
ਮੱਧ ਪ੍ਰਦੇਸ਼: ਨਹਿਰ 'ਚ ਡਿੱਗੀ ਬੱਸ
47 ਲਾਸ਼ਾਂ ਬਰਾਮਦ, ਮੈਜਿਸਟਰੇਟ ਜਾਂਚ ਦੇ ਹੁਕਮ
ਭੋਪਾਲ/ਸੀਧੀ/ਰੀਵਾ, 16 ਫ਼ਰਵਰੀ : ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ਵਿਚ ਰਾਮਪੁਰ ਨੈਨਿਕ ਥਾਣਾ ਇਲਾਕੇ ਵਿਚ ਮੰਗਲਵਾਰ ਸਵੇਰੇ ਸਵਾਰੀਆਂ ਨਾਲ ਭਰੀ ਇਕ ਬੱਸ ਪੁਲ ਤੋਂ ਨਹਿਰ ਵਿਚ ਡਿੱਗ ਗਈ | ਇਸ ਹਾਦਸੇ ਵਿਚ 20 ਔਰਤਾਂ ਸਣੇ 47 ਲੋਕਾਂ ਦੀ ਮੌਤ ਹੋ ਗਈ ਹੈ | ਉਥੇ, 7 ਲੋਕ ਤੈਰ ਕੇ ਸੁਰੱਖਿਅਤ ਨਹਿਰ ਵਿਚੋਂ ਬਾਹਰ ਆ ਗਏ |
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਰੀਵਾ ਦੇ ਮੰਡਲ ਕਮਿਸ਼ਨਰ ਰਾਕੇਸ਼ ਜੈਨ ਨੇ ਦਸਿਆ ਕਿ ਮੈਜਿਸਟਰੇਟ ਨੂੰ ਘਟਨਾ ਦੀ ਜਾਂਚ ਦੇ ਆਦੇਸ਼ ਦਿਤੇ ਗਏ ਹਨ | ਉਨ੍ਹਾਂ ਦਸਿਆ ਕਿ ਬਚਾਅ ਟੀਮਾਂ ਨੇ ਹੁਣ ਤਕ ਬਾਣਸਾਗਰ ਨਹਿਰ ਵਿਚੋਂ 47 ਲਾਸ਼ਾਂ ਬਰਾਮਦ ਕੀਤੀਆਂ ਹਨ | ਮਰਨ ਵਾਲਿਆਂ ਵਿਚ 21 ਔਰਤਾਂ, 24 ਪੁਰਸ਼ ਅਤੇ 2 ਬੱਚੇ ਸ਼ਾਮਲ ਹਨ | ਉਨ੍ਹਾਂ ਨੇ ਕਿਹਾ ਕਿ ਹਾਦਸੇ ਤੋਂ ਬਾਅਦ 7 ਲੋਕ ਸੁਰੱਖਿਅਤ ਨਦੀ ਵਿਚੋਂ ਬਾਹਰ ਤੈਰ ਕੇ ਆ ਗਏ | ਜੈਨ ਨੇ ਕਿਹਾ ਕਿ ਇਸ ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿਤੇ ਗਏ ਹਨ | ਉਨ੍ਹਾਂ ਕਿਹਾ ਕਿ ਇਹ ਘਟਨਾ ਸੀਧੀ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 80 ਕਿਲੋਮੀਟਰ ਦੂਰ ਪਟਨਾ ਪਿੰਡ ਵਿਚ ਵਾਪਰੀ | ਬੱਸ ਸੀਧੀ ਤੋਂ ਸਤਨਾ ਜਾ ਰਹੀ ਸੀ | ਉਨ੍ਹਾਂ ਦਸਿਆ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫ਼ੋਰਸ (ਐਸ.ਡੀ.ਆਰ.ਐਫ਼) ਅਤੇ ਸਥਾਨਕ ਪ੍ਰਸ਼ਾਸਨ ਦੀ ਟੀਮ ਅਜੇ ਵੀ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੀ ਹੋਈ ਹੈ | ਉਨ੍ਹਾਂ ਦਸਿਆ ਕਿ ਇਹ ਹਾਦਸਾ ਸਵੇਰੇ ਸਾਢੇ ਸੱਤ ਵਜੇ ਵਾਪਰਿਆ ਅਤੇ ਉਸ ਸਮੇਂ ਨਹਿਰ ਵਿਚ ਤਕਰੀਬਨ 25 ਫ਼ੁਟ ਡੂੰਘਾ ਪਾਣੀ ਸੀ |
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ | ਉਨ੍ਹਾਂ ਟਵੀਟ ਕੀਤਾ, Tਮੈਂ ਸੀਧੀ ਦੀ ਮੰਦਭਾਗੀ ਘਟਨਾ 'ਤੇ ਪ੍ਰਸ਼ਾਸਨ ਅਤੇ ਰਾਹਤ ਕਾਰਜਾਂ ਵਿਚ ਸ਼ਾਮਲ ਲੋਕਾਂ ਨਾਲ ਲਗਾਤਾਰ ਸੰਪਰਕ ਵਿਚ ਹਾਂ | ਮਨ ਬਹੁਤ ਦੁਖੀ ਹੈ |U
ਚੌਹਾਨ ਨੇ ਕਿਹਾ ਕਿ ਰਾਜ ਮੰਤਰੀ ਤੁਲਸੀਰਾਮ ਸਿਲਾਵਤ ਅਤੇ ਰਾਮਖੇਲਵਾਨ ਪਟੇਲ ਤੁਰਤ ਮੌਕੇ ਲਈ ਰਵਾਨਾ ਹੋ ਗਏ ਹਨ | ਉਨ੍ਹਾਂ ਦਸਿਆ ਕਿ ਹਾਦਸੇ ਸਮੇਂ ਇਹ ਬੱਸ ਸੀਧੀ ਤੋਂ ਸਤਨਾ ਜਾ ਰਹੀ ਸੀ | ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿਚ ਸਾਡੇ ਜੋ ਭੈਣ-ਭਰਾ ਨਹੀਂ ਰਹੇ, ਉਨ੍ਹਾਂ ਦੇ ਪ੍ਰਵਾਰ ਵਾਲਿਆਂ ਨੂੰ ਤੁਰਤ 5-5 ਲੱਖ ਰੁਪਏ ਦੀ
ਸਹਾਇਤਾ ਦਿਤੀ ਜਾਵੇਗੀ | ਮੇਰੀ ਅਪੀਲ ਹੈ ਕਿ ਹਰ ਕੋਈ ਸਬਰ ਰੱਖੇ |
ਉਥੇ, ਚਸ਼ਮਦੀਦਾਂ ਅਨੁਸਾਰ, ਜਦੋਂ ਇਹ ਹਾਦਸਾ ਵਾਪਰਿਆ, ਇਸ ਬੱਸ ਵਿਚ ਤਕਰੀਬਨ 50 ਯਾਤਰੀ ਸਵਾਰ ਸਨ | ਬੱਸ ਪੂਰੀ ਤਰ੍ਹਾਂ ਨਹਿਰ ਵਿਚ ਡੁੱਬ ਗਈ ਸੀ ਅਤੇ ਦਿਖਾਈ ਵੀ ਨਹੀਂ ਦੇ ਰਹੀ ਸੀ | ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਟਵੀਟ ਕੀਤਾ, Tਸੂਬੇ ਵਿਚ ਸੀਧੀ ਤੋਂ ਸਤਨਾ ਜਾ ਰਹੀ ਬੱਸ ਦੇ ਨਹਿਰ ਵਿਚ ਡਿੱਗ ਜਾਣ ਦੀ ਦੁਖਤ ਖ਼ਬਰ ਸਾਹਮਣੇ ਆਈ ਹੈ |'' (ਏਜੰਸੀ
ਡੱਬੀ