ਕੇਜਰੀਵਾਲ ਤੇ ਮਜੀਠੀਏ 'ਚ ਵੱਡੀ ਡੀਲ ਹੋਈ ਲਗਦੀ ਹੈ : ਧਰਮਸੋਤ
Published : Mar 17, 2018, 1:32 am IST
Updated : Mar 17, 2018, 7:04 pm IST
SHARE ARTICLE
sadhu singh dharmsot
sadhu singh dharmsot

ਕੇਜਰੀਵਾਲ ਤੇ ਮਜੀਠੀਏ 'ਚ ਵੱਡੀ ਡੀਲ ਹੋਈ ਲਗਦੀ ਹੈ : ਧਰਮਸੋਤ

ਚੰਡੀਗੜ੍ਹ, 16 ਮਾਰਚ (ਏ ਐੱਸ ਖੰਨਾ) : ਪੰਜਾਬ ਦੇ ਜੰਗਲਾਤ, ਸਟੇਸ਼ਨਰੀ ਤੇ ਪ੍ਰੀਟਿੰਗ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕੇਜਰੀਵਾਲ ਵੱਲੋਂ ਮਾਣਹਾਨੀ ਕੇਸ ਨੂੰ ਲੈ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗੇ ਜਾਣ ਸਬੰਧੀ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਆਖਿਆ ਕਿ ਇੰਨ੍ਹਾਂ ਦੋਨਾਂ ਆਗੂਆਂ 'ਚ ਵੱਡੀ ਡੀਲ ਹੋਈ ਲਗਦੀ ਹੈ। ਕਿਉਂਕਿ ਨਾ ਤਾਂ ਇਸ ਸਬੰਧੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਤੇ ਨਾ ਹੀ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਕੋਈ ਜਾਣਕਾਰੀ ਸੀ। 


ਪੰਜਾਬ ਦੇ ਕੈਬਨਿਟ ਮੰਤਰੀ ਸ. ਧਰਮਸੋਤ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਨੇ ਮੁਆਫ਼ੀ ਮੰਗ ਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਹੀ ਠੇਸ ਹੀ ਨਹੀਂ ਪਹੁੰਚਾਈ, ਸਗੋਂ ਵਿਦੇਸ਼ਾਂ 'ਚ ਰਹਿੰਦੇ ਉਨ੍ਹਾਂ ਪੰਜਾਬੀਆਂ ਦੇ ਹਿਰਦਿਆਂ ਨੂੰ ਵੀ ਵਲੂੰਦਰ ਕੇ ਰੱਖ ਦਿੱਤਾ ਹੈ, ਜਿੰਨ੍ਹਾਂ ਨੇ ਆਪ ਪਾਰਟੀ ਨੂੰ ਫੰਡਿੰਗ ਕੀਤੀ ਜਾਂ ਉਸ ਲਈ ਪ੍ਰਚਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਪੰਜਾਬ ਨੂੰ ਲੁੱਟਣਾ ਚਾਹੁੰਦਾ ਸੀ ਪਰ ਜਦੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਹਸ਼ਰ ਬੇਹੱਦ ਮਾੜਾ ਹੋ ਗਿਆ ਤਾਂ ਉਸ ਵੱਲੋਂ ਸਾਬਕਾ ਮੰਤਰੀ ਨਾਲ ਡੀਲ ਕਰਕੇ ਮਾਣਹਾਨੀ ਸਬੰਧੀ ਮੁਆਫ਼ੀ ਮੰਗ ਲਈ ਗਈ। 

ਜਿਸ ਨਾਲ ਪੰਜਾਬੀਆਂ ਦਾ ਵਿਸ਼ਵਾਸ਼ ਤਹਿਸ ਨਹਿਸ ਹੋ ਗਿਆ। ਉਨ੍ਹਾਂ ਆਖਿਆ ਕਿ ਜਿਹੜੇ ਲੋਕ ਭਾਵੁਕ ਹੋ ਕੇ ਇਸ ਪਾਰਟੀ ਨਾਲ ਜੁੜੇ ਸਨ, ਕੇਜਰੀਵਾਲ ਨੇ ਉਨ੍ਹਾਂ ਦੀਆਂ ਕਦਰਾਂ ਕੀਮਤਾਂ ਨੂੰ ਵੀ ਸ਼ਰੇਆਮ ਵੇਚਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਜਰੀਵਾਲ ਆਪਣੇ ਨਿਜੀ ਹਿੱਤਾਂ ਖ਼ਾਤਰ ਪੰਜਾਬ ਦੀਆਂ ਸਦਰਾਂ ਤੇ ਲੋਕਾਂ ਦੇ ਵਿਸ਼ਵਾਸ਼ ਨੂੰ ਵੇਚ ਕੇ ਚਲਦਾ ਬਣਿਆ ਹੈ। ਸ. ਧਰਮਸੋਤ ਨੇ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੋਂ ਅਸਤੀਫ਼ਾ ਦਿੱਤੇ ਜਾਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਪ ਦੇ ਬਾਕੀ ਵਿਧਾਇਕਾਂ ਨੂੰ ਵੀ ਆਪਣੀ ਅਣਖ਼ ਨੂੰ ਬਚਾਉਣ ਲਈ ਤੁਰੰਤ ਕੇਜਰੀਵਾਲ ਦਾ ਸਾਥ ਛੱਡ ਕੇ ਨਵੀਂ ਪਾਰਟੀ ਬਣਾ ਲੈਣੀ ਚਾਹੀਦੀ ਹੈ ਜਾਂ ਫ਼ਿਰ ਕਿਸੇ ਪਸੰਦੀਦਾ ਪਾਰਟੀ ਨਾਲ ਜੁੜ ਜਾਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement