'ਚੱਕ ਦੇ ਫੱਟੇ' ਦਾ ਬੈਨਰ ਲੈ ਕੇ ਏਅਰਪੋਰਟ 'ਤੇ ਨਜ਼ਰ ਆਈ ਮਿਸ ਯੂਨੀਵਰਸ ਹਰਨਾਜ਼ ਸੰਧੂ
Published : Mar 17, 2022, 12:45 pm IST
Updated : Mar 17, 2022, 12:45 pm IST
SHARE ARTICLE
Harnaaz Kaur Sandhu
Harnaaz Kaur Sandhu

ਪ੍ਰਸ਼ੰਸਕਾਂ ਨਾਲ ਲਈਆਂ ਸੈਲਫੀਆਂ

 

ਨਵੀਂ ਦਿੱਲੀ: ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਵਾਲੀ ਭਾਰਤ ਦੀ ਹਰਨਾਜ਼ ਸੰਧੂ ਕਈ ਕੁੜੀਆਂ ਲਈ ਪ੍ਰੇਰਨਾ ਸਰੋਤ ਬਣ ਗਈ ਹੈ। ਅੱਜ ਹਰਨਾਜ਼ ਸੰਧੂ ਜਦੋਂ ਵਿਦੇਸ਼ ਤੋਂ ਆਪਣੇ ਵਤਨ ਭਾਰਤ ਪਰਤ ਰਹੀ ਸੀ ਤਾਂ  ਕੁੜੀਆਂ ਨੇ ਹਰਨਾਜ਼ ਸੰਧੂ ਦਾ ਨਿੱਘਾ ਸਵਾਗਤ ਕੀਤਾ। ਅਸਲ 'ਚ ਮਿਸ ਯੂਨੀਵਰਸ ਦਾ ਮੁਕਾਬਲਾ ਜਿੱਤ ਕੇ ਭਾਰਤ ਆਈ ਹਰਨਾਜ਼ ਕੁਝ ਸਮੇਂ ਤੋਂ ਬਾਅਦ ਵਿਦੇਸ਼ ਪਰਤ ਗਈ ਸੀ। ਵਿਦੇਸ਼ ਵਿੱਚ, ਹਰਨਾਜ਼ ਨੇ ਮਿਸ ਯੂਨੀਵਰਸ ਸੰਸਥਾ ਦੁਆਰਾ ਆਯੋਜਿਤ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਇਨ੍ਹਾਂ ਪ੍ਰੋਗਰਾਮਾਂ ਤੋਂ ਮੁਕਤ ਹੋਣ ਤੋਂ ਬਾਅਦ ਹਰਨਾਜ਼ ਭਾਰਤ ਵਾਪਸ ਆ ਗਈ ਹੈ।

PHOTOHarnaaz Kaur Sandhu

 

ਏਅਰਪੋਰਟ 'ਤੇ ਪਹੁੰਚਣ ਤੋਂ ਬਾਅਦ ਹਰਨਾਜ਼ ਨੂੰ ਉਸ ਦੀਆਂ ਕਈ ਲੇਡੀਜ਼ ਸਪੋਰਟਸ ਨੇ  ਉਸਦਾ ਨਿੱਘਾ ਸਨਾਗਤ ਕੀਤਾ ਅਤੇ ਉਸ ਨਾਲ ਕਾਫੀ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਹਰਨਾਜ਼ ਸੰਧੂ ਦੇ ਹੱਥ ਵਿਚ ਬੈਨਰ ਵੀ ਦੇਖਿਆ ਗਿਆ, ਜਿਸ 'ਤੇ ਲਿਖਿਆ ਸੀ- ਚੱਕ ਦੇ ਫੱਟੇ। ਇਸ ਦੇ ਨਾਲ ਹੀ ਹਰਨਾਜ਼ ਨੇ ਦੂਜੇ ਹੱਥ ਵਿੱਚ ਰਾਸ਼ਟਰੀ ਝੰਡਾ ਫੜਿਆ ਹੋਇਆ ਸੀ।

PHOTOHarnaaz Kaur Sandhu

 

ਦੱਸ ਦੇਈਏ ਕਿ ਹਰਨਾਜ਼ ਦੇ ਪ੍ਰਸ਼ੰਸਕ ਹੀ ਉਨ੍ਹਾਂ ਦੇ ਸਵਾਗਤ ਲਈ ਚੱਕ ਦੇ ਫੱਟੇ ਲਿਖਿਆ ਬੈਨਰ ਲੈ ਕੇ ਆਏ ਸਨ। ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਸਮੇਂ ਹਰਨਾਜ਼ ਨੇ ਸਭ ਤੋਂ ਪਹਿਲਾਂ ਇਨ੍ਹਾਂ ਸ਼ਬਦਾਂ ਰਾਹੀਂ ਆਪਣੀ ਖੁਸ਼ੀ ਜ਼ਾਹਰ ਕੀਤੀ। ਹਰਨਾਜ਼ ਨੇ ਏਅਰਪੋਰਟ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀ ਵੀ ਲਈ।

PHOTOHarnaaz Kaur Sandhu

PHOTOHarnaaz Kaur Sandhu

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement