
ਕੁੱਲ 27 ਵਾਰਡਾਂ ਵਿਚੋਂ 14 ’ਤੇ ਕਾਂਗਰਸੀ ਉਮੀਦਵਾਰ ਜੇਤੂ
ਮਾਨਸਾ- 14 ਫਰਵਰੀ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਹੋਈ ਵੋਟਿੰਗ ਦੇ ਨਤੀਜਿਆਂ ਦਾ ਐਲ਼ਾਨ ਅੱਜ ਕਰ ਦਿੱਤਾ ਹੈ। ਇਸ ਦੌਰਾਨ ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਈ ਸੀ। ਰਾਜ ਚੋਣ ਕਮਿਸ਼ਨ ਅਨੁਸਾਰ ਮਿਊਂਸਪਲ ਚੋਣਾਂ ਲਈ ਕੁਲ 2302 ਵਾਰਡਾਂ ਲਈ 9222 ਉਮੀਦਵਾਰ ਚੋਣ ਮੈਦਾਨ ਵਿਚ ਹਨ। ਨਤੀਜਿਆਂ ਨੂੰ ਲੈ ਕੇ ਪੁਲਿਸ ਵਲੋਂ ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਸ਼ੁਰੂ ਹੋ ਚੁੱਕੀ ਹੈ।
ELECTIONS
ਮਾਨਸਾ ਜ਼ਿਲ੍ਹੇ ਵਿੱਚ ਵੋਟਿੰਗ ਦੇ ਨਤੀਜਿਆਂ ਦਾ ਐਲ਼ਾਨ ਕਰ ਦਿੱਤਾ ਗਿਆ ਹੈ। ਮਾਨਸਾ ਦੀ ਨਗਰ ਕੌਂਸਲ ਮਾਨਸਾ ਚੋਣਾਂ ਵਿਚ 27 ਵਾਰਡਾਂ ਚੋਂ 14 ਤੇ ਕਾਂਗਰਸ ਦਾ ਕਬਜ਼ਾ ਹੋਇਆ ਹੈ। ਨਗਰ ਕੌਂਸਲ ਮਾਨਸਾ ਦੇ ਕੁੱਲ 27 ਵਾਰਡਾਂ ਵਿਚੋਂ 14 ’ਤੇ ਕਾਂਗਰਸ, 2 ’ਤੇ ਸ਼੍ਰੋਮਣੀ ਅਕਾਲੀ ਦਲ, 3 ’ਤੇ ਆਪ ਅਤੇ 8 ਵਾਰਡਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ।
Congress
ਮਾਨਸਾ ਨਗਰ ਕੌਂਸਲ ਦੇ ਜੇਤੂ ਉਮੀਦਵਾਰ ਇਸ ਪ੍ਰਕਾਰ ਰਹੇ-
ਵਾਰਡ ਨੰਬਰ 1 ਤੋਂ ਜਸਬੀਰ ਕੌਰ (ਕਾਂਗਰਸ)
ਵਾਰਡ 2 ਤੋਂ ਰਾਮਪਾਲ ਸਿੰਘ (ਕਾਂਗਰਸ)
ਵਾਰਡ 3 ਤੋਂ ਰਿਮਪਲ ਰਾਣੀ (ਸ਼੍ਰੋਮਣੀ ਅਕਾਲੀ ਦਲ)
ਵਾਰਡ 4 ਤੋਂ ਦਵਿੰਦਰ ਜਿੰਦਲ (ਆਮ ਆਦਮੀ ਪਾਰਟੀ)
ਵਾਰਡ 5 ਤੋਂ ਕੁਲਵਿੰਦਰ ਕੌਰ (ਕਾਂਗਰਸ)
ਵਾਰਡ 6 ਤੋਂ ਅਮਨਦੀਪ ਸਿੰਘ (ਆਜ਼ਾਦ)
ਵਾਰਡ ਨੰਬਰ 7 ਤੋਂ ਰੇਖਾ ਰਾਣੀ (ਕਾਂਗਰਸ)
ਵਾਰਡ ਨੰਬਰ 8 ਪਵਨ ਕੁਮਾਰ (ਕਾਂਗਰਸ)
ਵਾਰਡ ਨੰਬਰ 9 ਕ੍ਰਿਸ਼ਨਾ ਦੇਵੀ (ਕਾਂਗਰਸ)
ਵਾਰਡ ਨੰਬਰ10 ਅਰਿਨਾਸ਼ ਕੰਚਨ ਸੇਠੀ (ਆਜਾਦ )
ਵਾਰਡ ਨੰਬਰ 11 ਸਿਮਰਨਜੀਤ ਕੌਰ (ਆਜਾਦ)
ਵਾਰਡ ਨੰਬਰ 12 ਪ੍ਰੇਮ ਸਾਗਰ ਭੋਲਾ (ਕਾਂਗਰਸ)
ਵਾਰਡ ਨੰਬਰ 13 ਰੰਜਨਾ ਮਿੱਤਲ (ਕਾਂਗਰਸ)
ਵਾਰਡ ਨੰਬਰ 14 ਸੁਨੀਲ ਕੁਮਾਰ ( ਆਜਾਦ)
ਵਾਰਡ ਨੰਬਰ 15 ਪ੍ਰਵੀਨ ਰਾਣੀ (ਸ਼੍ਰੋਮਣੀ ਅਕਾਲੀ ਦਲ)
ਵਾਰਡ ਨੰਬਰ 16 ਅਜੈ ਕੁਮਾਰ ਬੋਨੀ (ਆਜਾਦ)
ਵਾਰਡ ਨੰਬਰ 17 ਜਸਵੀਰ ਕੌਰ (ਕਾਂਗਰਸ)
ਵਾਰਡ ਨੰਬਰ 18 ਨੇਮ ਚੰਦ (ਕਾਂਗਰਸ)
ਵਾਰਡ ਨੰਬਰ 19 ਕਮਲੇਸ਼ ਰਾਣੀ (ਆਜਾਦ)
ਵਾਰਡ ਨੰਬਰ 20 ਵਿਸ਼ਾਲ ਜੈਨ (ਕਾਂਗਰਸ)
ਵਾਰਡ ਨੰਬਰ 21ਅਯੂਸੀ ਸ਼ਰਮਾ (ਕਾਂਗਰਸ)
ਵਾਰਡ ਨੰਬਰ 22 ਪ੍ਰਵੀਨ ਗਰਗ (ਆਜਾਦ)
ਵਾਰਡ ਨੰਬਰ 23 ਸੈਲੀ ਰਾਣੀ (ਆਜਾਦ)
ਵਾਰਡ ਨੰਬਰ 24 ਵਿਜੈ ਕੁਮਾਰ (ਕਾਂਗਰਸ)
ਵਾਰਡ ਨੰਬਰ 25 ਰਾਣੀ (ਆਮ ਆਦਮੀ ਪਾਰਟੀ)
ਵਾਰਡ ਨੰਬਰ 26 ਕ੍ਰਿਸ਼ਨ ਸਿੰਘ (ਆਮ ਆਦਮੀ ਪਾਰਟੀ)
ਵਾਰਡ ਨੰਬਰ 27 ਸੰਦੀਪ ਮਹੰਤ (ਕਾਂਗਰਸ)