
ਬਰਨਾਲਾ ਦੇ ਆਏ ਚੋਣ ਨਤੀਜਿਆਂ ਵਿਚ ਕਾਂਗਰਸ ਨੇ ਸ਼ਹਿਰ ਦੇ 31 ਵਾਰਡਾਂ ਵਿਚੋਂ 16 ਵਾਰਡਾਂ ਵਿਚ ਜਿੱਤ ਹਾਸਲ ਕਰਕੇ ਸਪਸ਼ਟ ਬਹੁਮਤ ਪ੍ਰਾਪਤ ਕਰ ਲਿਆ ਹੈ।
ਚੰਡੀਗੜ੍ਹ: 14 ਫਰਵਰੀ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਹੋਈ ਵੋਟਿੰਗ ਦੇ ਨਤੀਜਿਆਂ ਦਾ ਐਲ਼ਾਨ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਈ ਸੀ। ਰਾਜ ਚੋਣ ਕਮਿਸ਼ਨ ਅਨੁਸਾਰ ਮਿਊਂਸਪਲ ਚੋਣਾਂ ਲਈ ਕੁਲ 2302 ਵਾਰਡਾਂ ਲਈ 9222 ਉਮੀਦਵਾਰ ਚੋਣ ਮੈਦਾਨ ਵਿਚ ਸਨ ਤੇ ਉਨ੍ਹਾਂ ਦੇ ਨਤੀਜੇ ਆ ਚੁਕੇ ਹਨ। ਜਿਆਦਾਤਰ ਜਿਲ੍ਹਿਆਂ ਵਿਚ ਕਾਂਗਰਸ ਉਮੀਦਵਾਰਾਂ ਦੀ ਜਿੱਤ ਹੋਈ ਹੈ।
Punjab Municipal Election 2021
ਹਰਿਆਣਾ ਨਗਰ ਕੌਂਸਲ
ਹਰਿਆਣਾ ਦੇ 11 ਵਾਰਡਾਂ ਦੀਆਂ ਚੋਣਾਂ ਦੇ ਆਏ ਨਤੀਜਿਆਂ 'ਚ ਕਾਂਗਰਸ ਪਾਰਟੀ ਦਾ ਕਬਜਾ ਹੋਇਆ। ਐਲਾਨੇ ਗਏ ਨਤੀਜਿਆਂ 'ਚ ਕਾਂਗਰਸ ਦੇ 7,ਆਜ਼ਾਦ ਦੇ 3,ਤੇ ਅਕਾਲੀ ਦਲ ਦਾ 1 ਉਮੀਦਵਾਰ ਜੇਤੂ ਰਿਹਾ ਜਦਕਿ ਭਾਜਪਾ ਤੇ ਆਮ ਆਦਮੀ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ।
ਗਿੱਦੜਬਾਹਾ ਨਗਰ ਕੌਂਸਲ
ਗਿੱਦੜਬਾਹਾ ਨਗਰ ਕੌਂਸਲ ਗਿੱਦੜਬਾਹਾ ਦੀਆਂ ਚੋਣਾਂ ’ਚ ਅੱਜ ਹੋਈ ਗਿਣਤੀ ਵਿਚ 19 ਵਾਰਡਾਂ ਵਿਚੋਂ 18 ਵਾਰਡ ’ਚ ਕਾਂਗਰਸ ਪਾਰਟੀ ਅਤੇ 1 ਅਜ਼ਾਦ ਉਮੀਦਵਾਰ ਜੇਤੂ ਰਿਹਾ।
election
ਚਮਕੌਰ ਸਾਹਿਬ ਚੋਣਾਂ ਦੇ ਆਏ ਨਤੀਜੇ
ਚਮਕੌਰ ਸਾਹਿਬ ਨਗਰ ਪੰਚਾਇਤ ਦੇ 13 ਵਾਰਡਾ ਦੀ ਚੋਣ ਵਿੱਚ ਫਾਈਨਲ ਨਤੀਜਿਆਂ ਵਿਚ ਕਾਂਗਰਸ ਦੇ 9 ੳਮੀਦਵਾਰ 1 ਕਾਂਗਰਸ ਦੀ ਹਮਾਇਤ ਦੀ ਹਾਸਲ ਆਜਾਦ ਉਮੀਦਵਾਰ ਤੇ 3 ਮਾਂਗਟ ਧੜੇ ਦੇ ੳਮੀਦਵਾਰ ਜੇਤੂ ਰਹੇ ਹਨ।
Electionਬਰਨਾਲਾ ਨਗਰ ਕੌਂਸਲ
ਬਰਨਾਲਾ ਦੇ ਆਏ ਚੋਣ ਨਤੀਜਿਆਂ ਵਿਚ ਕਾਂਗਰਸ ਨੇ ਸ਼ਹਿਰ ਦੇ 31 ਵਾਰਡਾਂ ਵਿਚੋਂ 16 ਵਾਰਡਾਂ ਵਿਚ ਜਿੱਤ ਹਾਸਲ ਕਰਕੇ ਸਪਸ਼ਟ ਬਹੁਮਤ ਪ੍ਰਾਪਤ ਕਰ ਲਿਆ ਹੈ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ 4, ਆਮ ਆਦਮੀ ਪਾਰਟੀ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 8 ਵਾਰਡਾਂ ਵਿਚ ਜਿੱਤ ਹਾਸਲ ਕੀਤੀ ਹੈ।