
ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਤੋਂ ਦਿਤਾ ਅਸਤੀਫ਼ਾ
ਸਿੱਧੂ ਦੇ ਹਮਾਇਤੀਆਂ 'ਚ ਨਿਰਾਸ਼ਤਾ, 4 ਸੂਬਿਆਂ ਵਿਚ ਜ਼ਿੰਮੇਵਾਰੀ ਸੋਨੀਆ ਗਾਂਧੀ ਨੂੰ ਲੈਣੀ ਚਾਹੀਦੀ ਹੈ : ਚਰਚਾ
ਅੰਮਿ੍ਤਸਰ, 16 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਸਾਬਕਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿਤਾ ਹੈ | ਉਨ੍ਹਾ ਇਸ ਗੱਲ ਦੀ ਪੁਸ਼ਟੀ ਸੋਸ਼ਲ ਮੀਡੀਆਂ ਤੇ ਪੋਸਟ ਪਾ ਕੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੂੰ ਕਿਹਾ,''ਮੈਂ ਅਪਣੇ ਅਸਤੀਫ਼ਾ ਭੇਜ ਦਿਤਾ ਹੈ |'' ਸਿੱਧੂ ਹਮਾਇਤੀਆਂ ਤੇ ਆਮ ਲੋਕਾਂ ਵਿਚ ਨਿਰਾਸ਼ਤਾ ਹੈ ਜੋ ਉਸ ਨੂੰ ਪਸੰਦ ਕਰਦੇ ਸਨ ਕਿ ਉਸ ਕੋਲ ਸੂਬੇ ਦਾ ਰੋਡ ਮੈਪ ਹੈ ਪਰ ਲੋਕਤੰਤਰ ਪ੍ਰਣਾਲੀ ਨੇ ਪੰਜ ਪ੍ਰਾਂਤਾਂ ਵਿਚ ਕਾਂਗਰਸ ਨੂੰ ਇਤਿਹਾਸਕ ਹਾਰ ਦਿਤੀ | ਕਾਫੀ ਕਾਂਗਰਸੀਆਂ ਦਾ ਇਹ ਵੀ ਕਹਿਣਾ ਹੈ ਕਿ ਗਾਂਧੀ ਪ੍ਰਵਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਹਾਰ ਕਿਸ ਕਾਰਨ ਹੋ ਰਹੀ ਹੈ |
ਸੋਨੀਆ ਗਾਂਧੀ ਵਿਦੇਸ਼ੀ ਹੋਣ ਕਰ ਕੇ ਪ੍ਰਧਾਨ ਮੰਤਰੀ ਬਣ ਨਹੀਂ ਸਕਦੀ ਜਿਸ ਦੀ ਮਿਸਾਲ ਡਾ. ਮਨਮੋਹਨ ਸਿੰਘ ਹੈ ਜੋ 10 ਸਾਲ ਇਸ ਕਰ ਕੇ ਪ੍ਰਧਾਨ ਮੰਤਰੀ ਰਹੇ ਕਿ ਇਨ੍ਹਾਂ ਕੋਲ ਉਸ ਦਾ ਬਦਲ ਕੋਈ ਨਹੀਂ ਸੀ ਭਾਵੇਂ ਕਿ ਸ਼ਰਦ ਪਵਾਰ, ਵਿਜੇ ਰਾਜ ਸਿੰਦੀਆ, ਪ੍ਰਣਬ ਮੁਖਰਜੀ ਤੇ ਕੱੁਝ ਹੋਰ ਇਸ ਅਹੁਦੇ ਲਈ ਦਾਅਵੇਦਾਰ ਸੀ ਪਰ ਗਾਂਧੀ ਪ੍ਰਵਾਰ ਨੂੰ ਖ਼ਤਰਾ ਸੀ ਕਿ ਇਕ ਵਾਰੀ ਵੰਸ਼ਵਾਦ ਦੀ ਸੱਤਾ ਚਲੀ ਗਈ ਤਾਂ ਮੁੜ ਕਦੇ ਹੱਥ ਨਹੀਂ ਆਵੇਗੀ | ਸਾਰਾ ਝਗੜਾ ਰਾਹੁਲ ਗਾਂਧੀ ਦਾ ਹੈ, ਜੋ ਮਿਹਨਤੀ ਤੇ ਹਨ ਪਰ ਅਜੇ ਵੋਟਾਂ ਉਨ੍ਹਾਂ ਦੇ ਹੱਕ ਵਿਚ ਭੁਗਤ ਨਹੀ ਰਹੀਆਂ ਜਿਸ ਦਾ ਕਾਰਨ ਨਰਿੰਦਰ ਮੋਦੀ ਦਾ ਉੱਚਾ ਕੱਦ ਹੈ |
ਜ਼ਿਕਰਯੋਗ ਹੈ ਕਿ ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਕੇਵਲ 18 ਸੀਟਾਂ ਤੇ ਸਿਮਟ ਕੇੇ ਰਹਿ ਗਈ ਸੀ ਜਿਸ ਵਿਚ ਨਵਜੋਤ ਸਿੱਧੂ ਸਮੇਤ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਹੋਰ ਪ੍ਰਮੁੱਖ ਕਾਂਗਰਸੀ
ਅਪਣੀ ਸੀਟਾਂ ਹਾਰ ਗਏ ਸਨ ਜਿਸ
ਉਪਰੰਤ ਕਾਂਗਰਸ ਵਿਚ ਇਕ ਦੂਜੇ ਤੇ ਤਿੱਖੀ ਦੂਸ਼ਣਬਾਜ਼ੀ ਵੀ ਸ਼ੁਰੂ ਹੋ ਗਈ ਸੀ | ਕਈ ਕਾਂਗਰਸੀ ਸਾਬਕਾ ਮੰਤਰੀਆਂ,ਐਮ ਐਲ ਏ ਨੇ ਚੰਨੀ,ਜਾਖੜ ਅਤੇ ਸਿੱਧੂ ਨੂੰ ਕਾਂਗਰਸ ਦੀ ਹਾਰ ਦਾ ਮੁੱਖ ਜ਼ੁੰਮੇਵਾਰ ਦਸਿਆ ਗਿਆ ਹੈ | ਹਾਲਾਕਿ ਨਵਜੋਤ ਸਿੰਘ ਸਿੱਧੂ ਨੇ ਚੋਣਾਂ ਦੇ ਨਤੀਜਿਆਂ ਬਾਅਦ ਆਮ ਆਦਮੀ ਪਾਰਟੀ ਨੂੰ ਜਿੱਤ ਦੀ ਵਧਾਈ ਤੋਂ ਇਲਾਵਾ ਕਿਸੇ ਨੇਤਾ ਬਾਰੇ ਨਹੀਂ ਬੋਲਿਆ ਸੀ |