
ਦੇੇਸ਼ 'ਚ ਵੈਕਸੀਨ ਦੀਆਂ 87 ਲੱਖ ਤੋਂ ਵੱਧ ਖ਼ੁਰਾਕਾਂ ਦਿਤੀਆਂ : ਸਿਹਤ ਮੰਤਰਾਲਾ
ਨਵੀਂ ਦਿੱਲੀ, 16 ਫ਼ਰਵਰੀ: ਦੇਸ਼ 'ਚ ਕੋਵਿਡ-19 ਮਹਾਮਾਰੀ ਦੀ ਸਥਿਤੀ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲਾ ਅਤੇ ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਨੇ ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਕੀਤੀ | ਇਥੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦਸਿਆ ਕਿ ਹਾਲੇ ਤਕ ਦੇਸ਼ 'ਚ ਵੈਕਸੀਨ ਦੀਆਂ 87 ਲੱਖ 40 ਹਜ਼ਾਰ 595 ਖ਼ੁਰਾਕਾਂ ਦਿਤੀਆਂ ਜਾ ਚੁਕੀਆਂ ਹਨ | 85 ਲੱਖ 69 ਹਜ਼ਾਰ 917 ਲੋਕਾਂ ਨੂੰ ਪਹਿਲੀ ਖ਼ੁਰਾਕ ਦਿਤੀ ਜਦਕਿ ਇਕ ਲੱਖ 70 ਹਜ਼ਾਰ 678 ਲੋਕਾਂ ਨੂੰ ਦੂਜੀ ਖ਼ੁਰਾਕ ਦਿਤੀ ਗਈ |
ਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲੇ 1.40 ਲੱਖ ਤੋਂ ਵੀ ਘੱਟ ਬਚੇ ਹਨ | ਭੂਸ਼ਣ ਨੇ ਦਸਿਆ ਕਿ ਦੇਸ਼ ਦੇ ਕੁਲ ਸਰਗਰਮ ਮਾਮਲਿਆਂ ਦੇ 72 ਫ਼ੀ ਸਦੀ ਮਾਮਲੇ 2 ਸੂਬਿਆਂ ਤੋਂ ਹਨ | ਇਨ੍ਹਾਂ 'ਚੋਂ ਕੇਰਲ ਅਤੇ ਮਹਾਰਾਸ਼ਟਰ ਸ਼ਾਮਲ ਹਨ | ਕੇਰਲ 'ਚ ਕੋਰੋਨਾ ਇਨਫੈਕਸ਼ਨ ਦੇ 61,550 ਸਰਗਰਮ ਮਾਮਲੇ ਹਨ | ਉਥੇ ਹੀ ਮਹਾਰਾਸ਼ਟਰ 'ਚ ਇਨ੍ਹਾਂ ਦੀ ਗਿਣਤੀ 37,383 ਹੈ |
ਭੂਸ਼ਣ ਨੇ ਦਸਿਆ ਕਿ ਦੇਸ਼ 'ਚ ਪਿਛਲੇ 7 ਦਿਨਾਂ 'ਚ ਪ੍ਰਤੀ 10 ਲੱਖ ਦੀ ਆਬਾਦੀ 'ਤੇ 56 ਨਵੇਂ ਮਾਮਲੇ ਸਾਹਮਣੇ ਆਏ ਹਨ |
ਕੇਂਦਰੀ ਸਿਹਤ ਸਕੱਤਰimage ਨੇ ਦਸਿਆ ਕਿ ਰਾਜਸਥਾਨ, ਸਿੱਕਮ, ਝਾਰਖੰਡ, ਮਿਜ਼ੋਰਮ, ਕੇਰਲ, ਉੱਤਰ ਪ੍ਰਦੇਸ਼, ਉਡੀਸ਼ਾ, ਹਿਮਾਚਲ ਪ੍ਰਦੇਸ਼, ਤਿ੍ਪੁਰਾ, ਬਿਹਾਰ, ਛਤੀਸਗੜ੍ਹ, ਮੱਧ ਪ੍ਰਦੇਸ਼, ਉਤਰਾਖੰਡ ਅਤੇ ਲਕਸ਼ਦੀਪ 70 ਫ਼ੀ ਸਦੀ ਤੋਂ ਵੱਧ ਸਿਹਤ ਕਰਮੀਆਂ ਨੂੰ ਕੋਰੋਨਾ ਟੀਕੇ ਦੀ ਖ਼ੁਰਾਕ ਦਿਤੀ ਜਾ ਚੁਕੀ ਹੈ | (ਪੀਟੀਆਈ)
ਇਸ ਤੋਂ ਇਲਾਵਾ ਲੱਦਾਖ, ਝਾਰਖੰਡ, ਆਸਾਮ, ਉੱਤਰ ਪ੍ਰਦੇਸ਼, ਤੇਲੰਗਾਨਾ, ਤਿ੍ਪੁਰਾ, ਗੁਜਰਾਤ ਅਤੇ ਗੋਆ ਨੇ 60 ਫ਼ੀ ਸਦੀ ਯੋਗ