ਰਾਹੁਲ ਗਾਂਧੀ ਨੇ ਵਿਰੋਧੀਆਂ 'ਤੇ ਸਾਧੇ ਨਿਸ਼ਾਨੇ, ''ਕਾਂਗਰਸ ਹੀ ਪੰਜਾਬ ਤੇ ਦੇਸ਼ ਲਈ ਫ਼ਿਕਰਮੰਦ ਪਾਰਟੀ''
Published : Feb 17, 2022, 4:55 pm IST
Updated : Feb 17, 2022, 4:55 pm IST
SHARE ARTICLE
Rahul Gandhi
Rahul Gandhi

ਜੇ ਦਿੱਲੀ ਵਿਚ ਮੁਹੱਲਾ ਕਲੀਨਿਕ ਕੰਮ ਕਰਦੇ ਹੁੰਦੇ ਤਾਂ ਲੋਕ ਨਾ ਮਰਦੇ। ਇਹ ਵਿਰੋਧੀ ਪਾਰਟੀਆਂ ਕਹਿੰਦੀਆਂ ਹੀ ਨੇ ਕਰਦੀਆਂ ਨਹੀਂ। 

 

ਬੱਸੀ ਪਠਾਣਾਂ - ਰਾਹੁਲ ਗਾਂਧੀ ਨੇ ਬੱਸੀ ਪਠਾਣਾਂ ਦੇ ਕਾਂਗਰਸੀ ਉਮੀਦਵਾਰਾਂ ਲਈ ਅੱਜ ਚੋਣ ਪ੍ਰਚਾਰ ਕੀਤਾ ਤੇ ਇਸ ਰੈਲੀ ਵਿਚ ਲੋਕਾਂ ਨੂੰ ਸੰਬੋਧਨ ਕਰ ਕੇ ਉਹਨਾਂ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਕਈ ਵਾਅਦੇ ਕਰ ਰਹੀਆਂ ਹਨ। ਭਾਜਪਾ ਕੁੱਝ ਕਹਿੰਦੀ ਹੈ, ਅਕਾਲੀ ਦਲ ਕੁੱਝ ਕਹਿੰਦਾ ਹੈ ਤੇ ਆਪ ਕੁੱਝ ਕਹਿ ਰਹੀ ਹੈ ਤੇ ਕੱਲ੍ਹ ਅਮਿਤ ਸ਼ਾਹ ਜੀ ਪੰਜਾਬ ਆਏ ਤੇ ਉਹਨਾਂ ਨੇ ਨਸ਼ੇ ਬਾਰ ਗੱਲ ਕੀਤੀ ਤੇ ਕਿਹਾ ਕਿ ਜੇ ਭਾਜਪਾ ਦੀ ਸਰਕਾਰ ਆਈ ਤਾਂ ਨਸ਼ੇ ਨਾਲ ਲੜਨ ਲਈ ਅਸੀਂ ਇਕ ਇੰਸਟੀਚਿਊਟ ਬਣਾਵਾਂਗੇ ਤੇ ਮੈਨੂੰ ਯਾਦ ਹੈ ਕਿ ਜਦੋਂ ਮੈਂ 2013 ਵਿਚ ਪੰਜਾਬ ਯੂਨੀਵਰਸਿਟੀ ਵਿਚ ਆਇਆ ਸੀ ਤੇ ਉੱਥੇ ਮੈਂ ਨਸ਼ਿਆ ਬਾਰੇ ਗੱਲ ਕਰ ਰਿਹਾ ਸੀ।

Rahul Gandhi Rahul Gandhi

ਮੈਂ ਕਿਹਾ ਸੀ ਕਿ ਪੰਜਾਬ ਦੇ ਨੌਜਵਾਨਾਂ ਸਾਹਮਣੇ ਸਭ ਤੋਂ ਵੱਡਾ ਖ਼ਤਰਾ ਨਸ਼ਾ ਹੈ। ਉਸ ਸਮੇਂ ਭਾਜਪਾ, ਅਕਾਲੀ ਦਲ ਦੇ ਮੁੱਖ ਮੰਤਰੀ ਨੇ ਮੇਰਾ ਮਜ਼ਾਕ ਉਡਾਇਆ ਸੀ ਕਿ ਰਾਹੁਲ ਗਾਂਧੀ ਗਲਤ ਬੋਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਕੋਈ ਨਸ਼ੇ ਦਾ ਮੁੱਦਾ ਨਹੀਂ ਹੈ, ਉਸ ਸਮੇਂ ਅਕਾਲੀਆਂ ਦਾ ਭਾਜਪਾ ਨਾਲ ਗਠਜੋੜ ਸੀ ਤੇ ਉਸ ਸਮੇਂ ਮੋਦੀ ਜੀ ਤੇ ਅਮਿਤ ਸ਼ਾਹ ਨੇ ਨਸ਼ਿਆ ਬਾਰੇ ਗੱਲ ਨਹੀਂ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ 2014 ਵਿਚ ਵੀ ਮੋਦੀ ਜੀ ਕਹਿੰਦੇ ਸਨ ਕਿ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਉਸ ਸਮੇਂ ਮੋਦੀ ਜੀ ਕਹਿੰਦੇ ਸਨ ਕਿ ਹਰ ਨਾਗਿਰਕ ਦੇ ਅਕਾਊਂਟ ਵਿਚ 15 ਲੱਖ ਰੁਪਏ ਪਾਵਾਂਗੇ ਪਰ ਹੁਣ ਕਿਉਂ ਨਹੀਂ ਬੋਲਦੇ।

Rahul gandhi Rahul gandhi

ਹੁਣ ਉਹਨਾਂ ਦੀ ਸਰਕਾਰ ਵੱਲੋਂ ਰੁਜ਼ਗਾਰ ਦੇਣ ਦੀ ਗੱਲ ਨਹੀਂ ਕਹੀ ਜਾਂਦੀ ਜਦਕਿ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ ਹੈ ਤੇ ਬੇਰੁਜ਼ਗਾਰੀ ਕਿਉਂ ਵਧੀ ਕਿਉਂਕਿ ਮੋਦੀ ਨੇ ਨੋਟਬੰਦੀ ਕੀਤੀ, ਗਲਤ ਜੀਐੱਸਟੀ ਲਾਗੂ ਕੀਤਾ, ਕੋਰੋਨਾ ਕਾਲ ਵਿਚ ਮਦਦ ਨਹੀਂ ਕੀਤੀ। ਛੋਟੇ ਕਾਰੋਬਾਰੀਆਂ ਦੀ ਮਦਦ ਨਹੀਂ ਕੀਤੀ ਪਰ ਮੈਂ ਕੋਰੋਨਾ  ਕਾਲ ਵਿਚ ਕਿਹਾ ਕਿ ਖਤਰਨਾਕ ਬਿਮਾਰੀ ਹੈ ਲੱਖਾਂ ਲੋਕ ਮਰਨਗੇ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਪੰਜਾਬ ਵਿਚ ਕੀਤੀ, ਸਿਰਫ਼ ਕਾਂਗਰਸ ਹੀ ਪੰਜਾਬ ਤੇ ਦੇਸ਼ ਲਈ ਫਿਕਰਮੰਦ ਹੈ ਹੋਰ ਕੋਈ ਨਹੀਂ।

Rahul Gandhi vs Narendra ModiRahul Gandhi, Narendra Modi

ਰਾਹੁਲ ਗਾਂਧੀ ਨੇ ਕਿਹਾ ਕਿ ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਨੇ ਕਿਹਾ ਕਿ ਨਹੀਂ ਰਾਹੁਲ ਗਾਂਦੀ ਗਲਤ ਜਾਣਕਾਰੀ ਦੇ ਰਿਹਾ ਹੈ। ਸਾਨੂੰ ਮੋਦੀ ਨੇ ਕਿਹਾ ਕਿ ਥਾਲੀ ਵਜਾਓ, ਮੋਬਾਇਲ ਫੋਨ ਦੀ ਲਾਈਟ ਜਗਾਓ ਪਰ ਹੋਰ ਕਿਸੇ ਦੇਸ਼ ਦੇ ਨੇਤਾ ਨੇ ਨਹੀਂ ਕਿਹਾ ਕਿ ਥਾਲੀ ਵਜਾਓ ਤਾੜੀ ਵਜਾਓ ਕਿਉਂਕਿ ਉਹਨਾਂ ਨੇ ਤਿਆਰੀਆਂ ਕੀਤੀਆਂ ਸਨ ਕੋਰੋਨਾ ਕਾਲ ਦੌਰਾਨ। ਕੇਜਰੀਵਾਲ ਬਾਰੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਆ ਕੇ ਦਿੱਲੀ ਦੇ ਮੁਹੱਲਾ ਕਲੀਨਿਕ ਬਾਰੇ ਦੱਸਦੇ ਨੇ ਪਰ ਸਭ ਤੋਂ ਪਹਿਲਾਂ ਮੁਹੱਵਲਾ ਕਲੀਨਿਕ ਸ਼ੀਲਾ ਦਿਕਸ਼ਿਤ ਨੇ ਬਣਾਏ ਸਨ। ਉਹਨਾਂ ਕੇਜਰੀਵਾਲ ਨੂੰ ਪੁੱਛਿਆ ਕਿ ਕੋਰੋਨਾ ਕਾਲ ਵਿਚ ਉਹਨਾਂ ਦੇ ਮੁਹੱਲਾ ਕਲੀਨਿਕ ਕਿੱਥੇ ਸਨ? ਜੇ ਮੁਹੱਲਾ ਕਲੀਨਿਕ ਹੈ ਵੀ ਸੀ ਤਾਂ ਦਿੱਲੀ ਵਿਚ ਹਜ਼ਾਰਾ ਲੋਕ ਕਿਉਂ ਮਰੇ। ਉਹਨਾਂ ਨੇ ਕਿਹਾ ਕਿ ਜੇ ਦਿੱਲੀ ਵਿਚ ਮੁਹੱਲਾ ਕਲੀਨਿਕ ਕੰਮ ਕਰਦੇ ਹੁੰਦੇ ਤਾਂ ਲੋਕ ਨਾ ਮਰਦੇ। ਇਹ ਵਿਰੋਧੀ ਪਾਰਟੀਆਂ ਕਹਿੰਦੀਆਂ ਹੀ ਨੇ ਕਰਦੀਆਂ ਨਹੀਂ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement