ਜਦੋਂ ਸਾਡੇ ਕਿਸਾਨ ਸੜਕਾਂ 'ਤੇ ਸੀ ਉਦੋਂ PM ਨੂੰ ਪੰਜਾਬ ਯਾਦ ਨਹੀਂ ਆਇਆ -  ਰਵਨੀਤ ਬਿੱਟੂ
Published : Feb 17, 2022, 3:23 pm IST
Updated : Feb 17, 2022, 3:23 pm IST
SHARE ARTICLE
Ravneet Modi
Ravneet Modi

ਕੇਜਰੀਵਾਲ ਨੇ ਵੀ ਕੇਂਦਰ ਸਰਕਾਰ ਨਾਲ ਰਲ ਕੇ ਕਿਸਾਨਾਂ ਦੇ ਰਾਹਾਂ 'ਚ ਬੈਰੀਕੇਡ ਲਗਵਾਏ ਤੇ ਸੜਕਾਂ 'ਤੇ ਕਿੱਲ ਗੱਡੇ

 

ਪਠਾਨਕੋਟ - ਅੱਜ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਪਠਾਨਕੋਟ ਵਿਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਉਹਨਾਂ ਦੇ ਇਸ ਰੈਲੀ ਵਿਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਧਮਾਕੇਦਾਰ ਪੀਚ ਦਿੱਤੀ ਤੇ ਵਿਰੋਧੀਆ 'ਤੇ ਨਿਸ਼ਾਨੇ ਸਾਧੇ।  ਰਵਨੀਤ ਬਿੱਟੂ ਨੇ ਕਿਹਾ ਕਿ ਦੇਸ਼ ਦਾ ਕਿਹੜਾ ਪ੍ਰਧਾਨ ਮੰਤਰੀ ਹੈ ਜੋ ਇਸ ਦੇਸ਼ ਲਈ ਟੁਕੜੇ-ਟੁਕੜੇ ਕਰਵਾ ਗਿਆ? ਉਹਨਾਂ ਨੇ ਪ੍ਰਿਯੰਕਾ ਗਾਂਧੀ ਨੂੰ ਲੈ ਕੇ ਕਿਹਾ ਕਿ ਦੇਸ਼ ਪ੍ਰੇਮ ਪ੍ਰਿਯੰਕਾ ਗਾਂਧੀ ਦੇ ਚਿਹਰੇ ਤੋਂ ਹੀ ਝਲਕਦਾ ਹੈ। ਉਹਨਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਦੇ ਚਿਹਰੇ ਤੋਂ ਹੀ ਝਲਕਦਾ ਹੈ ਕਿ ਉਹ ਦੇਸ਼ ਦੀ ਆਨ-ਬਾਨ ਤੇ ਸਾਨ, ਦੇਸ਼ ਦੀ ਇੱਜ਼ਤ ਦੇਸ਼ ਦੀ ਧੀ  ਹੈ।

Ravneet Bittu Ravneet Bittu

ਉਹਨਾਂ ਕਿਹਾ ਕਿ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਵੀ ਪੰਜਾਬ ਆ ਕੇ ਭਾਸ਼ਨ ਦਿੰਦੇ ਰਹੇ ਹਨ ਤੇ ਦੇਸ਼ ਨੂੰ ਅੱਗੇ ਪਹੁੰਚਾਉਣ ਦੀ ਗੱਲ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਨੇ ਪੰਜਾਬ ਵਿਚੋਂ ਅਤਿਵਾਦ ਖ਼ਤਮ ਕੀਤਾ ਪਰ ਜਦੋਂ ਕਦੇ ਪਹਿਲਾਂ ਕਾਂਗਰਸ ਦੇ 4 ਵਿਅਕਤੀ ਵੀ ਇਕੱਠੇ ਹੁੰਦੇ ਸਨ ਤਾਂ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਸੀ ਤੇ ਸ਼ਹੀਦ ਕਰ ਦਿੱਤਾ ਜਾਂਦਾ ਸੀ। ਰਵਨੀਤ ਬਿੱਟੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ ਪੰਜਾਬ ਵਿਚ ਅਮਨ ਸ਼ਾਂਤੀ ਲਿਆਂਦੀ ਉਹਨਾਂ ਦੇ ਬੰਬ ਨਾਲ ਟੁਕੜੇ-ਟੁਕੜੇ ਹੋ ਗਏ ਪਰ ਉਹਨਾਂ ਦੇ ਜਾਣ ਤੋਂ ਬਾਅਦ ਪੰਜਾਬ ਅਮਨ ਸ਼ਾਂਤੀ ਵਿਚ ਵੱਸਦਾ ਹੈ।

Ravneet Bittu Ravneet Bittu

ਰਵਨੀਤ ਬਿੱਟੂ ਨੇ ਪੀਐੱਮ ਮੋਦੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਜਦੋਂ ਸਾਡੇ ਕਿਸਾਨ ਬਾਰਡਰਾਂ 'ਤੇ ਸਾਲ ਤੋਂ ਉੱਪਰ ਬੈਠੇ ਰਹੇ ਤੇ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਉਸ ਸਮੇਂ ਮੋਦੀ ਜੀ ਨੂੰ ਪੰਜਾਬ ਯਾਦ ਨਹੀਂ ਆਇਆ ਤੇ ਹੁਣ ਪੰਜਾਬ ਦਾ ਭਲਾ ਕਰਨ ਚੱਲੇ ਨੇ। ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  'ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਕੇਜਰੀਵਾਲ ਨੇ ਵੀ ਕੇਂਦਰ ਸਰਕਾਰ ਨਾਲ ਰਲ ਕੇ ਕਿਸਾਨਾਂ ਦੇ ਰਾਹਾਂ 'ਚ ਬੈਰੀਕੇਡ ਲਗਵਾਏ ਤੇ ਸੜਕਾਂ 'ਤੇ ਕਿੱਲ ਗੱਡੇ, ਉਹਨਾਂ ਕਿਹਾ ਕਿ ਪੰਜਾਬੀ ਇਹਨਾਂ ਦੀਆਂ ਇਸ ਕਰਤੂਤਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੇ। ਉਹਨਾਂ ਕਿਹਾ ਕਿ ਅਕਾਲੀ ਆਪ ਕਿਤੇ ਕਿਤੇ ਨੇ ਪਰ ਕਾਂਗਰਸੀ ਹਰ ਜਗ੍ਹਾ ਨੇ ਤੇ ਕਾਂਗਰਸ ਨੂੰ ਜਿਤਾਉਂ ਲਈ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਤੇ ਕਾਂਗਰਸ ਦੀ ਹੀ ਸਰਕਾਰ ਬਣੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement