
ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ - ਮੁੱਖ ਮੰਤਰੀ
ਬਠਿੰਡਾ- ਬੀਤੇ ਦਿਨ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਸਾਥੀ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਸੀ। ਇਸ ਮਾਮਲੇ ਵਿਚ ਦਰਜ ਐੱਫਆਈਆਰ ਵੀ ਕਾਪੀ ਸਾਹਮਣੇ ਆਈ ਹੈ ਜਿਸ ਵਿਚ ਸ਼ਿਕਾਇਤਕਰਤਾ ਨੇ ਵਿਧਾਇਕ ਅਮਿਤ ਰਤਨ 'ਤੇ ਵੀ ਰਿਸ਼ਵਤ ਲੈਣ ਦਾ ਇਲਜ਼ਾਮ ਲਗਾਇਆ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਵਿਧਾਇਕ ਨੇ ਵੀ ਗ੍ਰਾਂਟ ਜਾਰੀ ਕਰਨ ਦੇ ਨਾਂ 'ਤੇ ਰਿਸ਼ਵਤ ਮੰਗੀ ਸੀ।
ਸ਼ਿਕਾਇਤਕਰਤਾ ਨੇ ਅਪਣੀ ਸ਼ਿਕਾਇਤ ਵਿਚ ਲਿਖਵਾਇਆ ਕਿ ਉਸ ਵੱਲੋਂ ਵਿਧਾਇਕ ਨੂੰ ਪੈਡਿੰਗ ਅਦਾਇਗੀਆਂ ਅਤੇ ਪਿੰਡ ਦੇ ਪੈਡਿੰਗ ਪਏ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣ ਦੀ ਬੇਨਤੀ ਕੀਤੀ ਗਈ ਸੀ ਤਾਂ ਬਠਿੰਡਾ ਦੇ ਐਮ.ਐਲ.ਏ. ਅਮਿਤ ਰਤਨ ਨੇ ਕਿਹਾ ਕਿ ਤੁਹਾਡੇ ਪਿੰਡ ਵਿਚ ਹੋਏ ਵਿਕਾਸ ਕਾਰਜਾਂ ਸਬੰਧੀ ਕਿਹੜੀਆਂ ਫਰਮਾ ਦੇ ਕਿੰਨੇ ਪੈਸਿਆਂ ਦੇ ਬਿੱਲ ਬੀ.ਡੀ.ਪੀ.ਓ. ਦਫ਼ਤਰ ਸੰਗਤ ਵਿਖੇ ਪੈਡਿੰਗ ਹਨ ਅਤੇ ਤੁਹਾਡੇ ਪੰਚਾਇਤੀ ਖਾਤੇ ਵਿਚ ਕਿੰਨੇ ਪੈਸੇ ਮੌਜੂਦ ਹਨ।
ਇਹ ਵੀ ਪੜ੍ਹੋ - ਸਪੇਨ 'ਚ ਔਰਤਾਂ Periods ਦੌਰਾਨ ਲੈ ਸਕਣਗੀਆਂ ਛੁੱਟੀ, ਕਾਨੂੰਨ ਲਾਗੂ ਕਰਨ ਵਾਲਾ ਪਹਿਲਾ ਯੂਰਪੀ ਦੇਸ਼ ਬਣਿਆ ਸਪੇਨ
ਜਿਸ ਤੇ ਮੈਂ ਐਮ.ਐਲ.ਏ ਅਤੇ ਉਨ੍ਹਾਂ ਦੇ ਦੋਸਤ ਰਸ਼ਿਮ ਗਰਗ ਨੂੰ ਦੱਸਿਆ ਕਿ ਕਰੀਬ 25 ਲੱਖ ਰੁਪਏ ਸਾਡੇ ਪੰਚਾਇਤੀ ਖਾਤੇ ਵਿਚ ਮੌਜੂਦ ਹਨ ਅਤੇ ਕਰੀਬ 12-13 ਲੱਖ ਰੁਪਏ ਦੇ ਬਿੱਲ ਪੈਂਡਿੰਗ ਹਨ। ਮੇਰੀ ਗੱਲ ਸੁਣਨ ਤੋਂ ਬਾਅਦ ਵਿਧਾਇਕ ਅਮਿਤ ਰਤਨ ਕੋਟਫੱਤਾ ਨੇ ਕਿਹਾ ਕਿ ਜੇਕਰ ਅਸੀਂ ਇਨ੍ਹਾ ਬਿੱਲਾਂ ਦੀ ਅਦਾਇਗੀ ਰਜਨੀਸ਼ ਬੀ.ਡੀ.ਪੀ.ਓ, ਸੰਗਤ ਤੋਂ ਹੀ ਕਰਵਾ ਕੇ ਦੇਵਾਂਗੇ ਤੇ ਜੇਕਰ ਤੂੰ ਸਾਨੂੰ ਇਸ ਕੰਮ ਦੇ ਬਦਲੇ 5 ਲੱਖ ਰੁਪਏ ਬਤੌਰ ਰਿਸ਼ਵਤ ਦੇਵੇਗਾ ਤਾਂ ਅਸੀਂ ਇਸ ਅਦਾਇਗੀ ਬਦਲੇ ਪੈਡਿੰਗ ਪਏ ਸਾਰੇ ਵਿਕਾਸ ਕਾਰਜ ਦੁਬਾਰਾ ਸ਼ੁਰੂ ਕਰਵਾ ਦੇਵਾਂਗਾ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਹ ਇਹ ਰਿਸ਼ਵਤ ਦੇਣ ਸਬੰਧੀ ਹਾਂ ਤਾਂ ਨਹੀ ਕਰਨਾ ਚਾਹੁੰਦਾ ਸੀ ਪਰ ਹੋਰ ਕੋਈ ਰਸਤਾ ਨਾ ਹੋਣ ਕਰਕੇ ਉਸ ਨੂੰ ਮਜਬੂਰੀ ਵੱਸ ਪੈ ਕੇ ਇਸ ਰਿਸ਼ਵਤ ਲਈ ਹਾਂ ਕਰਨੀ ਪਈ ਕਿਉਂਕਿ ਉਸ ਨੂੰ ਉਨ੍ਹਾਂ ਫਰਮਾ ਵੱਲੋਂ ਵਾਰ-ਵਾਰ ਆਪਣੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਜਿਸ ਕਰਕੇ ਉਸ ਦੀ ਪਤਨੀ ਦਾ ਸਮਾਜ ਵਿਚ ਅਕਸ ਖ਼ਰਾਬ ਹੋ ਰਿਹਾ ਸੀ।
ਇਹ ਵੀ ਪੜੋ - ਕੌਣ ਹੈ ਮਨਪ੍ਰੀਤ ਮੋਨਿਕਾ ਸਿੰਘ, ਜਿਸ ਨੇ ਵਿਦੇਸ਼ ਵਿਚ ਵਧਾਇਆ ਸਿੱਖ ਕੌਮ ਦਾ ਮਾਣ
ਇਸ ਦੇ ਨਾਲ ਹੀ ਦੱਸ ਦਈਏ ਕਿ ਅੱਜ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਹਨਾਂ ਨੇ ਕਿਹਾ ਕਿ ਕੱਲ੍ਹ ਕੀ ਹੋਇਆ ਸਾਰਿਆਂ ਨੇ ਦੇਖਿਆ, ਭ੍ਰਿਸ਼ਟਾਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਸੀਂ ਇਹ ਨਹੀਂ ਦੇਖਦੇ ਕਿ ਬ੍ਰੈਕਟ ਵਿਚ ਕਿਹੜੀ ਪਾਰਟੀ ਦਾ ਨਾਂਅ ਲਿਖਿਆ ਹੋਇਆ ਹੈ।