ਬੇਅੰਤ ਸਿੰਘ ਕਤਲ ਦੇ ਦੋਸ਼ 'ਚ ਜਗਤਾਰ ਤਾਰਾ ਨੂੰ ਮੌਤ ਤਕ ਜੇਲ੍ਹ 'ਚ ਰਹਿਣ ਦੀ ਸਜ਼ਾ
Published : Mar 17, 2018, 4:52 pm IST
Updated : Mar 17, 2018, 5:05 pm IST
SHARE ARTICLE
jagtar singh tara
jagtar singh tara

ਬੇਅੰਤ ਸਿੰਘ ਕਤਲ ਦੇ ਦੋਸ਼ 'ਚ ਜਗਤਾਰ ਤਾਰਾ ਨੂੰ ਮੌਤ ਤਕ ਜੇਲ੍ਹ 'ਚ ਰਹਿਣ ਦੀ ਸਜ਼ਾ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਵਿਚ ਜਗਤਾਰ ਸਿੰਘ ਤਾਰਾ ਨੂੰ ਸੀ.ਬੀ.ਆਈ. ਅਦਾਲਤ ਨੇ ਮੌਤ ਤਕ ਜੇਲ੍ਹ ਵਿਚ ਰਹਿਣ ਦੀ ਸਜਾ ਸੁਣਾਈ ਹੈ। ਜਗਤਾਰ ਸਿੰਘ ਤਾਰਾ ਨੂੰ ਕੁਦਰਤੀ ਮੌਤ ਹੋਣ ਤਕ ਜੇਲ੍ਹ ਵਿਚ ਹੀ ਕੈਦ ਰਹਿਣਗੇ। ਕੈਦ ਦੇ ਨਾਲ ਤਾਰਾ ਨੂੰ ਕੁੱਲ ਪੈਂਤੀ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਹਾਲਾਂਕਿ, ਜਾਂਚ ਏਜੰਸੀ ਸੀ.ਬੀ.ਆਈ. ਵਲੋਂ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ। ਇਸ ਮੌਕੇ ਤਾਰਾ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਬੀਤੇ ਕੱਲ੍ਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। 31 ਅਗਸਤ 1995 ਨੂੰ ਪੰਜਾਬ ਅਤੇ ਹਰਿਆਣਾ ਸਕੱਤਰੇਤ ਦੇ ਬਾਹਰ ਹੋਏ ਬੰਬ ਧਮਾਕੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਹੋ ਗਈ ਸੀ। ਪੰਜਾਬ ਅਤੇ ਹਰਿਆਣਾ ਸਕੱਤਰੇਤ ਦੇ ਬਾਹਰ ਹੋਏ ਇਸ ਬੰਬ ਧਮਾਕੇ ’ਚ 17 ਹੋਰ ਵਿਅਕਤੀ ਮਾਰੇ ਗਏ ਸਨ।

jagtar singhjagtar singh

ਜਗਤਾਰ ਸਿੰਘ ਤਾਰਾ ਨੇ ਜਨਵਰੀ ਵਿੱਚ ਬੇਅੰਤ ਸਿੰਘ ਦੇ ਕਤਲ ਵਿੱਚ ਸ਼ਮੂਲੀਅਤ ਕਬੂਲ ਕੀਤੀ ਸੀ। ਆਪਣੇ ਕਬੂਲਨਾਮੇ ’ਚ ਜਗਤਾਰਾ ਸਿੰਘ ਤਾਰਾ ਨੇ ਕਿਹਾ ਸੀ ਕਿ ਉਸਨੂੰ ਕੀਤੇ ’ਤੇ ਕੋਈ ਪਛਤਾਵਾ ਨਹੀਂ ਹੈ। ਅਦਾਲਤ ਵੱਲੋਂ ਕੇਸ ਦੇ ਅੱਠ ਦੋਸ਼ੀਆਂ ਬਾਰੇ ਫ਼ੈਸਲਾ ਪਹਿਲਾਂ ਹੀ ਸੁਣਾਇਆ ਜਾ ਚੁੱਕਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਤਲ ਕੇਸ ’ਚ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਉਹ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਹੈ। ਜਗਤਾਰ ਸਿੰਘ ਹਵਾਰਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਹੋ ਚੁੱਕੀ ਹੈ ਅਤੇ ਉਹ ਤਿਹਾੜ ਜੇਲ੍ਹ ਵਿਚ ਕੈਦ ਹੈ। ਪਰਮਜੀਤ ਸਿੰਘ ਭਿਓਰਾ, ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਮਾਡਲ ਜੇਲ੍ਹ ਬੁੜੈਲ ’ਚ ਸਜ਼ਾ ਕੱਟ ਰਹੇ ਹਨ। ਤਿੰਨ ਹੋਰ ਦੋਸ਼ੀਆਂ ਨਵਜੋਤ ਸਿੰਘ, ਨਸੀਬ ਸਿੰਘ ਅਤੇ ਸ਼ਮਸ਼ੇਰ ਸਿੰਘ ਦੀ ਰਿਹਾਈ ਹੋ ਚੁਕੀ ਹੈ। ਇਨ੍ਹਾਂ ਵਿਰੁੱਧ ਅਦਾਲਤ ਵਲੋਂ ਜੁਲਾਈ 2005 ਨੂੰ ਫ਼ੈਸਲਾ ਸੁਣਾਇਆ ਗਿਆ ਸੀ।

jagtar singhjagtar singh

ਬੇਅੰਤ ਸਿੰਘ ਕਤਲ ਕੇਸ ਦੇ ਤਿੰਨ ਮੁਲਜ਼ਮ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਹਵਾਰਾ ਇੱਕ ਹੋਰ ਕੈਦੀ ਨਾਲ 21 ਅਤੇ 22 ਜਨਵਰੀ 2003 ਦੀ ਰਾਤ ਨੂੰ ਮਾਡਲ ਜੇਲ੍ਹ ’ਚੋਂ ਫ਼ਰਾਰ ਹੋ ਗਏ ਸਨ। ਭਿਓਰਾ ਅਤੇ ਹਵਾਰਾ ਪੁਲਿਸ ਦੇ ਹੱਥ ਛੇਤੀ ਲੱਗ ਗਏ ਸਨ ਪਰ ਜਗਤਾਰ ਸਿੰਘ ਤਾਰਾ ਨੂੰ ਪੁਲਿਸ ਨੇ ਜਨਵਰੀ 2016 ’ਚ ਥਾਈਲੈਂਡ ਤੋਂ ਫੜਿਆ ਸੀ। ਇਸ ਕਰਕੇ ਕੇਸ ’ਚ ਜਗਤਾਰ ਸਿੰਘ ਤਾਰਾ ਦੀ ਸੁਣਵਾਈ ਵੱਖਰੇ ਤੌਰ ’ਤੇ ਹੋ ਰਹੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement