
ਕਿਹਾ- ਸਾਰੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ।
ਟਾਂਡਾ ਉੜਮੁੜ: ਬੀਤੇ ਦਿਨੀਂ ਟਾਂਡਾ ਵਿਖੇ ਹੋਏ ਗਊ ਹੱਤਿਆ ਕਾਂਡ ਦੇ ਵਿਰੋਧ ’ਚ ਅੱਜ ਸ਼ਹਿਰ ਵਾਸੀਆਂ ਵੱਲੋਂ ਮੇਨ ਬਾਜ਼ਾਰ ਅਤੇ ਹੋਰ ਦੁਕਾਨਾਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤਕ ਰੋਸ ਪ੍ਰਗਟ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਰਾਈ ਹੈ। ਇਸ ਮੌਕੇ ਸ੍ਰੀ ਗੋਬਿੰਦ ਗਊਧਾਮ ਦਾਰਾਪੁਰ ਟਾਂਡਾ ਵਿਖੇ ਪਸ਼ਚਾਤਾਪ ਸਮਾਗਮ ਕੀਤਾ ਗਿਆ, ਜਿਸ ’ਚ ਗਊ ਭਗਤਾਂ ਨੇ ਸ਼੍ਰੀ ਸੁੰਦਰਕਾਂਡ ਦੇ ਪਾਠ ਕਰਵਾਏ ਅਤੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
PHOTO
ਗੋਰਕਸ਼ ਸੰਘਰਸ਼ ਸਮਿਤੀ ਦੇ ਕੋਆਰਡੀਨੇਟਰ ਮਹੰਤ ਸ਼੍ਰੀ 108 ਮਹੰਤ ਮੁਰਲੀਧਰ ਦਾਸ ਜੀ ਮਹਾਰਾਜ ਨੇ ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੇ ਵਿਰੋਧ 'ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
PHOTO
ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸੱਭਿਆਚਾਰ ਅਤੇ ਧਰਮ ਨੇ ਗਾਂ ਨੂੰ ਮਾਂ ਦਾ ਦਰਜਾ ਦਿੱਤਾ ਹੈ। ਅਜਿਹਾ ਪਾਪ ਪੰਜਾਬ ਦੀ ਧਰਤੀ 'ਤੇ ਰੋਸ ਪੈਦਾ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਟਾਂਡਾ ਦੀ ਧਰਤੀ ਇਸ ਪਾਪ ਨਾਲ ਕਲੰਕਿਤ ਹੈ। ਜਦੋਂ ਗਊਆਂ ਦਾ ਖੂਨ ਜ਼ਮੀਨ 'ਤੇ ਡਿੱਗਦਾ ਹੈ ਤਾਂ ਉਹ ਪਾਪ ਧਰਤੀ 'ਤੇ ਭਾਰੀ ਬੋਝ ਬਣ ਜਾਂਦਾ ਹੈ।
PHOTO
ਇਸ ਦੌਰਾਨ ਸ਼ਹਿਰ ਦੇ ਗਊ ਪ੍ਰੇਮੀਆਂ ਰਾਜੇਸ਼ ਬਿੱਟੂ, ਦੀਪਕ ਬਹਿਲ, ਕਰਨ ਪਾਸੀ, ਜੱਸਾ ਪੰਡਿਤ, ਮਿਕੀ ਪੰਡਿਤ, ਗੁਰਮੁਖ ਸਿੰਘ, ਸੁਰਿੰਦਰ ਜਾਜਾ, ਸੰਜੀਵ ਸਿਆਲ, ਹੀਰਾ ਲਾਲ, ਜੀਤ ਪ੍ਰਧਾਨ, ਰਾਕੇਸ਼ ਬਿੱਟੂ, ਅਸ਼ਵਨੀ ਰਾਜੂ, ਮੁਕੇਸ਼ ਕੁਮਾਰ ਮੰਨਾ, ਦੇਵ. ਸ਼ਰਮਾ, ਰੂਪ ਲਾਲ ਅਤੇ ਸਮਾਜਿਕ, ਧਾਰਮਿਕ, ਸਿਆਸੀ ਆਗੂਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਇਸ ਦੌਰਾਨ ਮਹੰਤ ਸ਼੍ਰੀ 108 ਮਹੰਤ ਮੁਰਲੀਧਰ ਦਾਸ ਜੀ ਮਹਾਰਾਜ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੀ ਦਿਲ ਦਹਿਲਾਉਣ ਵਾਲੀ ਘਟਨਾ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।