
Abohar News: ਮੁਲਜ਼ਮਾਂ ਦੇ ਕਬਜ਼ੇ 'ਚੋਂ ਇਕ ਬੋਲੈਰੋ ਅਤੇ ਇਕ ਚੋਰੀ ਦੀ ਟਰਾਲੀ ਕੀਤੀ ਬਰਾਮਦ
4 accused of stealing trolleys arrested Abohar News in punjabi: ਸੀਆਈਏ ਸਟਾਫ਼ ਅਬੋਹਰ ਦੀ ਪੁਲਿਸ ਨੇ ਸ਼ੁੱਕਰਵਾਰ ਸ਼ਾਮ ਨੂੰ ਰਾਜਸਥਾਨ ਤੋਂ ਟਰਾਲੀਆਂ ਚੋਰੀ ਕਰਕੇ ਪੰਜਾਬ ਵਿਚ ਵੇਚਣ ਵਾਲੇ ਇੱਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਰ ਨੌਜਵਾਨਾਂ ਨੂੰ ਇੱਕ ਬੋਲੈਰੋ ਅਤੇ ਇੱਕ ਚੋਰੀ ਦੀ ਟਰਾਲੀ ਸਮੇਤ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਲਈ ਲਗਾਤਾਰ ਕਾਰਜਸ਼ੀਲ
ਜਿਨ੍ਹਾਂ ਦੇ ਖਿਲਾਫ਼ ਥਾਣਾ ਨੰਬਰ 2 ਦੀ ਪੁਲਿਸ ਨੇ ਧਾਰਾ 379, 411 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਸਹਾਇਕ ਐੱਸਐੱਚਓ ਇਕਬਾਲ ਸਿੰਘ ਦੇਰ ਸ਼ਾਮ ਆਲਮਗੜ੍ਹ ਬਾਈਪਾਸ ਚੌਕ ਵਿੱਚ ਗਸ਼ਤ ਕਰ ਰਹੇ ਸਨ।
ਇਹ ਵੀ ਪੜ੍ਹੋ: Himachal Pradesh News: ਇਸ ਸੂਬੇ ਨੇ ਗਾਂ-ਮੱਝ ਦੇ ਦੁੱਧ 'ਤੇ ਵਧਾਈ MSP, ਡੇਅਰੀ ਕਿਸਾਨ ਕਰ ਦਿਤੇ ਖੁਸ਼
ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ 17 ਕੇ.ਵਾਈ.ਡੀ ਨਿਵਾਸੀ ਪਰਵਿੰਦਰ ਸਿੰਘ ਅਤੇ ਦੀਪ ਸਿੰਘ ਤੇ 22 ਡੀ ਨਿਵਾਸੀ ਜੋਨੀ ਪੁੱਤਰ ਜਗਤਾਰ ਸਿੰਘ ਅਤੇ 87 ਜੀ.ਬੀ ਥਾਣਾ ਅਨੂਪਗੜ੍ਹ ਨਿਵਾਸੀ ਗੁਰਨਾਮ ਸਿੰਘ ਪੁੱਤਰ ਮੱਖਣ ਸਿੰਘ ਜੋ ਕਿ ਖਾਜੂਵਾਲਾ ਥਾਣਾ ਅਧੀਨ ਪੈਂਦੇ ਹਨ, ਨੇ ਰਾਜਸਥਾਨ ਤੋਂ ਇਕ ਟਰਾਲੀ ਚੋਰੀ ਕਰ ਲਈ ਹੈ ਤੇ ਇਸ ਨੂੰ ਵੇਚਣ ਲਈ ਪੰਜਾਬ ਆਏ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਸੂਚਨਾ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਕੇ ਚਾਰ ਨੌਜਵਾਨਾਂ ਨੂੰ ਚੋਰੀ ਦੀ ਟਰਾਲੀ ਅਤੇ ਬੋਲੈਰੋ ਪਿਕਅੱਪ ਸਮੇਤ ਕਾਬੂ ਕਰ ਲਿਆ। ਇਨ੍ਹਾਂ ਚਾਰਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ, ਤਾਂ ਜੋ ਇਨ੍ਹਾਂ ਵਾਹਨ ਚੋਰਾਂ ਤੋਂ ਇਨ੍ਹਾਂ ਦੇ ਗਿਰੋਹ ਬਾਰੇ ਹੋਰ ਵੀ ਪੁੱਛਗਿੱਛ ਕੀਤੀ ਜਾ ਸਕੇ।
(For more Punjabi news apart from 4 accused of stealing trolleys arrested Abohar News in punjabi, stay tuned to Rozana Spokesman)