Vice President Dhankhar in Punjab: ਪੰਜਾਬ ਫੇਰੀ ਦੌਰਾਨ ਮੋਹਾਲੀ ਪਹੁੰਚੇ ਉਪ ਰਾਸ਼ਟਰਪਤੀ ਜਗਦੀਪ ਧਨਖੜ

By : PARKASH

Published : Feb 17, 2025, 2:51 pm IST
Updated : Feb 17, 2025, 2:51 pm IST
SHARE ARTICLE
Vice President Jagdeep Dhankhar arrives in Mohali during Punjab visit
Vice President Jagdeep Dhankhar arrives in Mohali during Punjab visit

Vice President Dhankhar in Punjab: ਕਿਹਾ, ਵਿਕਸਿਤ ਭਾਰਤ ਦੇਸ਼ ਦਾ ਸੁਪਨਾ ਨਹੀਂ, ਸਗੋਂ ਟੀਚਾ ਹੈ

 

Vice President Dhankhar in Punjab: ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ 19 ਫ਼ਰਵਰੀ ਨੂੰ ਪੰਜਾਬ ਦੌਰੇ ’ਤੇ ਹਨ। ਚੰਡੀਗੜ੍ਹ ਹਵਾਈ ਅੱਡੇ ’ਤੇ ਪਹੁੰਚਣ ’ਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਹਰਿਆਣਾ ਦੇ ਮੰਤਰੀ ਸ਼ਿਆਮ ਸਿੰਘ ਰਾਣਾ ਅਤੇ ਚੰਡੀਗੜ੍ਹ ਦੇ ਮੇਅਰ ਮੌਜੂਦ ਰਹੇ। ਉਥੇ ਹੀ ਉਨ੍ਹਾਂ ਨੇ ਮੋਹਾਲੀ ਵਿਚ ਨੈਸ਼ਨਲ ਐਗਰੀ ਫ਼ੂਡ ਐਂਡ ਬਾਇਓਮੈਨੂਫ਼ੈਕਚਰਿੰਗ ਇੰਸਟੀਚਿਊਟ ਨਾਬੀ ਵਿਚ ਸ਼ਿਰਕਤ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਹੁਣ ਵਿਕਸਿਤ ਭਾਰਤ ਦੇਸ਼ ਦਾ ਸੁਪਨਾ ਨਹੀਂ, ਸਗੋਂ ਇਕ ਟੀਚਾ ਹੈ।

ਇਸ ਮੌਕੇ ਉਪ ਰਾਸ਼ਟਰਪਤੀ ਧਨਖੜ ਨੇ ਕਿਹਾ ਕਿ ਭਾਰਤ ਦੀ ਆਤਮਾ ਪਿੰਡਾਂ ਵਿਚ ਵਸਦੀ ਹੈ। ਖੇਤੀ ਦਾ ਯੋਗਦਾਨ ਬੇਮਿਸਾਲ ਹੈ। ਪੇਂਡੂ ਆਰਥਿਕਤਾ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਦਾ ਸੁਪਨਾ ਦੇਸ਼ ਦੇ ਪਿੰਡਾਂ ਵਿਚੋਂ ਹੀ ਨਿਕਲਦਾ ਹੈ। ਵਿਕਸਿਤ ਭਾਰਤ ਅੱਜ ਸੁਪਨਾ ਨਹੀਂ ਹੈ। ਵਿਕਸਿਤ ਭਾਰਤ ਦਾ ਸਾਡਾ ਟੀਚਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਨਾਬੀ ਦੇਸ਼ ਲਈ ਅਹਿਮ ਯੋਗਦਾਨ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰ ਦੀਆਂ ਕਈ ਸਕੀਮਾਂ ਬਾਰੇ ਚਾਨਣਾ ਪਾਇਆ।

ਮਾਂ ਦੇ ਨਾਂ ’ਤੇ ਬੂਟਾ ਲਾਇਆ
ਉੱਨਤ ਉੱਦਮਤਾ ਹੁਨਰ ਵਿਕਾਸ ਪ੍ਰੋਗਰਾਮ ਵਿਚ ਉਪ ਰਾਸ਼ਟਰਪਤੀ ਧਨਖੜ ਨੇ ਦਸਿਆ ਕਿ ਪੌਸ਼ਟਿਕ ਮੁੱਲ, ਜੋ ਮੈਂ ਤੁਹਾਨੂੰ ਦੱਸਦਾ ਹਾਂ। ਹੁਣੇ ਤੁਸੀਂ ਅਪਣੇ ਆਲੇ-ਦੁਆਲੇ ਦੇਖੋਗੇ ਤਾਂ ਤੁਸੀਂ ਇਸ ਨੂੰ ਪਿੰਡਾਂ ’ਚ ਦੇਖੋਗੇ। ਇਸ ਮੌਕੇ ਮੋਹਾਲੀ ਦੇ ਵਿਹੜੇ ਵਿਚ ਅਪਣੀ ਸਵਰਗੀ ਮਾਤਾ ਕੇਸਰੀ ਦੇਵੀ ਜੀ ਦੀ ਯਾਦ ਵਿਚ ਇਕ ਬੂਟਾ ਵੀ ਲਗਾਇਆ ਗਿਆ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement