
'ਅੱਤ ਕਰਵਾਤੀ' ਗਾਣੇ ਨਾਲ ਇਕ ਵਾਰ ਫ਼ਿਰ ਅੱਤ ਕਰਵਾਉਣ ਲਈ ਤਿਆਰ ਅਨਮੋਲ ਗਗਨ ਮਾਨ
ਗੀਤ ਕਾਲਾ ਸ਼ੇਰ ਨਾਲ ਸੁਰਖੀਆਂ ‘ਚ ਆਈ ਠੇਠ ਜੱਟੀ ਅਨਮੋਲ ਗਗਨ ਮਾਨ ਇਕ ਵਾਰੀ ਫ਼ਿਰ ਤਿਆਰ ਹੈ ਅਪਣੇ ਨਵੇਂ ਗਾਣੇ ਨਾਲ ਅੱਤ ਕਰਾਉਣ ਲਈ। ਫ਼ਿਲਹਾਲ ਹੁਣ ਤਕ ਉਨ੍ਹਾਂ ਨੇ ਜਿੰਨੇ ਵੀ ਗਾਣੇ ਗਾਏ ਨੇ ਸਾਰਿਆਂ ਨਾਲ ਹੀ ਅੱਤ ਕਰਵਾਈ ਹੈ। ਵੈਸੇ ਉਹਨਾਂ ਦੇ ਆਉਣ ਵਾਲੇ ਨਵੇਂ ਗਾਣੇ ਦਾ ਨਾਮ ਹੈ ਅੱਤ ਕਰਵਾਤੀ। ਜਿਸ ਦੀ ਪਹਿਲੀ ਝਲਕ ਇਕ ਪੋਸਟਰ ਦੇ ਰੂਪ 'ਚ ਦਰਸ਼ਕਾਂ ਦੇ ਸਾਹਮਣੇ ਆ ਚੁਕੀ ਹੈ। ਇਸ ਗਾਣੇ ਦੀਆਂ ਕਈ ਖ਼ਾਸ ਗੱਲਾਂ ਹਨ। ਪਹਿਲੀ ਖ਼ਾਸ ਗੱਲ ਇਹ ਹੈ ਕਿ ਇਸ ਦੇ ਬੋਲ ਵੀ ਅਨਮੋਲ ਗਗਨ ਮਾਨ ਨੇ ਲਿਖੇ ਹਨ ਤੇ ਉਨ੍ਹਾਂ ਦੇ ਨਾਲ ਕੋ ਰਾਈਟਰ ਨੇ ਸਾਹਿਲ ਮਾਨ। ਇਸ ਗਾਣੇ ਦੀ ਦੂਜੀ ਖ਼ਾਸ ਗੱਲ ਇਹ ਹੈ ਕਿ ਵੀਡੀਉ ਦਾ ਕਨਸੈਪਟ ਤੇ ਕਹਾਣੀ ਵੀ ਅਨਮੋਲ ਗਗਨ ਮਾਨ ਦੀ ਖ਼ੁਦ ਦੀ ਹੈ। ਇਸ ਵੀਡੀਉੇ ਨੂੰ ਰੂਪ ਦਿਤਾ ਹੈ ਡਾਇਰੈਕਟਰ ਜੈਸੀ ਸੈਣੀ ਨੇ।
anmol gagan mann
ਇਸ ਗਾਣੇ ਨੂੰ ਲੈ ਕੇ ਅਨਮੋਲ ਗਗਨ ਮਾਨ ਬਹੁਤ ਉਤਸ਼ਾਹਿਤ ਹੈ। ਅੱਤ ਕਰਵਾਤੀ ਗੀਤ ਲਈ ਉਨ੍ਹਾਂ ਨੇ ਅਪਣੇ ਫ਼ੇਸਬੁਕ ਪੇਜ਼ 'ਤੇ ਲਿਖਿਆ ਕਿ ਇਹ ਗਾਣਾ ਉਨ੍ਹਾਂ ਨੇ ਬਹੁਤ ਰੀਝ ਨਾਲ ਬਣਾਇਆ ਹੈ। ਬਹੁਤ ਸਮੇਂ ਤੋਂ ਇਸ ਗੀਤ 'ਤੇ ਕੰਮ ਚਲ ਰਿਹਾ ਸੀ। ਹੁਣ ਉਨ੍ਹਾ ਦਾ ਇਹ ਗੀਤ ਉਨ੍ਹਾਂ ਦੇ ਪਹਿਲੇ ਗਾਣਿਆਂ ਦੀ ਤਰਾਂ ਕਿੰਨੀ ਕੁ ਅੱਤ ਕਰਵਾਉਂਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ।