
Kapurthala News: ਪਰਕਿਰਮਾ ਕਰਦੇ ਸਮੇਂ ਪਿਆ ਦਿਲ ਦਾ ਦੌਰਾ
An old woman death in gurdwara sahib Nadala Kapurthala News: ਕਪੂਰਥਲਾ ਦੇ ਨਡਾਲਾ ਤੋਂ ਦੁਖ਼ਦਾਈ ਖਬਰ ਸਾਹਮਣੇ ਆਈ ਹੈ। ਇਥੇ ਗੁਰੂ ਘਰ ਗਈ ਮਹਿਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕਸਬਾ ਨਡਾਲਾ ਦੇ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮਹਿਲਾ ਰੋਜ਼ਾਨਾ ਦੀ ਤਰ੍ਹਾਂ ਗੁਰੂ ਘਰ ਵਿਚ ਮੱਥਾ ਟੇਕਣ ਗਈ ਸੀ।
ਇਸ ਦੌਰਾਨ ਜਦੋਂ ਮਹਿਲਾ ਨੇ ਮੱਥਾ ਟੇਕ ਕੇ ਪ੍ਰਕਿਰਮਾ ਸ਼ੁਰੂ ਕੀਤੀ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸ ਨਾਲ ਉਸ ਦਾ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਸਬੀਰ ਕੌਰ ਪਤਨੀ ਸਵਰਗੀ ਮਾਸਟਰ ਨਰਿੰਦਰ ਸਿੰਘ ਵਾਸੀ ਨਡਾਲਾ ਵਜੋ ਹੋਈ ਹੈ। ਮਹਿਲਾ ਦੀ ਮੌਤ ਦੀ ਵੀਡੀਓ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਘਈ