Punjab News: ਮਨੀਲਾ ਤੋਂ ਡਿਪੋਰਟ ਫਿਰੋਜ਼ਪੁਰ ਦਾ ਨੌਜਵਾਨ ਡੌਂਕੀ ਲਗਾ ਕੇ ਪਹੁੰਚਿਆ ਅਮਰੀਕਾ, ਅੱਗੋਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ...
Published : Feb 17, 2025, 10:25 am IST
Updated : Feb 18, 2025, 9:56 am IST
SHARE ARTICLE
Deported from Manila, Ferozepur youth tried again, only to be detained in US News in punjabi
Deported from Manila, Ferozepur youth tried again, only to be detained in US News in punjabi

ਉਸ ਦਾ ਨਾਂ 15 ਫ਼ਰਵਰੀ ਨੂੰ ਕੱਢੇ ਜਾਣ ਵਾਲੇ 119 ਭਾਰਤੀਆਂ ਦੀ ਸੂਚੀ ਵਿੱਚ ਸੀ, ਪਰ ਬੀਮਾਰ ਹੋਣ ਕਾਰਨ ਉਹ ਅਜੇ ਵਿਚ ਅਮਰੀਕਾ ਵਿੱਚ ਫਸਿਆ ਹੋਇਆ ਹੈ।

ਫ਼ਿਰੋਜ਼ਪੁਰ ਦੇ ਪਿੰਡ ਬਸਤੀ ਦੇ ਰਹਿਣ ਵਾਲੇ 23 ਸਾਲਾ ਨਵਦੀਪ ਸਿੰਘ ਨੇ ਨੌਂ ਮਹੀਨੇ ਪਹਿਲਾਂ ਫ਼ਿਲੀਪੀਨਜ਼ ਤੋਂ ਕੱਢੇ ਗਏ ਜਾਣ ਦੇ ਬਾਵਜੂਦ ਆਪਣਾ ਵਿਦੇਸ਼ ਵਿਚ ਜਾਣ ਦਾ ਸੁਪਨਾ ਨਹੀਂ ਛੱਡਿਆ। ਉਸ ਨੇ ਡੌਂਕੀ ਲਗਾ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ।

 ਪਿਛਲੇ ਦਸੰਬਰ 'ਚ ਨਵਦੀਪ ਸਿੰਘ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਨਵਦੀਪ ਸਿੰਘ ਦੀ ਮਾੜੀ ਕਿਸਮਤ ਉਸ ਨੂੰ ਅਮਰੀਕੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।

ਉਸ ਦਾ ਨਾਂ 15 ਫ਼ਰਵਰੀ ਨੂੰ ਕੱਢੇ ਜਾਣ ਵਾਲੇ 119 ਭਾਰਤੀਆਂ ਦੀ ਸੂਚੀ ਵਿੱਚ ਸੀ, ਪਰ ਬੀਮਾਰ ਹੋਣ ਕਾਰਨ ਉਹ ਅਜੇ ਵਿਚ ਅਮਰੀਕਾ ਵਿੱਚ ਫਸਿਆ ਹੋਇਆ ਹੈ।
ਨਵਦੀਪ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਖ਼ੁਲਾਸਾ ਕੀਤਾ ਕਿ ਟਰੈਵਲ ਏਜੰਟ ਨੇ ਪੁੱਤ ਨੂੰ ਅਮਰੀਕਾ ਭੇਜਣ ਲਈ 45 ਲੱਖ ਲਏ ਸਨ। ਨਵਦੀਪ ਨੂੰ ਫ਼ਿਲੀਪੀਨਜ਼ ਦੇ ਮਨੀਲਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਪਰਿਵਾਰ ਨੇ ਏਜੰਟ ਨੂੰ ਹੋਰ 15 ਲੱਖ ਰੁਪਏ ਦਿੱਤੇ।

ਭਾਵੁਕ ਹੋਏ ਪਿਓ ਨੇ ਦੱਸਿਆ ਕਿ ਪੁੱਤ ਦੇ ਬਾਹਰ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਮੈਂ ਇੱਕ ਏਕੜ ਜ਼ਮੀਨ ਵੇਚੀ, ਹੋਮ ਲੋਨ ਲਿਆ, ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ ਪਰ ਸਭ ਕੁਝ ਬਰਬਾਦ ਹੋ ਗਿਆ। ਕਸ਼ਮੀਰ ਸਿੰਘ ਨੇ ਕਿਹਾ ਕਿ ਉਸ ਦੇ ਬੇਟੇ ਅਤੇ ਕਈ ਹੋਰਾਂ ਨੂੰ ਏਜੰਟਾਂ ਨੇ ਮੂਰਖ ਬਣਾਇਆ। ਏਜੰਟਾਂ ਨੇ ਮੋਟੀਆਂ ਤਨਖ਼ਾਹ ਵਾਲੀਆਂ ਨੌਕਰੀਆਂ ਅਤੇ ਅਮਰੀਕਾ ਵਿੱਚ ਖੁਸ਼ਹਾਲ ਭਵਿੱਖ ਦੇ ਸੁਪਨੇ ਬਣਾ ਕੇ ਸਾਨੂੰ ਮੂਰਥ ਬਣਾਇਆ ਪਰ ਅਮਰੀਕਾ ਪਹੁੰਚਣ 'ਤੇ, ਉਨ੍ਹਾਂ ਦੇ ਪੁੱਤ ਨੂੰ ਉਸ ਦੇ ਹਾਲਾਤ 'ਤੇ ਛੱਡ ਦਿੱਤਾ।  ਉਨ੍ਹਾਂ ਅਜਿਹੇ ਏਜੰਟਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement