ਭਾਈ ਤਰਸੇਮ ਸਿੰਘ ਦਾ ਤੁਰ ਜਾਣਾ ਪੰਥ ਤੇ ਪ੍ਰਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ : ਜਥੇਦਾਰ
Published : Mar 17, 2021, 1:01 am IST
Updated : Mar 17, 2021, 1:01 am IST
SHARE ARTICLE
image
image

ਭਾਈ ਤਰਸੇਮ ਸਿੰਘ ਦਾ ਤੁਰ ਜਾਣਾ ਪੰਥ ਤੇ ਪ੍ਰਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ : ਜਥੇਦਾਰ

ਨਵੀਂ ਦਿੱਲੀ, 16 ਮਾਰਚ (ਅਮਨਦੀਪ ਸਿੰਘ): ਸਿੱਖ ਪੰਥ ਦੀ ਪ੍ਰਸਿੱਧ ਧਾਰਮਕ ਸ਼ਖ਼ਸੀਅਤ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ (67) ਦੇ ਅੰਤਮ ਅਰਦਾਸ ਸਮਾਗਮ ਵਿਚ ਜ਼ਮੀਨੀ ਪੱਧਰ ’ਤੇ ਧਰਮ ਪ੍ਰਚਾਰ ਲਈ ਉਨ੍ਹਾਂ ਦੇ ਕੀਤੇ ਗਏ ਕਾਰਜਾਂ ਨੂੰ ਇਤਿਹਾਸਕ ਤੇ ਮਿਸਾਲੀ ਦਸਿਆ ਗਿਆ। ਅੱਜ ਇਥੋਂ ਦੇ ਗੁਰਦਵਾਰਾ ਗੁਰੂ ਨਾਨਕ ਦਰਬਾਰ (ਕਾਬਲੀ ਬਰਾਦਰੀ), ਮਨੋਹਰ ਨਗਰ, ਨੇੜੇ ਸੀਆਰਪੀਐਫ਼ ਕੈਂਪ ਵਿਖੇ ਹੋਏ ਸਮਾਗਮ ਵਿਚ ਰਾਗੀ ਜੱਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ।  ਗੁਰਦਵਾਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਅਰਦਾਸ ਦੀ ਸੇਵਾ ਨਿਭਾਈ। ਸਮਾਗਮ ਵਿਚ ਦੂਰੋਂ ਨੇੜਿਉਂ ਵੱਡੀ ਤਾਦਾਦ ਵਿਚ ਸੰਗਤ ਸ਼ਾਮਲ ਹੋਈ। ਇਸ ਮੌਕੇ ਭਾਈ ਤਰਸੇਮ ਸਿੰਘ ਦੀਆਂ ਪੰਥਕ ਸੇਵਾਵਾਂ ਲਈ ਉਨ੍ਹਾਂ ਦੇ ਸਪੁੱਤਰ ਸ.ਮਨਜੀਤ ਸਿੰਘ ਨੂੰੰ ਸਿਰਪਾਉ ਦੀ ਬਖ਼ਸ਼ਿਸ਼ ਕੀਤੀ ਗਈ। ਮਰਹੂਮ ਦੀ ਜੀਵਨ ਸਾਥਣ ਸਰਦਾਰਨੀ ਨਿਰਮਲਜੀਤ ਕੌਰ, ਧੀਆਂ ਰਜਵਿੰਦਰ ਕੌਰ ਤੇ ਸਿਮਰਜੀਤ ਕੌਰ ਤੇ ਹੋਰ ਸਾਕ ਸਬੰਧੀ ਹਾਜ਼ਰ ਸਨ। ਅਪਣੇ ਸ਼ੋਕ ਸੁਨੇਹੇ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਰਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ, ‘‘ਭਾਈ ਤਰਸੇਮ ਸਿੰਘ ਉੱਚੇ ਸੁੱਚੇ ਜੀਵਨ ਅਤੇ ਮਿੱਠਬੋਲੜੇ ਸੁੁਭਾਅ ਦੇ ਮਾਲਕ ਸਨ।  ਜਿੰਨਾ ਲੰਮਾ ਸਮਾਂ ਪੰਥ ਦੀ ਸੇਵਾ ਨਿਭਾਈ, ਦਾ ਚਲੇ ਜਾਣਾ ਪੰਥ ਤੇ ਪਰਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।’’

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement