
ਕਿਹਾ, ਧਾਮੀ ਨੂੰ ਬਣਾਇਆ ਗਿਆ ਬਲੀ ਦਾ ਬਕਰਾ
ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਇਸ ਮੁੱਦੇ ’ਤੇ ਬੋਲਦੇ ਹੋਏ ਬੁੱਧੀ ਜੀਵੀ ਖ਼ੁਸ਼ਹਾਲ ਸਿੰਘ ਨੇ ਕਿਹਾ ਕਿ 2 ਦਸੰਬਰ ਤੋਂ ਬਾਅਦ ਅਕਾਲੀ ਦਲ ਨੇ ਜੋ ਪਾਲਸੀ ਅਪਣਾ ਲਈ ਸੀ ਤੇ ਹਰਜਿੰਦਰ ਸਿੰਘ ਧਾਮੀ ਨੂੰ ਪ੍ਰੇਸ਼ਾਨ ਕਰਨ ਲੱਗ ਪਏ ਸਨ ਤੇ ਧਾਮੀ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸੰਗਤ ਅੱਗੇ ਵੀ ਹਰਜਿੰਦਰ ਸਿੰਘ ਧਾਮੀ ਹੀ ਆ ਰਹੇ ਸਨ।
ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ, ਜਿਸ ਨਾਲ ਉਨ੍ਹਾਂ ਦਾ ਨਿਜੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਧਾਮੀ ਨੂੰ ਪਹਿਲਾਂ ਲੈਣਾ ਚਾਹੀਦਾ ਸੀ ਜਦੋਂ ਉਨ੍ਹਾਂ ਤੋਂ ਨਜਾਇਜ਼ ਕੰਮ ਕਰਵਾਏ ਜਾ ਰਹੇ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਧਾਮੀ ਨਾਲ ਕਾਫ਼ੀ ਦੇਰ ਤੋਂ ਨਾਰਾਜਗੀ ਚਲ ਰਹੀ ਸੀ। ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜੋ ਸੁਖਬੀਰ ਸਿੰਘ ਬਾਦਲ ਤੋਂ ਜਥੇਦਾਰਾਂ ਨੇ ਜੋ ਜਵਾਬ ਮੰਗੇ ਸੀ ਉਨ੍ਹਾਂ ਬਾਰੇ ਧਾਮੀ ਨੂੰ ਪਤਾ ਸੀ।
ਉਨ੍ਹਾਂ ਕਿਹਾ ਕਿ ਧਾਮੀ ਵਲੋਂ ਬਾਦਲਾਂ ਨੂੰ ਇਨ੍ਹਾਂ ਸਵਾਲਾਂ ਬਾਰੇ ਨਾ ਦੱਸਣ ’ਤੇ ਹੀ ਬਾਦਲ ਧੜਾ ਧਾਮੀ ਤੋਂ ਨਾਰਾਜ ਚੱਲ ਰਿਹਾ ਸੀ। ਜਿਸ ਕਾਰਨ ਸ੍ਰੀ ਅਕਾਲ ਤਖ਼ਤ ਤੋਂ ਹਰਜਿੰਦਰ ਸਿੰਘ ਧਾਮੀ ਨੂੰ ਦੋਸ਼ੀ ਦੇ ਰੂਪ ਵਿਚ ਜਾਣਾ ਪਿਆ। ਉਨ੍ਹਾਂ ਕਿਹਾ ਕਿ ਇਹ ਜੋ ਇਕ-ਇਕ ਕਰ ਕੇ ਸ਼੍ਰੋਮਣੀ ਕਮੇਂਟੀ ਮੈਂਬਰਾਂ ਦਾ ਨੁਕਸਾਨ ਹੋ ਰਿਹਾ ਹੈ ਇਸ ਵਿਚ ਚਾਹੇ ਗਿਆਨੀ ਹਰਪ੍ਰੀਤ ਸਿੰਘ ਹੋਵੇ ਜਾਂ ਫਿਰ ਹਰਜਿੰਦਰ ਸਿੰਘ ਧਾਮੀ ਹੋਵੇ।
photo
ਉਨ੍ਹਾਂ ਕਿਹਾ ਇਹ ਸਾਰਾ ਨੁਕਸਾਨ ਇਕ ਵਿਅਕਤੀ ਜਾਂ ਫਿਰ ਇਕ ਪਰਿਵਾਰ ਲਈ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਨੁਕਸਾਨ ਹੋਣਾ ਸੀ ਹੋ ਚੁੱਕਾ ਹੈ ਪਰ ਆਖਰ ਵਿਚ ਨੁਕਸਾਨ ਸੁਖਬੀਰ ਸਿੰਘ ਬਾਦਲ ਜਾਂ ਫਿਰ ਸਾਰੇ ਬਾਦਲ ਲਾਣੇ ਦਾ ਹੋਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨਹੀਂ ਪੈਂਦੀਆਂ ਉਦੋਂ ਤੱਕ ਬਾਦਲਾਂ ਦਾ ਧੜਾ ਹੀ ਕੰਮ ਕਰੇਗਾ।
ਉਨ੍ਹਾਂ ਕਿਹਾ ਕਿ ਬਾਦਲ ਕਹਿੰਦੇ ਹਨ ਕਿ ਸਾਡੇ ਨਾਲ 35 ਲੱਖ ਲੋਕ ਜੁੜੇ ਹੋਏ ਹਨ ਪਰ ਦੇਖਣ ਨੂੰ ਤਾਂ ਕੁੱਝ ਹੋਰ ਹੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬਾਦਲਾਂ ਦਾ ਕਿਤੇ ਇਕੱਠ ਹੁੰਦਾ ਹੈ ਤਾਂ 35 ਹਜ਼ਾਰ ਲੋਕ ਵੀ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸੱਚ ਹੀ ਕਿਹਾ ਕਿ ਬਾਦਲਾਂ ਨੇ ਨਾਜਾਇਜ਼ ਭਰਤੀ ਕੀਤੀ ਹੋਈ ਹੈ।