'ਆਪ' ਵਿਧਾਇਕ ਬਲਕਾਰ ਸਿੱਧੂ ਨੇ ਸਥਾਨਕ ਆਗੂਆਂ ਨੂੰ ਕੀਤੀ ਅਪੀਲ
Published : Mar 17, 2022, 6:46 pm IST
Updated : Mar 17, 2022, 6:46 pm IST
SHARE ARTICLE
Balkar Sidhu
Balkar Sidhu

'ਅਸੀਂ ਖ਼ੁਸਹਾਲ ਪੰਜਾਬ ਬਣਾਉਣ ਲਈ ਦਿਨ ਰਾਤ ਇੱਕ ਕਰ ਦਿਆਂਗੇ'

 

 ਰਾਮਪੁਰਾ ਫੂਲ:  ਰਾਮਪੁਰਾ ਫੂਲ ਤੋਂ 'ਆਪ' ਵਿਧਾਇਕ ਬਲਕਾਰ ਸਿੱਧੂ ਨੇ ਸਥਾਨਕ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਮੈ ਹਲਕਾ ਵਾਸੀਆਂ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਸਥਾਨਕ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਸਰਕਾਰੀ ਦਫ਼ਤਰਾਂ ਤੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨਾਲ ਨਾ ਉਲਝਿਆ ਜਾਵੇ।

 

Balkar SidhuBalkar Sidhu

 

ਜਿਥੇ ਵੀ ਕੋਈ ਘਾਟ ਲੱਗਦੀ ਹੈ ਜਾਂ ਕੋਈ ਕਰਮਚਾਰੀ ਠੀਕ ਢੰਗ ਨਾਲ ਕੰਮ ਨਹੀ ਕਰ ਰਿਹਾ ਤਾਂ ਉਸ ਦੀ ਜਾਣਕਾਰੀ ਮੈਨੂੰ ਦਿੱਤੀ ਜਾਵੇ। ਅਸੀਂ ਕਨੂੰਨੀ ਤੌਰ 'ਤੇ ਵਿਭਾਗੀ ਕਾਰਵਾਈ ਕਰਾਂਗੇ ਤੇ ਸਿਸਟਮ ਵਿੱਚ ਸੁਧਾਰ ਕੀਤਾ ਜਾਵੇਗਾ। 'ਆਪ' ਵਰਕਰਾਂ ਨੂੰ ਬੇਨਤੀ ਹੈ ਕਿ ਉਹ ਕਿਸੇ ਕਿਸਮ ਦਾ ਝਗੜਾ ਜਾਂ ਬੋਲ ਬੁਲਾਰਾ ਨਾ ਕਰਨ ਜਿਸ ਨਾਲ ਸਰਕਾਰ ਦੀ ਤੇ ਪਾਰਟੀ ਦੀ ਛਵੀ ਖ਼ਰਾਬ ਹੋਵੇ ਕਿਉਂਕਿ ਵਿਰੋਧੀ ਪਾਰਟੀਆਂ ਦੇ ਸ਼ਰਾਰਤੀ ਅਨਸਰ ਮੌਕੇ ਦੀ ਤਾਂਘ ਵਿੱਚ ਹਨ।

Balkar SidhuBalkar Sidhu

ਕਿ ਕਦੋਂ ਕੋਈ ਗਲਤੀ ਹੋਵੇ ਅਸੀਂ ਆਮ ਆਦਮੀ ਪਾਰਟੀ ਦਾ ਭੰਡੀ ਪ੍ਰਚਾਰ ਸੁਰੂ ਕਰੀਏ। ਮੈਂ ਛੇਤੀ ਹੀ ਰੁਝੇਵਿਆਂ ਤੋ ਵਿਹਲੇ ਹੋ ਕੇ ਹਲਕੇ ਦੇ ਪਿੰਡਾਂ ਦੀਆਂ ਸਮੱਸਿਆਵਾਂ, ਸਰਕਾਰੀ ਦਫ਼ਤਰਾਂ ਤੇ ਵੱਖ-ਵੱਖ ਵਿਭਾਗਾਂ ਵਿਚ ਹੁੰਦੀ ਆਮ ਆਦਮੀ ਦੀ ਖੱਜਲ ਖੁਆਰੀ ਨੂੰ ਛੇਤੀ ਬੰਦ ਕਰਵਾਂਗਾ ਅਤੇ ਦਫ਼ਤਰਾਂ ਵਿੱਚ ਵਧੀਆ ਪਾਰਦਰਸ਼ੀ ਮਾਹੌਲ ਬਣਾਇਆ ਜਾਵੇਗਾ। ਜਿਥੇ ਸਾਰਿਆਂ ਦੇ ਬਿਨ੍ਹਾਂ ਭੇਦਭਾਵ ਤੋਂ ਕੰਮ ਹੋਣਗੇ। ਮੈਨੂੰ ਸਹਿਯੋਗ ਦਿਓ ਅਸੀਂ ਖ਼ੁਸਹਾਲ ਪੰਜਾਬ ਬਣਾਉਣ ਲਈ ਦਿਨ ਰਾਤ ਇੱਕ ਕਰ ਦਿਆਂਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement