
ਜੇ ਕੋਈ ਪੱਤਰ ਮੇਰੇ ਕੋਲ ਪਹੁੰਚਦਾ ਵੀ ਹੈ ਤਾਂ ਮੈਂ ਉਸ ਦਾ ਢੁਕਵਾਂ ਤੇ ਠੋਕ ਕੇ ਜਵਾਬ ਦੇਣਗੇ।
ਬਰਨਾਲਾ- ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੇਵਲ ਢਿੱਲੋਂ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਇਸ ਬਾਰੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਇਕ ਪੱਤਰ ਜਾਰੀ ਕਰ ਕੇ ਲਿਖਿਆ ਹੈ, ਜਿਸ ਵਿਚ ਅਨੁਸ਼ਾਸਨੀ ਕਮੇਟੀ ਨੇ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ।
ਇਸ ਖ਼ਬਰ ਦੀ ਜਾਣਕਾਰੀ ਜਦੋਂ ਸੋਸ਼ਲ ਮੀਡੀਆ ਰਾਂਹੀ ਕੇਵਲ ਢਿੱਲੋਂ ਨੂੰ ਮਿਲੀ ਤਾਂ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਉਹਨਾਂ ਨੂੰ ਅਜੇ ਤੱਕ ਪਾਰਟੀ ਵੱਲੋਂ ਕੋਈ ਵੀ ਪੱਤਰ ਨਹੀਂ ਮਿਲਿਆ ਪਰ ਜੇ ਕੋਈ ਪੱਤਰ ਉਹਨਾਂ ਕੋਲ ਪਹੁੰਚਦਾ ਵੀ ਹੈ ਤਾਂ ਉਹ ਉਸ ਦਾ ਢੁਕਵਾਂ ਤੇ ਠੋਕ ਕੇ ਜਵਾਬ ਦੇਣਗੇ।
kewal Singh Dhillon
ਕਾਂਗਰਸ ਨੇ ਇਸ ਵਾਰ ਕੇਵਲ ਢਿੱਲੋਂ ਦੀ ਟਿਕਟ ਕੱਟ ਕੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਪੁੱਤਰ ਮਨੀਸ਼ ਬਾਂਸਲ ਨੂੰ ਦਿੱਤੀ ਹੈ। ਉਦੋਂ ਤੋਂ ਹੀ ਢਿੱਲੋਂ ਪਾਰਟੀ ਤੋਂ ਨਾਰਾਜ਼ ਸਨ ਅਤੇ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਹਿੱਸਾ ਲੈ ਰਹੇ ਸਨ। ਟਿਕਟ ਕੱਟੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਢਿੱਲੋਂ ਨੂੰ ਮਨਾਉਣ ਲਈ ਬਰਨਾਲਾ ਕੋਠੀ ਪਹੁੰਚੇ ਸਨ। ਉਸ ਸਮੇਂ ਕੇਵਲ ਢਿੱਲੋਂ ਨੇ ਹਾਮੀ ਭਰੀ ਸੀ ਪਰ ਫਿਰ ਵੀ ਉਹ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਹਿੱਸਾ ਲੈ ਰਹੇ ਸਨ। ਉਹਨਾਂ ਦੀਆਂ ਸਰਗਰਮੀਆਂ ਲਗਾਤਾਰ ਪਾਰਟੀ ਦੀ ਨਜ਼ਰ ਵਿਚ ਸਨ।