ਲੁਧਿਆਣਾ ਦੇ ਸਬਵੇਅ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 62 ਹਜ਼ਾਰ ਤੇ ਖਾਣ-ਪੀਣ ਦਾ ਸਾਮਾਨ ਵੀ ਕਰਕੇ ਲੈ ਗਏ ਚੋਰੀ

By : GAGANDEEP

Published : Feb 17, 2023, 3:51 pm IST
Updated : Feb 17, 2023, 3:51 pm IST
SHARE ARTICLE
photo
photo

CCTV 'ਚ ਕੈਦ ਹੋਈਆਂ ਤਸਵੀਰਾਂ

 

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਵਿੱਚ ਚੋਰਾਂ ਨੇ ਇੰਟਰਨੈਸ਼ਨਲ ਰਿਜ਼ੋਰਟ ਸਬਵੇਅ ਨੂੰ ਨਿਸ਼ਾਨਾ ਬਣਾਇਆ। ਤੜਕੇ 3:20 ਵਜੇ ਕੁਝ ਬਦਮਾਸ਼ ਦਰਵਾਜ਼ਾ ਤੋੜ ਕੇ ਸਬਵੇਅ ਵਿੱਚ ਦਾਖਲ ਹੋਏ। ਚੋਰਾਂ ਦੀ ਗਿਣਤੀ 4 ਦੱਸੀ ਜਾ ਰਹੀ ਹੈ। ਲੁਟੇਰਿਆਂ ਨੇ ਰਿਜ਼ੋਰਟ 'ਚੋਂ ਕਰੀਬ 62 ਹਜ਼ਾਰ ਦੀ ਨਕਦੀ ਅਤੇ ਖਾਣ-ਪੀਣ ਦਾ ਸਾਮਾਨ ਚੋਰੀ ਕਰ ਲਿਆ।

 ਇਹ ਵੀ ਪੜ੍ਹੋ : ਵਜ਼ੀਫਾ ਘੁਟਾਲੇ ਮਾਮਲੇ ’ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 6 ਅਧਿਕਾਰੀ ਕੀਤੇ ਬਰਖ਼ਾਸਤ 

ਬਦਮਾਸ਼ਾਂ ਨੇ ਰਿਜ਼ੋਰਟ ਦੇ ਸ਼ੀਸ਼ੇ ਆਦਿ ਵੀ ਤੋੜ ਦਿੱਤੇ। ਕਰੀਬ ਅੱਧੇ ਘੰਟੇ 'ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ। ਸਬਵੇਅ ਵਰਗੇ ਰਿਜ਼ੋਰਟ 'ਚ ਚੋਰੀ ਵੀ ਪੁਲਿਸ ਦੀ ਕਾਰਜਸ਼ੈਲੀ 'ਤੇ ਵੱਡਾ ਸਵਾਲ ਹੈ। ਬਦਮਾਸ਼ਾਂ ਨੇ ਲਾਕਰ 'ਚੋਂ ਨਕਦੀ ਦੇ ਨਾਲ-ਨਾਲ ਬੈਟਰੀ ਵੀ ਚੋਰੀ ਕਰ ਲਈ। ਰਿਜ਼ੋਰਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਚੋਰਾਂ ਦੀਆਂ ਗਤੀਵਿਧੀਆਂ ਕੈਦ ਹੋ ਗਈਆਂ।

 ਇਹ ਵੀ ਪੜ੍ਹੋ : ਸਕੂਲ ਜਾ ਰਹੇ ਤਿੰਨ ਵਿਦਿਆਰਥੀਆਂ ਨੂੰ ਸਕੂਲੀ ਵੈਨ ਨੇ ਮਾਰੀ ਟੱਕਰ, ਇਕ ਦੀ ਮੌਤ 

ਸਵੇਰੇ ਜਦੋਂ ਕਰਮਚਾਰੀ ਕੁਨਾਲ ਅਤੇ ਸਟਾਫ ਰਿਜ਼ੋਰਟ ਖੋਲਣ ਲੱਗੇ ਤਾਂ ਉਹ ਦੰਗ ਰਹਿ ਗਏ। ਉਹਨਾਂ ਨੇ ਦੇਖਿਆ ਕਿ ਅੰਦਰ ਸਾਰਾ ਕੁਝ ਖਿੱਲਰਿਆ ਪਿਆ ਸੀ। ਚੋਰਾਂ ਵੱਲੋਂ ਅਲਮਾਰੀਆਂ ਦੀ ਵੀ ਭੰਨਤੋੜ ਕੀਤੀ ਗਈ। ਕੈਸ਼ ਕਾਊਂਟਰ 'ਚ ਕਰੀਬ 62 ਹਜ਼ਾਰ ਦੀ ਨਕਦੀ ਰੱਖੀ ਹੋਈ ਸੀ, ਜੋ ਮੁਸਜ਼ਮ ਚੋਰੀ ਕਰਕੇ ਲੈ ਗਏ। ਇਸ ਦੇ ਨਾਲ ਹੀ ਚੋਰਾਂ ਵੱਲੋਂ ਕੁਝ ਖਾਣ ਪੀਣ ਦਾ ਸਮਾਨ ਵੀ ਚੋਰੀ ਕਰ ਲਿਆ ਗਿਆ।

ਕੁਨਾਲ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਦਿੱਤੀ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਰਿਜ਼ੋਰਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement