ਗੋਧਰਾ ਕਾਂਡ ਦਾ ਮੁੱਖ ਦੋਸ਼ੀ 19 ਸਾਲ ਬਾਅਦ ਗੁਜਰਾਤ 'ਚੋਂ ਗਿ੍ਫ਼ਤਾਰ
Published : Feb 17, 2021, 7:27 am IST
Updated : Feb 17, 2021, 7:27 am IST
SHARE ARTICLE
image
image

ਗੋਧਰਾ ਕਾਂਡ ਦਾ ਮੁੱਖ ਦੋਸ਼ੀ 19 ਸਾਲ ਬਾਅਦ ਗੁਜਰਾਤ 'ਚੋਂ ਗਿ੍ਫ਼ਤਾਰ


ਅਹਿਮਦਾਬਾਦ, 16 ਫ਼ਰਵਰੀ: ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਗੋਧਰਾ ਸਟੇਸ਼ਨ 'ਤੇ ਸਾਬਰਮਤੀ ਐਕਸਪ੍ਰੈੱਸ ਰੇਲ ਗੱਡੀ 'ਚ ਅੱਗ ਲਾਈ ਗਈ ਸੀ | ਤਕਰੀਬਨ 19 ਸਾਲ ਪਹਿਲਾਂ ਵਾਪਰੀ ਇਸ ਘਟਨਾ ਵਿਚ 59 ਕਾਰਸੇਵਕਾਂ ਦੀ ਮੌਤ ਹੋ ਗਈ ਸੀ | ਇਸ ਘਟਨਾ ਨੂੰ  ਅੰਜਾਮ ਦੇਣ ਵਾਲੇ ਮੁੱਖ ਦੋਸ਼ੀਆਂ 'ਚੋਂ ਇਕ ਰਫੀਕ ਹੁਸੈਨ ਭਟੁਕ ਨੂੰ  ਗੋਧਰਾ ਸ਼ਹਿਰ ਤੋਂ ਗਿ੍ਫ਼ਤਾਰ ਕੀਤਾ ਹੈ | 
ਪੁਲਿਸ ਨੇ ਉਸ ਨੂੰ  ਇਕ ਗੁਪਤ ਸੂਚਨਾ ਮਿਲਣ ਤੋਂ ਬਾਅਦ ਫੜਿ੍ਹਆ ਸੀ | ਇਕ ਅਧਿਕਾਰੀ ਨੇ ਸੋਮਵਾਰ ਨੂੰ  ਇਹ ਜਾਣਕਾਰੀ ਦਿਤੀ | 
ਪੰਚਮਹਿਲ ਜ਼ਿਲ੍ਹੇ ਦੀ ਪੁਲਿਸ ਮੁਖੀ ਲੀਨਾ ਪਾਟਿਲ ਨੇ ਕਿਹਾ ਕਿ 51 ਸਾਲਾ ਭਟੁਕ ਦੋਸ਼ੀਆਂ ਦੇ ਉਸ ਮੁੱਖ ਸਮੂਹ ਦਾ ਹਿੱਸਾ ਸੀ ਜੋ ਕਿ ਪੂਰੀ ਸਾਜ਼ਸ਼ 'ਚ ਸ਼ਾਮਲ ਸੀ | ਭਟੁਕ ਪਿਛਲੇ ਤਕਰੀਬਨ 19 ਸਾਲਾਂ ਤੋਂ ਫ਼ਰਾਰ ਸੀ | 
ਪਾਟਿਲ ਨੇ ਦਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਗੋਧਰਾ ਪੁਲਿਸ ਨੇ ਐਤਵਾਰ ਰਾਤ ਰੇਲਵੇ ਸਟੇਸ਼ਨ ਨੇੜੇ ਸਥਿਤ ਇਕ ਘਰ 'ਚ ਛਾਪੇਮਾਰੀ ਕੀਤੀ ਅਤੇ ਭਟੁਕ ਨੂੰ  ਉਥੋਂ ਗਿ੍ਫ਼ਤਾਰ ਕੀਤਾ | (ਪੀਟੀਆਈ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement