
ਮਾਨ ਨੇ ਸਹੁੰ ਸਮਾਗਮ ’ਚ ਸਦਿਆ ਪਰ ਅਪਣੇ ਮੁੱਖ ਮੰਤਰੀ ਚੰਨੀ ਨੇ ਨਹੀਂ ਬੁਲਾਇਆ ਸੀ
ਨਵੀਂ ਦਿੱਲੀ, 16 ਮਾਰਚ : ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਮਿਲੇ ਸੱਦੇ ਦਾ ਜ਼ਿਕਰ ਕਰਦੇ ਹੋਏ ਬੁਧਵਾਰ ਨੂੰ ਅਪਣੀ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁਕੀ ਸੀ, ਉਦੋਂ ਉਨ੍ਹਾਂ ਨੂੰ ਨਹੀਂ ਸੱਦਿਆ ਗਿਆ ਸੀ। ਮਨੀਸ਼ ਤਿਵਾੜੀ ਨੇ ਮਾਨ ਦੇ ਸਹੁੰ ਚੁੱਕ ਸਮਾਗਮ ਦਾ ਇਕ ਸੱਦਾ ਪੱਤਰ ਟਵਿੱਟਰ ’ਤੇ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਇਸ ਵਿਚ ਸ਼ਾਮਲ ਨਹੀਂ ਹੋ ਸਕੇ, ਕਿਉਂਕਿ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ।
ਕਾਂਗਰਸ ਆਗੂ ਨੇ ਟਵਿੱਟਰ ’ਤੇ ਕਿਹਾ, ‘‘ਮੈਂ ਭਗਵੰਤ ਮਾਨ ਨੂੰ ਮੱਖ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਵਧਾਈ ਦਿੰਦਾ ਹਾਂ, ਮੈਨੂੰ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ’ਚ ਬੁਲਾਉਣ ਲਈ ਮੈਂ ਉਨ੍ਹਾਂ ਦਾ ਧਨਵਦਾ ਕਰਦਾ ਹਾਂ। ਸੰਸਦ ਸੈਸ਼ਨ ਹੋਣ ਕਾਰਨ ਮੈਂ ਇਸ ਵਿਚ ਸ਼ਾਮਲ ਨਾ ਹੋ ਸਕਿਆ।’’
ਮਨੀਸ਼ ਤਿਵਾੜੀ ਨੇ ਕਿਹਾ, ‘‘ਇਹ ਵਿਡੰਬਨਾ ਹੈ ਕਿ ਮੈਨੂੰ ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕ ਸਮਾਗਮ ’ਚ ਸੱਦਿਆ ਨਹੀਂ ਗਿਆ ਸੀ, ਹਾਲਾਂਕਿ ਉਹ ਮੇਰੇ ਹਲਕੇ ਦੇ ਵਿਧਾਇਕਾਂ ਵਿਚੋਂ ਇਕ ਸਨ।’’ (ਏਜੰਸੀ)