ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਸ਼ੋ੍ਰਮਣੀ ਕਮੇਟੀ ਦਾ ਭੰਬਲਭੂਸਾ
Published : Mar 17, 2021, 12:22 am IST
Updated : Mar 17, 2021, 12:22 am IST
SHARE ARTICLE
image
image

ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਸ਼ੋ੍ਰਮਣੀ ਕਮੇਟੀ ਦਾ ਭੰਬਲਭੂਸਾ

ਸੰਮਤ 551 ਦੇ 11 ਵੈਸਾਖ ਤੋਂ ਸੰਮਤ 552 ਵਿਚ ਇਸ ਤੋਂ 11 ਦਿਨ ਪਹਿਲਾਂ ਭਾਵ 30 ਚੇਤ ਕਿਵੇਂ ਹੋ ਗਿਆ? ਇਸ ਸਾਲ 30 ਚੇਤ ਤੋਂ ਖਿਸਕ ਕੇ 19 ਵੈਸਾਖ ਅਰਥਾਤ 19 ਦਿਨ ਪਿਛੇਤਾ ਹੋ ਜਾਣ ਵਿਚ ਆਖ਼ਰ ਕੀ ਰਾਜ਼ ਹੈ?

ਕੋਟਕਪੂਰਾ, 16 ਮਾਰਚ (ਗੁਰਿੰਦਰ ਸਿੰਘ) : ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਅਤੇ ਪੰਥਦਰਦੀਆਂ ਨੂੰ  ਅਕਾਲੀ-ਭਾਜਪਾ ਗਠਜੋੜ ਟੁਟਣ ਤੋਂ ਬਾਅਦ ਆਸ ਬੱਝੀ ਸੀ ਕਿ ਸ਼ਾਇਦ ਮੂਲ ਨਾਨਕਸ਼ਾਹੀ ਕੈਲੰਡਰ ਨੂੰ  ਦੁਬਾਰਾ ਬਹਾਲ ਕਰ ਦਿਤਾ ਜਾਵੇ ਕਿਉਂਕਿ ਪੰਥਕ ਹਲਕਿਆਂ ਵਿਚ ਇਹ ਆਮ ਚਰਚਾ ਸੀ ਕਿ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾਉਣ ਵਾਲੇ ਤਖ਼ਤਾਂ ਦੇ ਜਥੇਦਾਰ, ਸ਼ੋ੍ਰਮਣੀ ਕਮੇਟੀ ਅਤੇ ਹੋਰ ਅਨੇਕਾਂ ਸਿੱਖ ਸ਼ਕਲਾਂ ਵਾਲੀਆਂ ਸੰਸਥਾਵਾਂ ਤੇ ਜਥੇਬੰਦੀਆਂ ਦੇ ਆਗੂ ਆਰਐਸਐਸ/ਭਾਜਪਾ ਦੇ ਦਬਾਅ ਹੇਠ ਹਨ | 
ਪ੍ਰਵਾਸੀ ਭਾਰਤੀ ਤੇ ਸਿੱਖ ਚਿੰਤਕ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਿਮਰਜੀਤ ਸਿੰਘ ਨੂੰ  ਲਿਖਤੀ ਪੱਤਰ ਭੇਜ ਕੇ ਨਾਨਕਸ਼ਾਹੀ ਕੈਲੰਡਰ ਸੰਮਤ 553 ਬਾਬਤ ਕੁੱਝ ਸਵਾਲ ਪੁੱਛੇ ਹਨ, ਜੋ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਤਾਂ ਧਿਆਨ ਮੰਗਦੇ ਹੀ ਹਨ ਬਲਕਿ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼ੋ੍ਰਮਣੀ ਕਮੇਟੀ ਲਈ ਇਕ ਚੁਨੌਤੀ ਅਤੇ ਜ਼ਿੰਮੇਵਾਰੀ ਵਾਲੀ ਜਵਾਬਦੇਹੀ ਦਾ ਸਬੱਬ ਵੀ ਬਣ ਰਹੇ ਹਨ | ਭਾਈ ਸੈਕਰਾਮੈਂਟੋ ਨੇ ਪੁਛਿਆ ਹੈ ਕਿ ਦੇਸ਼-ਵਿਦੇਸ਼ ਦੀਆਂ ਗੁਰਦਵਾਰਾ ਕਮੇਟੀਆਂ, ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਦੀਆਂ ਤਿਆਰੀਆਂ ਦਾ ਕਾਰਜ ਜ਼ੋਰ-ਸ਼ੋਰ ਨਾਲ ਵਿਢਿਆ ਹੋਇਆ ਹੈ | ਬਿਨਾਂ ਸ਼ੱਕ ਇਸ ਸਾਲ ਦੀ ਉਕਤ ਸ਼ਤਾਬਦੀ ਵਾਲਾ ਦਿਨ ਬਹੁਤ ਹੀ ਮਹੱਤਵਪੂਰਨ ਦਿਹਾੜਾ ਹੈ | 
ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪਿਛਲੇ ਦਿਨੀਂ ਜਾਰੀ ਕੀਤੇ ਕੈਲੰਡਰ ਵਿਚ ਪ੍ਰਕਾਸ਼ ਪੁਰਬ ਦੀ ਤਰੀਕ 19 ਵੈਸਾਖ ਦਰਜ ਹੈ, ਪਿਛਲੇ ਸਾਲ ਉਕਤ ਤਰੀਕ 30 ਚੇਤ ਦਰਜ ਸੀ ਅਤੇ ਉਸ ਤੋਂ ਪਿਛਲੇ ਸਾਲ ਸੰਮਤ 551 ਵਿਚ ਗੁਰਪੁਰਬ 11 ਵੈਸਾਖ ਦਰਜ ਸੀ, ਅਜਿਹਾ ਕਿਉਂ? 
ਉਨ੍ਹਾਂ ਪੁਛਿਆ ਕਿ ਸੰਮਤ 551 ਦੇ 11 ਵੈਸਾਖ ਤੋਂ ਸੰਮਤ 552 ਵਿਚ ਇਸ ਤੋਂ 11 ਦਿਨ ਪਹਿਲਾਂ ਭਾਵ 30 ਚੇਤ ਕਿਵੇਂ ਹੋ ਗਿਆ? ਇਸ ਸਾਲ 30 ਚੇਤ ਤੋਂ ਖਿਸਕ ਕੇ 19 ਵੈਸਾਖ ਅਰਥਾਤ 19 ਦਿਨ ਪਿਛੇਤਾ ਹੋ ਜਾਣ ਵਿਚ ਆਖ਼ਰ ਕੀ ਰਾਜ਼ ਹੈ? ਉਨ੍ਹਾਂ ਹਰ ਸਾਲ ਗੁਰੁੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਰੀਕ ਨੂੰ  ਬਦਲ ਦੇਣ ਦੇ ਕਾਰਨ ਦਾ ਜਵਾਬ ਮੰਗਦਿਆਂ ਆਖਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੈਲੰਡਰ ਦਾ ਆਰੰਭ 1 ਚੇਤ ਤੋਂ ਹੀ ਹੁੰਦਾ ਹੈ, ਸਾਲ ਦੇ 12 ਮਹੀਨੇ (ਚੇਤ ਤੋਂ ਫੱਗਣ) ਹਨ ਅਤੇ ਇਹ ਸਾਲ ਵੀ ਪਿਛਲੇ ਸਾਲ ਦੀ ਤਰ੍ਹਾਂ 30 ਫੱਗਣ ਨੂੰ  ਹੀ ਖ਼ਤਮ ਹੁੰਦਾ ਹੈ | ਇਸ ਕੈਲੰਡਰ ਮੁਤਾਬਕ ਸਾਲ ਦੇ ਦਿਨ 365 ਹੀ ਬਣਦੇ ਹਨ | ਇਸ ਤਰ੍ਹਾਂ ਸਹਿਜੇ ਹੀ ਇਸ ਨਤੀਜੇ 'ਤੇ ਪੁਜਿਆ ਜਾ ਸਕਦਾ ਹੈ ਕਿ ਇਹ ਕੈਲੰਡਰ ਸੂਰਜੀ ਕੈਲੰਡਰ ਹੈ, ਜਦੋਂ ਸਾਲ ਦੇ 365 ਦਿਨ ਹੋਣ ਤਾਂ ਹਰ ਦਿਹਾੜਾ ਹਰ ਸਾਲ ਉਸੇ ਤਰੀਕ ਨੂੰ  ਹੀ ਆਉਂਦਾ ਹੈ | ਜਿਵੇਂ ਕਿ ਵੈਸਾਖੀ | ਇਹ ਪਿਛਲੇ ਸਾਲ ਦੇ ਕੈਲੰਡਰ (ਸੰਮਤ 552) ਵਿਚ 1 ਵੈਸਾਖ ਨੂੰ  ਦਰਜ ਸੀ ਅਤੇ ਇਸ ਸਾਲ ਵੀ 1 ਵੈਸਾਖ ਨੂੰ  ਹੀ ਦਰਜ ਹੈ | ਸਿਰਜਣਾ ਦਿਵਸ ਅਕਾਲ ਤਖ਼ਤ ਸਾਹਿਬ 18 ਹਾੜ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਪਿਛਲੇ ਸਾਲ ਅਤੇ ਇਸ ਸਾਲ ਵੀ 8 ਪੋਹ ਅਤੇ 13 ਪੋਹ ਦੇ ਹੀ ਦਰਜ ਹਨ |

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement