ਭਾਰਤ ਦੇ ਸ਼ਹੀਦ ਹੋਏ 20 ਜਵਾਨਾਂ ਵਿਚ ਸ਼ਾਮਲ ਜ਼ਿਲ੍ਹਾ ਮਾਨਸਾ ਦੇ ਹਲਕਾ ਬੁਢਲਾਡਾ ਦੇ ਹਰਿਆਣਾ ਸਰਹੱਦ ਨਾਲ ਲਗਦੇ ਪਿੰਡ ਬੀਰੇਵਾਲ ਡੋਗਰਾ ਦੇ ਸ਼ਹੀਦ ਗੁਰਤੇਜ ਸਿੰਘ ਦੇ ਜੀਵਨ ਅਤੇ ਬਹਾਦਰੀ ਨੂੰ ਦਰਸਾਉਦੀਂ ਇਕ ਵੱਡੇ ਬਜਟ ਦੀ ਹਿੰਦੀ ਫ਼ਿਲਮ ਬਣਨ ਜਾ ਰਹੀ ਹੈ, ਜੋ 15 ਮਹੀਨਿਆਂ ਵਿਚ ਤਿਆਰ ਕਰ ਕੇ ਰਿਲੀਜ਼ ਕਰ ਦਿਤੀ ਜਾਵੇਗੀ | ਇਸ ਸਬੰਧੀ ਬੁਢਲਾਡਾ ਵਿਖੇ ਸ਼ਹੀਦ ਦੇ ਪਿਤਾ ਵਿਰਸਾ ਸਿੰਘ ਅਤੇ ਪਰਵਾਰਕ ਮੈਂਬਰਾਂ ਅਤੇ ਫ਼ਿਲਮ ਦੇ ਪ੍ਰੋਡਿਊਸਰ ਦਰਮਿਆਨ ਐਗਰੀਮੈਂਟ ਸਾਇਨ ਹੋ ਗਿਆ ਦਸਿਆ ਜਾ ਰਿਹਾ ਹੈ | ਇਸ ਫ਼ਿਲਮ ਸਬੰਧੀ ਬੇਸ਼ੱਕ ਕੋਈ ਅਧਿਕਾਰਤ ਸੂਚਨਾ ਨਹੀਂ ਮਿਲ ਸਕੀ ਪਰ ਕੱੁਝ ਕੁ ਮਿਲੀ ਜਾਣਕਾਰੀ ਅਨੁਸਾਰ ਕਿਸੇ ਨਾਮੀ ਐਕਟਰਸ ਭਾਗਿਆਸ਼੍ਰੀ ਦੇ ਬੇਟੇ ਨੂੰ ਗੁਰਤੇਜ ਸਿੰਘ ਦਾ ਕਿਰਦਾਰ ਦਿਤੇ ਜਾਣ ਦੀ ਸੰਭਾਵਨਾ ਹੈ |
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 26 ਜਨਵਰੀ ਨੂੰ ਭਾਰਤ ਸਰਕਾਰ ਵਲੋਂ ਇਸ ਸ਼ਹੀਦ ਨੂੰ ਵੀਰ ਚੱਕਰ ਦੇਣ ਦਾ ਐਲਾਨ ਵੀ ਕੀਤਾ ਜਾ ਚੁਕਾ ਹੈ |
ਫੋਟੋ ਨੰ-10
ਫੋਟੋ ਕੈਪਸ਼ਨ- ਸ਼ਹੀਦ ਗੁਰਤੇਜ ਸਿੰਘ ਦੀ ਤਸਵੀਰ ਅਤੇ ਐਗਰੀਮੈਂਟ ਸਾਈਨ ਕਰਦੇ ਹੋਏ ਪਰਵਾਰਕ ਮੈਂਬਰ ਸਮੇਤ ਫ਼ਿਲਮ ਇੰਡਸਟਰੀ ਦੇ ਲੋਕ |
Kuljit Mansa 16-02-21 6ile No. 2